Yes Bank : ਰਾਣਾ ਕਪੂਰ ਦੇ ਟਿਕਾਣਿਆਂ 'ਤੇ CBI ਦੀ ਛਾਪੇਮਾਰੀ, FIR 'ਚ ਪਤਨੀ-ਬੇਟੀਆਂ ਦੇ ਨਾਂ ਸ਼ਾਮਲ
Monday, Mar 09, 2020 - 07:37 PM (IST)
ਨਵੀਂ ਦਿੱਲੀ — ਯੈੱਸ ਬੈਂਕ 'ਤੇ ਆਏ ਆਰਥਿਕ ਸੰਕਟ ਦੇ ਬਾਅਦ ਹੁਣ ਜਾਂਚ ਏਜੰਸੀਆਂ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੀ ਹਿਰਾਸਤ 'ਚ ਲੈ ਲਿਆ ਹੈ ਅਤੇ ਗ੍ਰਿਫਤਾਰੀ ਤੋਂ ਬਾਅਦ ਈ. ਡੀ. ਨੇ ਕਪੂਰ ਨੂੰ ਇਕ ਅਦਾਲਤ ਸਾਹਮਣੇ ਪੇਸ਼ ਕੀਤਾ, ਜਿਸ ਨੇ ਉਸ ਨੂੰ 11 ਮਾਰਚ ਤੱਕ ਜਾਂਚ ਏਜੰਸੀ ਦੀ ਹਿਰਾਸਤ ’ਚ ਭੇਜੇ ਜਾਣ ਦਾ ਹੁਕਮ ਦਿੱਤਾ। ਦੂਜੇ ਪਾਸੇ ਰਾਣਾ ਕਪੂਰ ਦੇ ਪਰਿਵਾਰ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਅੱਜ ਦਿੱਲੀ ਤੋਂ ਜਾਂਚ ਏਜੰਸੀਆਂ ਦੀ ਟੀਮ ਮੁੰਬਈ ਜਾਵੇਗੀ ਅਤੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ। ਈ.ਡੀ. ਨੇ ਐਤਵਾਰ ਰਾਤ 10 ਵਜੇ ਰਾਣਾ ਦੀ ਪਤਨੀ ਅਤੇ ਇਕ ਬੇਟੀ ਕੋਲੋਂ 2 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਇਸ ਪੁੱਛਗਿੱਛ ਦੇ ਬਾਅਦ ਉਨ੍ਹਾਂ ਨੂੰ
ਘਰ ਜਾਣ ਦਿੱਤਾ ਗਿਆ। ਦੂਜੇ ਪਾਸੇ ਸੀ.ਬੀ.ਆਈ ਨੇ ਵੀ ਐਫ.ਆਈ.ਆਰ. ਤਿਆਰ ਕੀਤੀ ਹੈ ਜਿਸ ਵਿਚ ਰਾਣਾ ਦੀ ਪਤਨੀ ਦੇ ਇਲਾਵਾ ਉਨ੍ਹਾਂ ਦੀਆਂ ਤਿੰਨਾਂ ਬੇਟੀਆਂ ਦੇ ਨਾਮ ਵੀ ਸ਼ਾਮਲ ਹਨ।
ਇਸ ਮਾਮਲੇ 'ਚ ਸੀ.ਬੀ.ਆਈ. ਵਲੋਂ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿੱਲੀ ਅਤੇ ਮੁੰਬਈ 'ਚ ਸੀ.ਬੀ.ਆਈ. ਨੇ ਸੋਮਵਾਰ ਅੱਜ ਸਵੇਰੇ ਛਾਪੇਮਾਰੀ ਕੀਤੀ। ਇਸ ਦੌਰਾਨ DHFL ਨਾਲ ਜੁੜੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਸੀ.ਬੀ.ਆਈ. ਜਿਹੜੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ ਉਨ੍ਹਾਂ ਦਾ ਸੰਬੰਧ ਰਾਣਾ ਕਪੂਰ, DHFL, RKW ਡਵੈਲਪਰਸ ਅਤੇ DUVP ਨਾਲ ਹੈ। ਇਸ ਤੋਂ ਇਲਾਵਾ ਮੁੰਬਈ ਦੇ ਬਾਂਦਰਾ 'ਚ ਮੌਜੂਦ HDIL ਦੇ ਟਾਵਰ 'ਚ ਵੀ ਸੀ.ਬੀ.ਆਈ. ਵਲੋਂ ਛਾਪੇਮਾਰੀ ਕੀਤੀ ਗਈ ਹੈ।
Maharashtra: Central Bureau of Investigation (CBI) is conducting searches at seven locations in Mumbai, in connection with a case against #YesBank founder Rana Kapoor. https://t.co/PumEVaFNd9
— ANI (@ANI) March 9, 2020
Maharashtra: Central Bureau of Investigation (CBI) raids are underway at 7 locations in Mumbai, in connection with a case against #YesBank founder Rana Kapoor. https://t.co/tGygFGIvcp pic.twitter.com/bgEUS29FND
— ANI (@ANI) March 9, 2020
ਜਾਂਚ ਲਈ ਦਿੱਲੀ ਤੋਂ ਮੁੰਬਈ ਜਾਵੇਗੀ ਟੀਮ
ਯੈੱਸ ਬੈਂਕ ਸੰਕਟ ਕਾਰਨ ਲੱਖਾਂ ਗਾਹਕਾਂ ਨੂੰ ਵੱਡਾ ਝਟਕਾ ਲੱਗਾ ਹੈ। ਜਿਸ ਤੋਂ ਬਾਅਦ ਸਰਕਾਰ ਐਕਸ਼ਨ 'ਚ ਆ ਗਈ। ਐਤਵਾਰ ਤੱਕ ਕਈ ਏਜੰਸੀਆਂ ਇਸ ਮਾਮਲੇ ਵਿਚ ਸ਼ਾਮਲ ਹੋਈਆਂ ਅਤੇ ਜਾਂਚ ਸ਼ੁਰੂ ਹੋ ਗਈ।
ਈ. ਡੀ. ਦੀ ਰਾਣਾ ਕਪੂਰ ਖਿਲਾਫ ਜਾਂਚ ’ਚ 2 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼, 44 ਮਹਿੰਗੀਆਂ ਪੇਂਟਿੰਗਸ ਅਤੇ ਇਕ ਦਰਜਨ ਤੋਂ ਜ਼ਿਆਦਾ ਫਰਜ਼ੀ ਕੰਪਨੀਆਂ ਜਾਂਚ ਦੇ ਘੇਰੇ ’ਚ ਹਨ। ਜਾਂਚ ਏਜੰਸੀ ਨੂੰ ਕੁਝ ਅਜਿਹੇ ਦਸਤਾਵੇਜ਼ ਵੀ ਮਿਲੇ ਹਨ, ਜੋ ਦੱਸਦੇ ਹਨ ਕਿ ਕਪੂਰ ਪਰਿਵਾਰ ਦੀ ਲੰਡਨ ’ਚ ਵੀ ਕੁਝ ਜਾਇਦਾਦ ਹੈ।
ਹੁਣ ਉਸ ਜਾਇਦਾਦ ਦੀ ਖਰੀਦ ਲਈ ਵਰਤੇ ਗਏ ਖਜ਼ਾਨੇ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਕਪੂਰ ਪਰਿਵਾਰ ਵਲੋਂ 2000 ਕਰੋੜ ਰੁਪਏ ਦਾ ਨਿਵੇਸ਼ ਅਤੇ ਇਕ ਦਰਜਨ ਤੋਂ ਜ਼ਿਆਦਾ ਫਰਜ਼ੀ ਕੰਪਨੀਆਂ ਬਾਰੇ ਜਾਣਕਾਰੀ ਮਿਲੀ। ਇਨ੍ਹਾਂ ਫਰਜ਼ੀਆਂ ਕੰਪਨੀਆਂ ਦੀ ਵਰਤੋਂ ਰਿਸ਼ਵਤ ਦੀ ਹੇਰਾਫੇਰੀ ਲਈ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਕਪੂਰ ਪਰਿਵਾਰ ਕੋਲੋਂ 44 ਮਹਿੰਗੀਆਂ ਪੇਂਟਿੰਗਜ਼ ਮਿਲੀਆਂ, ਜਿਨ੍ਹਾਂ ’ਚ ਕੁਝ ਰਾਜਨੇਤਾਵਾਂ ਕੋਲੋਂ ਖਰੀਦੀਆਂ ਗਈਆਂ।
ਇਹ ਖਬਰ ਵੀ ਜ਼ਰੂਰ ਪੜ੍ਹੋ : ਰਾਣਾ ਕਪੂਰ ਨੇ ਪ੍ਰਿਯੰਕਾ ਗਾਂਧੀ ਤੋਂ ਖਰੀਦੀ ਸੀ ਰਾਜੀਵ ਦੀ ਪੇਂਟਿੰਗ, ਅਦਾਇਗੀ ਹੋਈ ਚੈੱਕ ਰਾਹੀਂ
ਈ. ਡੀ. ਨੇ ਕਿਹਾ-ਸਹਿਯੋਗ ਨਾ ਕਰਨ ’ਤੇ ਕੀਤਾ ਗ੍ਰਿਫਤਾਰ
ਈ. ਡੀ. ਨੇ ਰਾਣਾ ਕਪੂਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ’ਚ ਪੇਸ਼ ਕਰਦੇ ਹੋਏ ਕਿਹਾ ਕਿ ਬੈਂਕਰ ਨੂੰ ਤੜਕੇ ਤਕਰੀਬਨ 3 ਵਜੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ.ਐੱਲ.ਏ.) ਦੀਆਂ ਿਵਵਸਥਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਉਹ 30 ਘੰਟੇ ਚੱਲੀ ਪੁੱਛਗਿੱਛ ’ਚ ਸਹਿਯੋਗ ਨਹੀਂ ਦੇ ਰਹੇ ਸਨ। ਈ. ਡੀ. ਨੇ ਕਿਹਾ ਕਿ ਕਪੂਰ ਦੇ ਪਰਿਵਾਰ ਵਲੋਂ ਚਲਾਈਆਂ ਜਾ ਰਹੀਆਂ ਕੁਝ ਕੰਪਨੀਆਂ ਦੀ ਭੂਮਿਕਾ ਸਥਾਪਿਤ ਕੀਤੇ ਜਾਣ ਅਤੇ ਇਨ੍ਹਾਂ ਸਾਰੇ ਲੋਕਾਂ ਨੂੰ ਦੋਸ਼ੀ ਦੇ ਸਾਹਮਣੇ ਲਿਆਉਣ ਦੀ ਲੋੜ ਹੈ। ਬਚਾਅ ਧਿਰ ਦੇ ਵਕੀਲ ਨੇ ਕਿਹਾ ਕਿ ਕਪੂਰ ਨੂੰ ਈ. ਡੀ. ਨੇ ਚੁਣ ਕੇ ਨਿਸ਼ਾਨਾ ਬਣਾਇਆ ਹੈ ਜਦਕਿ ਉਹ ਜਾਂਚ ਏਜੰਸੀ ਨੂੰ ਸਹਿਯੋਗ ਦੇ ਰਹੇ ਹਨ। ਕਪੂਰ ਨੇ ਅਦਾਲਤ ’ਚ ਕਿਹਾ, ‘‘ਅਸੀਂ ਸਹਿਯੋਗ ਲਈ ਤਿਆਰ ਹਾਂ ਅਤੇ ਏਜੰਸੀ ਜੋ ਦਸਤਾਵੇਜ਼ ਚਾਹੁੰਦੀ ਹੈ, ਉਹ ਦੇਣ ਲਈ ਰਾਜ਼ੀ ਹਾਂ। ਮੈਂ ਉਨ੍ਹਾਂ ਨਾਲ ਪੂਰਾ ਸਹਿਯੋਗ ਕੀਤਾ ਹੈ।’’
ਇਹ ਖਬਰ ਵੀ ਜ਼ਰੂਰ ਪੜ੍ਹੋ : ਰਾਣਾ ਕਪੂਰ ਦੇ ਹਜ਼ਾਰਾਂ ਕਰੋੜ ਨਿਵੇਸ਼, ਫਰਜ਼ੀ ਕੰਪਨੀਆਂ ਤੇ ਵਿਦੇਸ਼ 'ਚ ਜਾਇਦਾਦਾਂ ਬਾਰੇ ਪਤਾ ਲੱਗਾ