ਬਲੈਕ ਅਤੇ ਵ੍ਹਾਈਟ ਫੰਗਸ ਤੋਂ ਬਾਅਦ ‘ਯੈਲੋ ਫੰਗਸ’ ਨੇ ਦਿੱਤੀ ਦਸਤਕ, ਇੱਥੇ ਮਿਲਿਆ ਪਹਿਲਾ ਕੇਸ

Monday, May 24, 2021 - 03:51 PM (IST)

ਬਲੈਕ ਅਤੇ ਵ੍ਹਾਈਟ ਫੰਗਸ ਤੋਂ ਬਾਅਦ ‘ਯੈਲੋ ਫੰਗਸ’ ਨੇ ਦਿੱਤੀ ਦਸਤਕ, ਇੱਥੇ ਮਿਲਿਆ ਪਹਿਲਾ ਕੇਸ

ਨੈਸ਼ਨਲ ਡੈਸਕ— ਕੋਰੋਨਾ ਕਾਲ ਦਰਮਿਆਨ ਦੇਸ਼ ’ਚ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਮਿ੍ਰਤਕਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦਰਮਿਆਨ ਬਲੈਕ ਫੰਗਸ ਅਤੇ ਵ੍ਹਾਈਟ ਫੰਗਸ ਤੋਂ ਬਾਅਦ ਹੁਣ ਯੈਲੋ ਫੰਗਸ ਨੇ ਵੀ ਦਸਤਕ ਦੇ ਦਿੱਤੀ ਹੈ। ਦੱਸ ਦੇਈਏ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਨੂੰ ਇਸ ਦਾ ਖ਼ਤਰਾ ਵਧੇਰੇ ਹੈ। ਯੈਲੋ ਫੰਗਸ ਨੂੰ ਬਲੈਕ ਅਤੇ ਵ੍ਹਾਈਟ ਫੰਗਸ ਤੋਂ ਵੀ ਜ਼ਿਆਦਾ ਖ਼ਤਰਨਾਕ ਦੱਸਿਆ ਜਾ ਰਿਹਾ ਹੈ। ਇਸ ਨੂੰ ਮੁਕੋਰ ਸੈਪਟਿਕਸ (ਪੀਲਾ ਫੰਗਸ) ਦਾ ਨਾਂ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ਹਵਾ ’ਚ ਵੀ ਮੌਜੂਦ ਰਹਿੰਦੈ ਬਲੈਕ ਫੰਗਸ, ਲੱਛਣ ਨਜ਼ਰ ਆਉਂਦਿਆਂ ਹੀ ਕਰੋ ਡਾਕਟਰ ਨਾਲ ਸੰਪਰਕ

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਬਲੈਕ ਫੰਗਸ ਅਤੇ ਵ੍ਹਾਈਟ ਫੰਗਸ ਤੋਂ ਬਾਅਦ ਯੈਲੋ ਫੰਗਸ ਦਾ ਇਕ ਮਾਮਲਾ ਆਇਆ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੈਲੋ ਫੰਗਸ ਨੂੰ ਬਲੈਕ ਫੰਗਸ ਅਤੇ ਵ੍ਹਾਈਟ ਫੰਗਸ ਤੋਂ ਜ਼ਿਆਦਾ ਖ਼ਤਰਨਾਕ ਹੈ। ਯੈਲੇ ਫੰਗਸ ਦਾ ਪਹਿਲਾ ਮਰੀਜ਼ ਹਰਸ਼ ਈ. ਐੱਨ. ਟੀ. ਹਸਪਤਾਲ ’ਚ ਮਿਲਿਆ ਹੈ। ਹਸਪਤਾਲ ਦੇ ਡਾਕਟਰ ਬਿ੍ਰਜਪਾਲ ਤਿਆਗੀ ਨੇ ਦੱਸਿਆ ਕਿ ਯੈਲੋ ਫੰਗਸ ਜਲਦੀ ਜ਼ਖਮ ਨਹੀਂ ਭਰਨ ਦਿੰਦਾ। ਡਾਕਟਰ ਤਿਆਗੀ ਮੁਤਾਬਕ ਮਰੀਜ਼ ਨੂੰ ਸਾਹ ਲੈਣ ਵਿਚ ਤਕਲੀਫ਼ ਅਤੇ ਕਮਜ਼ੋਰੀ ਨਜ਼ਰ ਆ ਰਹੀ ਸੀ। ਮੈਂ ਆਪਣੀ ਕੇਸ ਸਟੱਡੀ ’ਚ ਅਜਿਹੇ ਲੱਛਣ ਦਾ ਮਰੀਜ਼ ਨਹੀਂ ਵੇਖਿਆ ਹੈ। ਦੂਰਬੀਨ ਜ਼ਰੀਏ ਮੈਂ ਵੇਖਿਆ ਅਤੇ ਮੈਨੂੰ ਇਸ ਦੇ ਅੰਦਰ ਇਹ ਲੱਛਣ ਨਜ਼ਰ ਆਏ। ਮਰੀਜ਼ ਦੀ ਉਮਰ 34 ਸਾਲ ਹੈ ਅਤੇ ਉਹ ਕੋਰੋਨਾ ਪਾਜ਼ੇਟਿਵ ਰਿਹਾ ਹੈ। ਇਸ ਤੋਂ ਇਲਾਵਾ ਉਸ ਨੂੰ ਸ਼ੂਗਰ ਵੀ ਹੈ। 

ਇਹ ਵੀ ਪੜ੍ਹੋ: ਸਾਵਧਾਨ! ਦੇਸ਼ ’ਚ ਬਲੈਕ ਫੰਗਸ ਤੋਂ ਬਾਅਦ ਹੁਣ ਵ੍ਹਾਈਟ ਫੰਗਸ ਦੀ ਵੀ ਹੋਈ ਪੁਸ਼ਟੀ, ਸਰੀਰ ’ਤੇ ਇੰਝ ਕਰਦਾ ਹੈ ਐਟਕ

ਯੈਲੋ ਫੰਗਸ ਦੇ ਲੱਛਣ—
ਇਸ ਦੇ ਲੱਛਣਾਂ ’ਚ ਸੁਸਤੀ, ਘੱਟ ਭੁੱਖ ਲੱਗਣਾ ਜਾਂ ਬਿਲਕੁੱਲ ਵੀ ਭੁੱਖ ਨਾ ਲੱਗਣਾ। ਵਜ਼ਨ ਦਾ ਘੱਟ ਹੋਣਾ ਵੇਖਿਆ ਜਾ ਰਿਹਾ ਹੈ। ਜਿਵੇਂ-ਜਿਵੇਂ ਇਹ ਅੱਗੇ ਵੱਧਦਾ ਹੈ, ਇਹ ਭਿਆਨਕ ਹੁੰਦਾ ਜਾਂਦਾ ਹੈ। ਜ਼ਖਮਾਂ ਤੋਂ ਰਿਸਾਅ ਜਾਂ ਜਲਦੀ ਠੀਕ ਨਾ ਹੋਣਾ ਇਸ ਦੇ ਲੱਛਣਾਂ ’ਚੋਂ ਇਕ ਹੈ। ਅੱਖਾਂ ਅੰਦਰ ਨੂੰ ਧੱਸ ਜਾਣਾ ਅਤੇ ਕੁਪੋਸ਼ਣ।

ਇਹ ਵੀ ਪੜ੍ਹੋ: ਸਾਵਧਾਨ! ਬਲੈਕ ਫੰਗਸ ਨਾਲ ਜਾ ਰਹੀ ਹੈ ਅੱਖਾਂ ਦੀ ਰੌਸ਼ਨੀ, ਪਛਾਣੋ ਇਸ ਦੇ ਲੱਛਣ ਅਤੇ ਬਚਾਅ ਕਰਨ ਦੇ ਢੰਗ

ਯੈਲੋ ਫੰਗਸ ਦਾ ਕਾਰਨ— 
ਡਾਕਟਰਾਂ ਮੁਤਾਬਕ ਯੈਲੋ ਫੰਗਸ ਦਾ ਕਾਰਨ ਅਨਹਾਈਜੀਨ ਹੈ। ਇਸ ਲਈ ਆਪਣੇ ਘਰ ਦੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖੋ। ਸਾਫ਼-ਸਫ਼ਾਈ ਹੀ ਇਸ ਬੈਕਟੀਰੀਆ ਅਤੇ ਫੰਗਸ ਨੂੰ ਰੋਕਣ ’ਚ ਮਦਦ ਕਰੇਗਾ। 

ਯੈਲੋ ਫੰਗਸ ਦਾ ਇਲਾਜ—
ਡਾਕਟਰ ਮੁਤਾਬਕ ਯੈਲੋ ਫੰਗਸ ਦਾ ਇਲਾਜ ਸਟੱਡੀ ਵਿਚ ਨਹੀਂ ਹੈ ਪਰ ਬਲੈਕ ਫੰਗਸ ’ਚ ਇੰਜੈਕਸ਼ਨ ਐਮਫੋਟਰੀਸਿਨ ਬੀ ਇਸਤੇਮਾਲ ਹੁੰਦਾ ਹੈ, ਉਹ ਇਸ ’ਚ ਕਾਰਗਰ ਹੈ। 


author

Tanu

Content Editor

Related News