Year Ender: ਇਨ੍ਹਾਂ ਲੋਕਾਂ ਦੇ ਨਾਂ ਰਿਹਾ ਸਾਲ 2025, ਸੋਸ਼ਲ ਮੀਡੀਆ ਨੇ ਰਾਤੋ-ਰਾਤ ਬਣਾ'ਤਾ ਸਟਾਰ

Wednesday, Dec 31, 2025 - 12:18 PM (IST)

Year Ender: ਇਨ੍ਹਾਂ ਲੋਕਾਂ ਦੇ ਨਾਂ ਰਿਹਾ ਸਾਲ 2025, ਸੋਸ਼ਲ ਮੀਡੀਆ ਨੇ ਰਾਤੋ-ਰਾਤ ਬਣਾ'ਤਾ ਸਟਾਰ

ਵੈੱਬ ਡੈਸਕ- ਸਾਲ 2025 ਵਿੱਚ ਸੋਸ਼ਲ ਮੀਡੀਆ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਅੱਜ ਦੇ ਦੌਰ ਵਿੱਚ ਕੋਈ ਵੀ ਆਮ ਵਿਅਕਤੀ ਰਾਤੋ-ਰਾਤ ਸਟਾਰ ਬਣ ਸਕਦਾ ਹੈ। ਇਸ ਸਾਲ ਕਈ ਅਜਿਹੇ ਭਾਰਤੀ ਚਿਹਰੇ ਸਾਹਮਣੇ ਆਏ ਹਨ ਜੋ ਇੰਟਰਨੈੱਟ 'ਤੇ ਵਾਇਰਲ ਹੋਣ ਤੋਂ ਬਾਅਦ ਅਚਾਨਕ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਏ।

ਇਹ ਵੀ ਪੜ੍ਹੋ: ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ, ਹੁਣ ਇਸ ਦਿੱਗਜ ਅਦਾਕਾਰ ਨੇ ਛੱਡੀ ਦੁਨੀਆ

ਮਹਾਕੁੰਭ ਦੀ ਵਾਇਰਲ ਗਰਲ ਮੋਨਾ ਲੀਸਾ

ਮੋਨਾ ਲੀਸਾ ਕਿਸੇ ਗਾਣੇ ਜਾਂ ਭਾਸ਼ਣ ਕਾਰਨ ਨਹੀਂ, ਸਗੋਂ ਆਪਣੀਆਂ ਬਿੱਲੀਆਂ ਅੱਖਾਂ ਕਰਕੇ ਵਾਇਰਲ ਹੋਈ। ਉਸ ਦੀ ਵੀਡੀਓ ਨੂੰ ਇੰਨਾ ਪਸੰਦ ਕੀਤਾ ਗਿਆ ਕਿ ਹੁਣ ਉਸ ਨੂੰ ਮਾਡਲਿੰਗ ਅਤੇ ਬ੍ਰਾਂਡਾਂ ਵੱਲੋਂ ਪੇਸ਼ਕਸ਼ਾਂ ਮਿਲ ਰਹੀਆਂ ਹਨ। 

PunjabKesari

IIT ਬਾਬਾ ਅਤੇ ਰਾਜੂ ਕਲਾਕਾਰ 

ਸੋਸ਼ਲ ਮੀਡੀਆ 'ਤੇ ਇਸ ਸਾਲ 'IIT ਬਾਬਾ' ਬਹੁਤ ਪ੍ਰਸਿੱਧ ਰਹੇ। ਉਹ ਪਹਿਲਾਂ ਇੱਕ IIT ਵਿਦਿਆਰਥੀ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਅਧਿਆਤਮਿਕ ਰਸਤਾ ਚੁਣ ਲਿਆ। ਮਹਾਕੁੰਭ ਮੇਲੇ ਦੌਰਾਨ ਉਨ੍ਹਾਂ ਦੇ ਸ਼ਾਂਤ ਸੁਭਾਅ ਅਤੇ ਜੀਵਨ ਬਾਰੇ ਵਿਚਾਰਾਂ ਦੇ ਵੀਡੀਓਜ਼ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ। 

ਇਹ ਵੀ ਪੜ੍ਹੋ: ਸੁਪਰਸਟਾਰ ਅਦਾਕਾਰ ਨੂੰ ਲੱਗਾ ਵੱਡਾ ਸਦਮਾ, ਸਿਰ ਤੋਂ ਉੱਠਿਆ ਮਾਂ ਦਾ ਹੱਥ

PunjabKesari

ਇਸੇ ਤਰ੍ਹਾਂ ਰਾਜੂ ਕਲਾਕਾਰ ਨਾਮ ਦੇ ਇੱਕ ਆਮ ਵਿਅਕਤੀ ਨੇ ਆਪਣੀ ਬੇਮਿਸਾਲ ਗਾਇਕੀ ਰਾਹੀਂ ਲੋਕਾਂ ਦੇ ਦਿਲ ਜਿੱਤ ਲਏ, ਜਿਸ ਕਾਰਨ ਉਨ੍ਹਾਂ ਨੂੰ ਹੁਣ ਵੱਡੇ ਸਟੇਜਾਂ 'ਤੇ ਪੇਸ਼ਕਾਰੀ ਦੇਣ ਦੇ ਮੌਕੇ ਮਿਲ ਰਹੇ ਹਨ।

ਇਹ ਵੀ ਪੜ੍ਹੋ: ਕਦੇ ਪੰਜਾਬੀ ਇੰਡਸਟਰੀ 'ਚ ਪਾਈ ਸੀ ਧੱਕ ! ਹੁਣ ਗਰੀਬੀ ਦਾ ਝੰਬਿਆ ਕਲਾਕਾਰ ਬਣ ਗਿਆ ਡਿਲੀਵਰੀ ਬੁਆਏ

PunjabKesari

ਮੇਕਅਪ ਆਰਟਿਸਟ ਸੋਨਾਲੀ 

ਕੋਹਲਾਪੁਰ ਦੀ ਮੇਕਅਪ ਕਲਾਕਾਰ ਸੋਨਾਲੀ ਨੇ ਇੰਟਰਨੈੱਟ 'ਤੇ ਤੂਫ਼ਾਨ ਮਚਾ ਦਿੱਤਾ, ਜਦੋਂ ਉਸ ਨੇ ਅੰਤਰਰਾਸ਼ਟਰੀ ਗਾਇਕਾ ਰਿਹਾਨਾ ਦੇ ਗਲੈਮਰਸ ਲੁੱਕ ਨੂੰ ਦੁਬਾਰਾ ਰੀਕ੍ਰਿਏਟ। ਉਨ੍ਹਾਂ ਦੇ ਇਸ ਮੇਕਅਪ ਟ੍ਰਾਂਸਫਾਰਮੇਸ਼ਨ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

PunjabKesari

ਇਹ ਵੀ ਪੜ੍ਹੋ: 'ਧੁਰੰਦਰ' ਨੇ Box Office 'ਤੇ ਲਿਆਂਦੀ ਨ੍ਹੇਰੀ ! 700 ਕਰੋੜੀ ਕਲੱਬ 'ਚ ਸ਼ਾਮਲ ਹੋਣ ਵਾਲੀ ਬਣੀ ਪਹਿਲੀ ਬਾਲੀਵੁੱਡ ਫਿਲਮ

 


author

cherry

Content Editor

Related News