ਸਾਲ 2022 ਦੀਆਂ ਸਫ਼ਲਤਾਵਾਂ ਨੇ ਅੱਜ ਪੂਰੀ ਦੁਨੀਆ 'ਚ ਭਾਰਤ ਲਈ ਖ਼ਾਸ ਥਾਂ ਬਣਾਈ: PM ਮੋਦੀ

Sunday, Dec 25, 2022 - 11:59 AM (IST)

ਸਾਲ 2022 ਦੀਆਂ ਸਫ਼ਲਤਾਵਾਂ ਨੇ ਅੱਜ ਪੂਰੀ ਦੁਨੀਆ 'ਚ ਭਾਰਤ ਲਈ ਖ਼ਾਸ ਥਾਂ ਬਣਾਈ: PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ, ਕੋਵਿਡ-19 ਰੋਕੂ ਟੀਕਿਆਂ ਦੀ 220 ਕਰੋੜ ਤੋਂ ਵਧ ਖ਼ੁਰਾਕਾਂ ਦੇਣ ਅਤੇ 400 ਖਰਬ ਡਾਲਰ ਦੇ ਨਿਰਯਾਤ ਦੇ ਅੰਕੜੇ ਨੂੰ ਛੂਹਣ ਵਰਗੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਸਾਲ 2022 ਦੀਆਂ ਇਨ੍ਹਾਂ ਵੱਖ-ਵੱਖ ਸਫ਼ਲਤਾਵਾਂ ਨੇ ਅੱਜ ਪੂਰੀ ਦੁਨੀਆ ਵਿਚ ਭਾਰਤ ਲਈ ਇਕ ਖ਼ਾਸ ਥਾਂ ਬਣਾਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਹੀਨੇਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੀ 96ਵੀਂ ਅਤੇ ਇਸ ਸਾਲ ਦੀ ਆਖ਼ਰੀ ਕੜੀ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਇਹ ਗੱਲ ਆਖੀ। ਪ੍ਰਧਾਨ ਮੰਤਰੀ ਨੇ ਭਾਰਤ ਨੂੰ ਜੀ-20 ਸਮੂਹ ਦੀ ਪ੍ਰਧਾਨਗੀ ਮਿਲਣ ਦਾ ਜ਼ਿਕਰ ਕੀਤਾ ਅਤੇ ਦੇਸ਼ ਵਾਸੀਆਂ ਨੂੰ ਇਸ ਆਯੋਜਨ ਨੂੰ ਇਕ ਜਨ-ਅੰਦੋਲਨ ਬਣਾਉਣ ਦੀ ਅਪੀਲ ਕੀਤੀ। 

ਇਹ ਵੀ ਪੜ੍ਹੋ-  'ਸਦੈਵ ਅਟਲ' ਪਹੁੰਚ ਕੇ PM ਮੋਦੀ ਨੇ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ, ਬੋਲੇ- ਭਾਰਤ ਲਈ ਉਨ੍ਹਾਂ ਦਾ ਯੋਗਦਾਨ ਅਮਿੱਟ

ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਸਾਲ 2022 ਸੱਚਮੁੱਚ ਬਹੁਤ ਪ੍ਰੇਰਣਾਦਾਇਕ ਅਤੇ ਕਈ ਤਰੀਕਿਆਂ ਨਾਲ ਸ਼ਾਨਦਾਰ ਰਿਹਾ। ਇਸ ਸਾਲ ਭਾਰਤ ਨੇ ਆਪਣੀ ਅਜ਼ਾਦੀ ਦੇ 75 ਸਾਲ ਪੂਰੇ ਕਰ ਲਏ ਅਤੇ ਇਸ ਸਾਲ ਅੰਮ੍ਰਿਤਕਾਲ ਸ਼ੁਰੂ ਹੋਇਆ। ਇਸ ਸਾਲ ਦੇਸ਼ ਨੇ ਨਵੀਂ ਰਫ਼ਤਾਰ ਫੜੀ। ਉਨ੍ਹਾਂ ਕਿਹਾ ਸਾਲ 2022 ਦੀਆਂ ਵੱਖ-ਵੱਖ ਸਫਲਤਾਵਾਂ ਨੇ ਅੱਜ ਪੂਰੀ ਦੁਨੀਆ 'ਚ ਭਾਰਤ ਲਈ ਇਕ ਖਾਸ ਥਾਂ ਬਣਾਈ ਹੈ। 2022 ਦਾ ਅਰਥ ਹੈ ਭਾਰਤ ਵਲੋਂ 220 ਕਰੋੜ ਐਂਟੀ-ਕੋਵਿਡ-19 ਟੀਕੇ ਦੇਣ ਦੇ ਅੰਕੜੇ ਨੂੰ ਪਾਰ ਕਰਦੇ ਹੋਏ ਅਤੇ ਭਾਰਤ ਵਲੋਂ ਨਿਰਯਾਤ ਵਿਚ $400 ਬਿਲੀਅਨ ਡਾਲਰ ਦੇ ਜਾਦੂਈ ਅੰਕੜੇ ਨੂੰ ਪਾਰ ਕਰਦੇ ਹੋਏ, ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦਾ ਮੀਲ ਪੱਥਰ ਪ੍ਰਾਪਤ ਕਰਨਾ।

ਇਹ ਵੀ ਪੜ੍ਹੋ- ਸਿੱਕਮ ਸੜਕ ਹਾਦਸਾ: ਬਾਗਡੋਗਰਾ ਹਵਾਈ ਅੱਡੇ 'ਤੇ ਫ਼ੌਜ ਦੇ 16 ਸ਼ਹੀਦ ਜਵਾਨਾਂ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2022 ਵਿਚ ਲੋਕਾਂ ਨੇ "ਆਤਮ-ਨਿਰਭਰ ਭਾਰਤ" ਦੇ ਸੰਕਲਪ ਨੂੰ ਅਪਣਾਇਆ। ਭਾਰਤ ਨੇ ਪੁਲਾੜ, ਡਰੋਨ, ਰੱਖਿਆ ਅਤੇ ਖੇਡਾਂ ਸਮੇਤ ਹਰ ਖੇਤਰ ਵਿੱਚ ਆਪਣੀ ਤਾਕਤ ਦਿਖਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2023 ਵਿਚ ਸਾਨੂੰ ਜੀ-20 ਦੇ ਉਤਸ਼ਾਹ ਨੂੰ ਇਕ ਨਵੀਂ ਉਚਾਈ ਤੱਕ ਲੈ ਜਾਣਾ ਹੈ। ਅਸੀਂ ਇਸ ਸਮਾਗਮ ਨੂੰ ਲੋਕ ਲਹਿਰ ਬਣਾਉਣਾ ਹੈ।
 


author

Tanu

Content Editor

Related News