ਟੂਰਿਜ਼ਮ ਹੱਬ ਦੇ ਰੂਪ ’ਚ ਵਿਕਸਿਤ ਹੋਵੇਗਾ ਯਮੁਨਾਨਗਰ,  ਸਰਕਾਰ ਬਣਾ ਰਹੀ ਹੈ ਇਹ ਯੋਜਨਾ

Saturday, Aug 06, 2022 - 01:29 PM (IST)

ਯਮੁਨਾਨਗਰ (ਸੁਮਿਤ)- ਹਰਿਆਣਾ ਸਰਕਾਰ ਸੈਰ-ਸਪਾਟਾ ਨੂੰ ਹੱਲਾ-ਸ਼ੇਰੀ ਦੇਣ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਛੇਤੀ ਹੀ ਯਮੁਨਾਨਗਰ ’ਚ ਹਿਮਾਚਲ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਹਥਿਨੀਕੁੰਡ ਖੇਤਰ ਨੂੰ ਸੈਰ-ਸਪਾਟਾ ਦੇ ਦ੍ਰਿਸ਼ਟੀਕੋਣ ਤੋਂ ਵਿਕਸਿਤ ਕੀਤਾ ਜਾਵੇਗਾ। ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਕਵੰਰਪਾਲ ਗੁੱਜਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ। 

ਸੈਰ-ਸਪਾਟਾ ਮੰਤਰੀ ਕੰਵਰਪਾਲ ਨੇ ਦੱਸਿਆ ਕਿ ਹਥਿਨੀਕੁੰਡ ਬੈਰਾਜ ਨੂੰ ਮੌਜੂਦਾ ਦ੍ਰਿਸ਼ਟੀਕੋਣ ਤੋਂ ਵਿਕਸਿਤ ਕੀਤਾ ਜਾਵੇਗਾ। ਇੱਥੇ ਮੋਟਰ ਬੋਟ ਅਤੇ ਪੈਰਾਗਲਾਈਡਿੰਗ ਕੀਤੀ ਜਾਵੇਗੀ, ਜਿਸ ਤਰ੍ਹਾਂ ਦੇ ਪ੍ਰਬੰਧ ਮੋਰਨੀ ਟਿੱਕਰ ਤਾਲ ਵਿਚ ਹਨ, ਅਸੀਂ ਇੱਥੇ ਵੀ ਉਹੀ ਕਰਨ ਬਾਰੇ ਸੋਚ ਰਹੇ ਹਾਂ। ਅਸੀਂ ਇੱਥੇ ਵੀ ਉਹੀ ਸੰਭਾਵਨਾਵਾਂ ਤਲਾਸ਼ ਰਹੇ ਹਾਂ। ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਸਾਡੇ ਅਧਿਕਾਰੀ ਪਹਿਲਾਂ ਇੱਥੇ ਆਏ ਫਿਰ ਅੱਜ ਅਸੀਂ ਇੱਥੇ ਆਏ। ਅਜੇ ਵੀ ਕਾਫੀ ਗਿਣਤੀ ’ਚ ਸੈਲਾਨੀ ਇੱਥੇ ਆਉਂਦੇ ਹਨ। ਸਾਡੀ ਕੋਸ਼ਿਸ਼ ਹੈ ਕਿ ਜੇਕਰ ਇੱਥੇ ਅਜਿਹੇ ਪ੍ਰਬੰਧ ਕੀਤੇ ਜਾਣ ਤਾਂ ਹੋਰ ਸੈਲਾਨੀ ਆਉਣ। 

ਅਸੀਂ ਵਿਸ਼ੇਸ਼ ਤੌਰ 'ਤੇ ਪੈਰਾਗਲਾਈਡਿੰਗ ਲਈ ਅਤੇ ਮੋਟਰ ਬੋਟ 'ਤੇ ਟ੍ਰੈਕਿੰਗ ਲਈ ਵੀ ਉਪਰਾਲੇ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਹਥਿਨੀਕੁੰਡ ਤੋਂ ਕੁਝ ਦੂਰੀ 'ਤੇ ਮਾਨਯੋਗ ਮੁੱਖ ਮੰਤਰੀ ਵੀ ਇੱਥੇ ਆਏ ਸਨ ਅਤੇ ਇਸ ਸਥਾਨ ਤੋਂ ਮਾਹਿਰ ਨਿਸ਼ਾਨਦੇਹੀ ਕਰਨਗੇ । ਇੱਥੋਂ ਦੇ ਪਾਣੀ ਨੂੰ ਰੋਕਿਆ ਜਾ ਸਕੇ, ਬਰਸਾਤ ਦੇ ਦਿਨਾਂ ਵਿਚ ਆਉਣ ਵਾਲੇ ਪਾਣੀ ਨੂੰ ਬਰਬਾਦ ਨਾ ਕੀਤਾ ਜਾਵੇ, ਇਸ ਲਈ ਇੱਥੇ ਡੈਮ ਬਣਾਇਆ ਜਾਵੇ। ਬਾਕੀ ਮਾਹਿਰਾਂ ਦੀ ਰਾਏ ਅਨੁਸਾਰ ਅੱਗੇ ਕੰਮ ਕੀਤਾ ਜਾਵੇਗਾ। ਸੈਰ-ਸਪਾਟੇ ਦੇ ਨਜ਼ਰੀਏ ਤੋਂ ਕਲੇਸਰ, ਹਥਨੀਕੁੰਡ ਨੂੰ ਵਿਕਸਿਤ ਕਰਨ ਲਈ ਕਦਮ ਚੁੱਕੇ ਗਏ ਹਨ ਤਾਂ ਜੋ ਦੂਰ-ਦੂਰ ਤੋਂ ਪਹਾੜੀ ਸਥਾਨਾਂ 'ਤੇ ਆਉਣ ਵਾਲੇ ਸੈਲਾਨੀ ਵੀ ਇੱਥੇ ਆਉਣ।


Tanu

Content Editor

Related News