ਦਿੱਲੀ: ਯਮੁਨਾ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ, ਸੁਰੱਖਿਅਤ ਕੱਢੇ ਗਏ ਲੋਕਾਂ ਦੀ ਭਲਕੇ ਹੋਵੇਗੀ ਘਰ ਵਾਪਸੀ

Monday, Aug 15, 2022 - 03:42 PM (IST)

ਦਿੱਲੀ: ਯਮੁਨਾ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ, ਸੁਰੱਖਿਅਤ ਕੱਢੇ ਗਏ ਲੋਕਾਂ ਦੀ ਭਲਕੇ ਹੋਵੇਗੀ ਘਰ ਵਾਪਸੀ

ਨਵੀਂ ਦਿੱਲੀ– ਦਿੱਲੀ ’ਚ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਸੋਮਵਾਰ ਨੂੰ ਖ਼ਤਰੇ ਦੇ ਨਿਸ਼ਾਨ 204.5 ਮੀਟਰ ਤੋਂ ਹੇਠਾਂ ਆ ਗਿਆ ਹੈ। ਜਿਸ ਕਾਰਨ ਪ੍ਰਭਾਵਿਤ ਲੋਕਾਂ ਨੂੰ ਉਨ੍ਹਾਂ ਦੇ ਖੇਤਰਾਂ ’ਚ ਵਾਪਸ ਭੇਜਣ ਦਾ ਕੰਮ ਮੰਗਲਵਾਰ ਯਾਨੀ ਕਿ ਭਲਕੇ ਤੋਂ ਕੀਤਾ ਜਾਵੇਗਾ। ਦੱਸ ਦੇਈਏ ਕਿ ਉੱਪਰੀ ਖੇਤਰਾਂ ਯਾਨੀ ਕਿ ਪਹਾੜਾਂ  ’ਚ ਮੋਹਲੇਧਾਰ ਮੀਂਹ ਪੈਣ ਮਗਰੋਂ ਸ਼ੁੱਕਰਵਾਰ ਦੀ ਸ਼ਾਮ ਨੂੰ ਕਰੀਬ 4 ਵਜੇ ਨਦੀ ਦਾ ਪੱਧਰ ਦਾ ਪੱਧਰ 205.33 ਮੀਟਰ ਦੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ, ਜਿਸ ਨਾਲ ਅਧਿਕਾਰੀਆਂ ਨੂੰ ਹੇਠਲੇ ਇਲਾਕਿਆਂ ਤੋਂ ਲੱਗਭਗ 7,000 ਲੋਕਾਂ ਨੂੰ ਕੱਢਣਾ ਪਿਆ।

ਪੂਰਬੀ ਦਿੱਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਨਿਲ ਬਾਂਕਾ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਮੰਗਲਵਾਰ ਨੂੰ ਵਾਪਸ ਉਨ੍ਹਾਂ ਦੀਆਂ ਥਾਵਾਂ ਤੱਕ ਪਹੁੰਚਾਇਆ ਜਾ ਸਕਦਾ ਹੈ, ਕਿਉਂਕਿ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਹੈ ਅਤੇ ਲਗਾਤਾਰ ਘੱਟ ਹੋ ਰਿਹਾ ਹੈ। ਦਿੱਲੀ ਹੜ੍ਹ ਕੰਟਰੋਲ ਰੂਮ ਨੇ ਹਰਿਆਣਾ ਦੇ ਯਮੁਨਾ ਨਗਰ ’ਚ ਸਥਿਤ ਹਥਨੀਕੁੰਡ ਬੈਰਾਜ ਤੋਂ 12 ਵਜੇ 22,000 ਕਿਊਸੇਕ ਪਾਣੀ ਛੱਡੇ ਜਾਣ ਦੀ ਸੂਚਨਾ ਦਿੱਤੀ ਸੀ।

ਸ਼ਨੀਵਾਰ ਦੇਰ ਰਾਤ 1 ਵਜੇ 1.49 ਲੱਖ ਕਿਊਸੇਕ ਪਾਣੀ ਛੱਡਿਆ ਗਿਆ ਸੀ ਅਤੇ ਵੀਰਵਾਰ ਨੂੰ ਦਿਨ ’ਚ 3 ਵਜੇ 2.21 ਲੱਖ ਕਿਊਸੇਕ ਪਾਣੀ ਛੱਡਿਆ ਗਿਆ ਸੀ। ਮੋਹਲੇਧਾਰ ਮੀਂਹ ਕਾਰਨ ਪਾਣੀ ਦਾ ਪ੍ਰਵਾਹ ਵੱਧ ਜਾਂਦਾ ਹੈ। ਹਥਨੀਕੁੰਡ ਬੈਰਾਜ ਤੋਂ ਛੱਡੇ ਗਏ ਪਾਣੀ ਨੂੰ ਰਾਜਧਾਨੀ ਤੱਕ ਪਹੁੰਚਣ ’ਚ ਆਮ ਤੌਰ ’ਤੇ 2 ਤੋਂ 3 ਦਿਨ ਲੱਗਦੇ ਹਨ। ਦੱਸ ਦੇਈਏ ਕਿ ਪਿਛਲੇ ਸਾਲ 30 ਜੁਲਾਈ ਨੂੰ ਵੀ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਸੀ ਅਤੇ ਪੁਰਾਣੇ ਰੇਲਵੇ ਬ੍ਰਿਜ ’ਤੇ ਪਾਣੀ ਦਾ ਪੱਧਰ 205.59 ਮੀਟਰ ਤੱਕ ਪਹੁੰਚ ਗਿਆ ਸੀ।


author

Tanu

Content Editor

Related News