US-ਇਰਾਨ ਦੀ ਜੰਗ ਖ਼ਤਮ ਕਰਵਾਏਗਾ BRICS ! ਜਿਨਪਿੰਗ ਨੇ ਮੈਂਬਰ ਦੇਸ਼ਾਂ ਨੂੰ ਦਿੱਤਾ ''ਸ਼ਾਂਤੀਦੂਤ'' ਬਣਨ ਦਾ ਪੈਗ਼ਾਮ
Saturday, Sep 12, 2026 - 05:19 PM (IST)
ਨਵੀਂ ਦਿੱਲੀ- ਭਾਰਤ ਮੰਡਪਮ ਵਿਖੇ ਆਯੋਜਿਤ 18ਵੇਂ 'ਬ੍ਰਿਕਸ ਸਿਖਰ ਸੰਮੇਲਨ' ਨੂੰ ਸੰਬੋਧਨ ਕਰਦਿਆਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮਿਡਲ ਈਸਟ 'ਚ ਜਾਰੀ ਤਣਾਅ ਵਿਚਾਲੇ ਬ੍ਰਿਕਸ ਦੇਸ਼ਾਂ ਨੂੰ ਇੱਕ 'ਸ਼ਾਂਤੀ ਦੂਤ' ਦੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਹੈ। ਜਿਨਪਿੰਗ ਨੇ ਕਿਹਾ ਕਿ ਮਿਡਲ ਈਸਟ ਦੀ ਜੰਗ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਂਝੇ ਹਿੱਤਾਂ ਦੇ ਖ਼ਿਲਾਫ਼ ਹੈ ਤੇ ਇਸ ਦਾ ਖ਼ਾਮਿਆਜ਼ਾ ਪੂਰੀ ਦੁਨੀਆ ਨੂੰ ਭੁਗਤਣਾ ਪੈ ਰਿਹਾ ਹੈ।
ਚੀਨੀ ਰਾਸ਼ਟਰਪਤੀ ਨੇ ਬ੍ਰਿਕਸ ਦੇਸ਼ਾਂ ਨੂੰ 'ਗਲੋਬਲ ਸਾਊਥ' ਦੀ ਅਗਵਾਈ ਕਰਨ ਵਾਲਾ ਮੋਹਰੀ ਸਮੂਹ ਅਤੇ ਉੱਭਰਦੀਆਂ ਅਰਥਵਿਵਸਥਾਵਾਂ ਦੀ ਆਤਮ-ਨਿਰਭਰਤਾ ਦੀ ਵੱਡੀ ਮਿਸਾਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 2027 'ਚ ਚੀਨ ਬ੍ਰਿਕਸ ਦੀ ਰੋਟੇਟਿੰਗ ਪ੍ਰਧਾਨਗੀ ਸੰਭਾਲੇਗਾ ਅਤੇ ਡਿਜੀਟਲ ਅਰਥਵਿਵਸਥਾ, ਗ੍ਰੀਨ ਡਿਵੈਲਪਮੈਂਟ, ਏ.ਆਈ. (AI) ਅਤੇ ਗਰੀਬੀ ਹਟਾਉਣ ਵਰਗੇ ਅਭਿਆਨਾਂ 'ਤੇ ਵਿਸ਼ੇਸ਼ ਧਿਆਨ ਦੇਵੇਗਾ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਦਿੱਲੀ ਪਹੁੰਚੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ! 7 ਸਾਲਾਂ 'ਚ ਪਹਿਲੀ ਵਾਰ ਆਏ ਭਾਰਤ
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਮੇਲਨ ਦੌਰਾਨ 'ਨਵੀਂ ਦਿੱਲੀ ਘੋਸ਼ਣਾ ਪੱਤਰ 2026' ਨੂੰ ਸਾਰੇ ਮੈਂਬਰ ਦੇਸ਼ਾਂ ਦੀ ਸਰਬਸੰਮਤੀ ਨਾਲ ਅਪਣਾਏ ਜਾਣ ਦਾ ਰਸਮੀ ਐਲਾਨ ਕੀਤਾ। ਇਸ ਸਾਂਝੇ ਬਿਆਨ 'ਚ ਅੰਤਰਰਾਸ਼ਟਰੀ ਵਿਵਾਦਾਂ ਨੂੰ ਗੱਲਬਾਤ, ਕੂਟਨੀਤੀ ਅਤੇ ਸ਼ਾਂਤੀਪੂਰਨ ਤਰੀਕਿਆਂ ਨਾਲ ਸੁਲਝਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬ੍ਰਿਕਸ ਦੇਸ਼ਾਂ ਨੇ ਵਿਸ਼ਵ ਵਪਾਰ ਸੰਗਠਨ (WTO) ਦੇ ਨਿਯਮਾਂ ਦੇ ਉਲਟ ਲਗਾਏ ਜਾ ਰਹੇ ਇੱਕਤਰਫ਼ਾ ਟੈਰਿਫ਼ ਅਤੇ ਵਪਾਰਕ ਪਾਬੰਦੀਆਂ 'ਤੇ ਵੀ ਗੰਭੀਰ ਚਿੰਤਾ ਪ੍ਰਗਟਾਈ।
ਜ਼ਿਕਰਯੋਗ ਹੈ ਕਿ ਸੰਮੇਲਨ ਦੇ ਆਗਾਜ਼ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇੱਕ-ਦੂਜੇ ਦਾ ਹੱਥ ਫੜ ਕੇ ਗਰਮਜੋਸ਼ੀ ਨਾਲ ਮਿਲੇ। 20ਵੇਂ ਸਾਲ 'ਚ ਦਾਖਲ ਹੋਏ ਬ੍ਰਿਕਸ ਸੰਗਠਨ ਦੇ ਮੰਚ 'ਤੇ ਤਿੰਨਾਂ ਗਲੋਬਲ ਲੀਡਰਾਂ ਦੀ ਇਹ ਮੁਲਾਕਾਤ ਆਪਸੀ ਸਾਂਝ ਅਤੇ ਰਣਨੀਤਕ ਤਾਲਮੇਲ ਦਾ ਵੱਡਾ ਪ੍ਰਤੀਕ ਮੰਨੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹੁਣ ਚੱਲਣਗੀਆਂ 'ਡਾਇਰੈਕਟ ਫਲਾਈਟਾਂ' ! ਜਿਨਪਿੰਗ ਦੇ ਭਾਰਤ ਦੌਰੇ ਵਿਚਾਲੇ ਹੋ ਗਿਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
