ਅਯੁੱਧਿਆ ''ਚ ਹਾਰੀ BJP ਤਾਂ ਸੋਨੂੰ ਨਿਗਮ ''ਤੇ ਕਿਉਂ ਭੜਕੇ ਲੋਕ? 1 ਟਵੀਟ ਨਾਲ ਮਚਿਆ ਬਵਾਲ, ਜਾਣੋ ਪੂਰਾ ਮਾਮਲਾ
Wednesday, Jun 05, 2024 - 02:49 PM (IST)
ਮੁੰਬਈ (ਬਿਊਰੋ) - ਲੋਕ ਸਭਾ ਚੋਣਾਂ 2024 ਦੇ ਨਤੀਜੇ ਮੰਗਲਵਾਰ ਨੂੰ ਐਲਾਨੇ ਗਏ ਹਨ ਅਤੇ ਨਤੀਜੇ ਕਾਫ਼ੀ ਹੈਰਾਨ ਕਰਨ ਵਾਲੇ ਸਨ। ਅਯੁੱਧਿਆ, ਉੱਤਰ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਸਮਾਜਵਾਦੀ ਪਾਰਟੀ ਦੀ ਜਿੱਤ ਹੋਈ। ਭਾਜਪਾ ਦੀ ਇਸ ਹਾਰ 'ਤੇ ਸੋਨੂੰ ਨਿਗਮ ਦਾ ਇਕ ਟਵੀਟ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਲੋਕ ਗਾਇਕ ਨੂੰ ਕਾਫੀ ਟਰੋਲ ਕਰ ਰਹੇ ਹਨ। ਦਰਅਸਲ, ਸੋਨੂੰ ਨਿਗਮ ਨਾਂ ਦੇ ਟਵਿਟਰ ਹੈਂਡਲ ਨੇ ਅਯੁੱਧਿਆ 'ਚ ਭਾਜਪਾ ਦੀ ਹਾਰ 'ਤੇ ਟਵੀਟ ਕੀਤਾ, ਜਿਸ 'ਚ ਲਿਖਿਆ, ''ਜਿਸ ਸਰਕਾਰ ਨੇ ਪੂਰੇ ਅਯੁੱਧਿਆ ਨੂੰ ਚਮਕਾਇਆ, 500 ਸਾਲ ਬਾਅਦ ਨਵਾਂ ਏਅਰਪੋਰਟ, ਰੇਲਵੇ ਸਟੇਸ਼ਨ, ਰਾਮ ਮੰਦਰ ਬਣਾਇਆ। ਉਸ ਪਾਰਟੀ ਨੇ ਪੂਰੀ ਤਰ੍ਹਾਂ ਮੰਦਰ ਦੀ ਆਰਥਿਕਤਾ ਬਣਾਈ ਹੈ ਅਤੇ ਅਯੁੱਧਿਆ ਦੀ ਲੋਕ ਸਭਾ ਸੀਟ 'ਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਅਯੁੱਧਿਆ ਵਾਸੀ ਸ਼ਰਮਨਾਕ !''
ਇਹ ਖ਼ਬਰ ਵੀ ਪੜ੍ਹੋ - ਕੀ ਸ਼ੁਭਮਨ ਗਿੱਲ ਇਸ ਅਦਾਕਾਰਾ ਨਾਲ ਝੂਟ ਰਿਹੈ ਪਿਆਰ ਦੀਆਂ ਪੀਂਘਾਂ? ਵਿਆਹ ਨੂੰ ਲੈ ਕੇ ਛਿੜੀ ਨਵੀਂ ਚਰਚਾ
ਇਹ ਟਵੀਟ ਕੁਝ ਹੀ ਸਮੇਂ 'ਚ ਵਾਇਰਲ ਹੋ ਗਿਆ ਅਤੇ ਲੋਕਾਂ ਨੇ ਗਾਇਕ ਸੋਨੂੰ ਨਿਗਮ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ, ਕੀ ਤੁਹਾਨੂੰ ਗੀਤ ਗਾਉਣ ਦਾ ਮੌਕਾ ਵੀ ਮਿਲਿਆ? ਜੇਕਰ ਤੁਸੀਂ ਕਦੇ ਉਨ੍ਹਾਂ ਲੋਕਾਂ ਨੂੰ ਮਿਲੇ ਹੋ, ਜਿਨ੍ਹਾਂ ਦੇ ਘਰ ਢਾਹ ਦਿੱਤੇ ਗਏ ਹਨ ਜਾਂ ਬੈਠੇ ਝੂਠੇ ਗੀਤ ਗਾ ਰਹੇ ਹਨ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਜਦੋਂ ਕਿਸੇ ਨੂੰ ਕੁਝ ਨਹੀਂ ਪਤਾ ਤਾਂ ਕੋਈ ਗੀਤ ਨਹੀਂ ਗਾਉਣਾ ਚਾਹੀਦਾ।'' ਇੱਕ ਹੋਰ ਨੇ ਲਿਖਿਆ, ''ਚੱਟਣ ਨਾਲ ਕਦੇ ਵੋਟਾਂ ਨਹੀਂ ਮਿਲਦੀਆਂ, ਇਹ ਗੱਲ ਧਿਆਨ 'ਚ ਰੱਖੋ, ਜਨਤਾ ਸਭ ਕੁਝ ਸਮਝਦੀ ਹੈ!''
ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਵੱਡੀ ਜਿੱਤ 'ਤੇ KRK ਨੇ ਦਿੱਤੀ ਵਧਾਈ, ਕਿਹਾ- ਅੱਜ ਰਣੌਤ ਨੇ ਸਮ੍ਰਿਤੀ ਇਰਾਨੀ ਦਾ ਕਰੀਅਰ ਕਰ 'ਤਾ ਬਰਬਾਦ
ਇਸੇ ਤਰ੍ਹਾਂ ਕਈ ਹੋਰ ਲੋਕਾਂ ਨੇ ਵੀ ਗਾਇਕ ਨੂੰ ਟਰੋਲ ਕੀਤਾ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਆਈਡੀ ਗਾਇਕ ਸੋਨੂੰ ਨਿਗਮ ਦੀ ਨਹੀਂ ਹੈ, ਸਗੋਂ ਇਹ ਵਿਅਕਤੀ ਬਿਹਾਰ ਦੇ ਰਹਿਣ ਵਾਲਾ ਵਕੀਲ ਹੈ, ਜਿਸ ਦਾ ਨਾਂ ਵੀ ਸੋਨੂੰ ਨਿਗਮ ਹੈ। ਇਹ ਜਾਣਕਾਰੀ ਉਸ ਦੇ ਪ੍ਰੋਫਾਈਲ 'ਚ ਵੀ ਦਿੱਤੀ ਗਈ ਹੈ। ਗਾਇਕ ਦਾ ਇਸ ਟਵੀਟ ਨਾਲ ਕੋਈ ਸਬੰਧ ਨਹੀਂ ਹੈ। ਵਕੀਲ ਸੋਨੂੰ ਨਿਗਮ ਸਿੰਘ ਦੇ ਖ਼ਾਤੇ 'ਤੇ ਵੀ ਬਲੂ ਟਿਕ ਯਾਨੀ ਵੈਰੀਫਾਈਡ ਹੋਣ ਕਾਰਨ ਲੋਕ ਅਕਸਰ ਇਹ ਗ਼ਲਤੀ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।