ਪਹਿਲਵਾਨ ਅੜੇ, ਬ੍ਰਿਜਭੂਸ਼ਣ ਦੀ ਗ੍ਰਿਫ਼ਤਾਰੀ ਨਾ ਹੋਣ ਤੱਕ ਵਿਰੋਧ-ਪ੍ਰਦਰਸ਼ਨ ਖ਼ਤਮ ਨਹੀਂ ਕਰਾਂਗੇ

Wednesday, Apr 26, 2023 - 12:58 PM (IST)

ਪਹਿਲਵਾਨ ਅੜੇ, ਬ੍ਰਿਜਭੂਸ਼ਣ ਦੀ ਗ੍ਰਿਫ਼ਤਾਰੀ ਨਾ ਹੋਣ ਤੱਕ ਵਿਰੋਧ-ਪ੍ਰਦਰਸ਼ਨ ਖ਼ਤਮ ਨਹੀਂ ਕਰਾਂਗੇ

ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਚੋਟੀ ਦੇ ਪਹਿਲਵਾਨਾਂ ਨੇ ਕਈ ਸਿਆਸੀ ਨੇਤਾਵਾਂ ਅਤੇ ਕਿਸਾਨ ਸੰਗਠਨਾਂ ਦੇ ਸਮਰਥਨ ਵਿਚਾਲੇ ਮੰਗਲਵਾਰ ਨੂੰ ਕਿਹਾ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਨਾ ਹੋਣ ਤੱਕ ਉਹ ਧਰਨਾ ਸਥਾਨ ਤੋਂ ਨਹੀਂ ਹਿੱਲਣਗੇ। ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਸਮੇਤ ਪਹਿਰਵਾਨਾਂ ਨੇ ਦੋਸ਼ ਲਗਾਇਆ ਕਿ ਡਬਲਯੂ. ਐੱਫ. ਆਈ. ਪ੍ਰਧਾਨ ਹੁਣ ਤਾਕਤ ਦਾ ਸਹਾਰਾ ਲੈ ਰਿਹਾ ਹੈ ਅਤੇ ਧਮਕੀਆਂ ਅਤੇ ਰਿਸ਼ਵਤ ਦੇ ਜ਼ਰੀਏ "ਪੀੜਤਾਂ" ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: ਪਹਿਲਵਾਨ ਮਾਮਲਾ: ਬਬੀਤਾ ਫੋਗਾਟ ਦਾ ਵੱਡਾ ਦੋਸ਼, ਨਿਗਰਾਨੀ ਕਮੇਟੀ ਦੀ ਮੈਂਬਰ ਰਾਧਿਕਾ ਸ਼੍ਰੀਮਾਨ ਨੇ ਹੱਥੋਂ ਖੋਹੀ ਰਿਪੋਰਟ

ਵਿਨੇਸ਼ ਨੇ ਦਾਅਵਾ ਕੀਤਾ ਕਿ ਦਿੱਲੀ ਪੁਲਸ ਨੇ ਬ੍ਰਿਜਭੂਸ਼ਣ ਨੂੰ ਪੀੜਤਾਂ ਦੇ ਨਾਂ ਲੀਕ ਕੀਤੇ ਹਨ, ਜਿਸ ਦੀ ਵਰਤੋਂ ਹੁਣ ਉਨ੍ਹਾਂ ਮਹਿਲਾ ਪਹਿਲਵਾਨਾਂ ਦੇ ਪਰਿਵਾਰਾਂ ਨੂੰ ਡਰਾਉਣ-ਧਮਕਾਉਣ ਲਈ ਕੀਤੀ ਜਾ ਰਹੀ, ਜਿਨ੍ਹਾਂ ਨੇ ਡਬਲਯੂ. ਐੱਫ. ਆਈ. ਪ੍ਰਧਾਨ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਵਿਨੇਸ਼ ਨੇ ਪੱਤਰਕਾਰਾਂ ਨੂੰ ਕਿਹਾ, ''ਬ੍ਰਿਜਭੂਸ਼ਣ ਹੁਣ ਸ਼ਿਕਾਇਤਕਰਤਾਵਾਂ ਦੇ ਨਾਂ ਜਾਣਦਾ ਹੈ। ਦਿੱਲੀ ਪੁਲਸ ਨੇ ਉਨ੍ਹਾਂ ਦੇ ਨਾਮ ਲੀਕ ਕਰ ਦਿੱਤੇ ਹਨ। ਉਹ ਧਮਕੀਆਂ ਦੇ ਰਹੇ ਹਨ। ਉਹ ਪੀੜਤਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਲਈ ਐੱਫ.ਆਈ.ਆਰ. ਦਰਜ ਕਰਨ ਵਿੱਚ ਦੇਰੀ ਹੋ ਰਹੀ ਹੈ। ਅਸੀਂ ਸੋਚਿਆ ਸੀ ਕਿ ਖੇਡ ਮੰਤਰਾਲਾ ਸਾਨੂੰ ਨਿਆਂ ਦੇਵੇਗਾ ਪਰ ਅਜਿਹਾ ਨਹੀਂ ਹੋਇਆ। ਪਰ ਸਾਨੂੰ ਨਿਆਂਪਾਲਿਕਾ 'ਤੇ ਭਰੋਸਾ ਹੈ। ਜੇਕਰ ਸੁਪਰੀਮ ਕੋਰਟ ਇਸ ਮਾਮਲੇ ਨਾਲ ਜੁੜੀ ਹਰ ਚੀਜ਼ ਨੂੰ ਆਪਣੇ ਹੱਥ ਵਿੱਚ ਲੈ ਲੈਂਦੀ ਹੈ ਤਾਂ ਸਾਨੂੰ ਯਕੀਨ ਹੈ ਕਿ ਕੋਈ ਖੇਡ ਨਹੀਂ ਖੇਡੀ ਜਾਵੇਗੀ, ਤਾਂ ਹੀ ਅਸੀਂ ਵਿਰੋਧ ਸਥਾਨ ਛੱਡ ਦੇਵਾਂਗੇ। ਜੇਕਰ ਸਿਰਫ਼ ਇੱਕ ਐੱਫ.ਆਈ.ਆਰ. ਦਰਜ ਹੁੰਦੀ ਹੈ ਤਾਂ ਅਸੀਂ ਇੱਥੋਂ ਨਹੀਂ ਜਾਵਾਂਗੇ। ਉਸਨੂੰ ਸਲਾਖਾਂ ਪਿੱਛੇ ਡੱਕਣ ਦੀ ਲੋੜ ਹੈ। ਜੇਕਰ ਉਹ ਬਾਹਰ ਰਹਿੰਦਾ ਹੈ, ਤਾਂ ਅਸੀਂ ਸੁਰੱਖਿਅਤ ਨਹੀਂ ਰਹਾਂਗੇ। ਜੇਕਰ ਉਹ ਖੁੱਲ੍ਹੇ 'ਚ ਘੁੰਮ ਰਿਹਾ ਹੈ ਤਾਂ ਅਸੀਂ ਸਿਖਲਾਈ ਕਿਵੇਂ ਲਵਾਂਗੇ।' ਕੀ ਉਹ ਸੰਤੁਸ਼ਟ ਹੋਣਗੇ ਜੇਕਰ ਪੁਲਸ ਐੱਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੰਦੀ ਹੈ? ਇਸ 'ਤੇ ਵਿਨੇਸ਼ ਨੇ ਕਿਹਾ ਲੋਕਾਂ ਵਿਰੁੱਧ ਸੈਂਕੜੇ ਅਤੇ ਹਜ਼ਾਰਾਂ ਐੱਫ.ਆਈ.ਆਰ. ਦਰਜ ਹਨ ਪਰ ਇਹ ਨਿਆਂ ਦਾ ਸਵਾਲ ਹੈ। ਜਦੋਂ ਸਾਨੂੰ ਯਕੀਨ ਹੋਵੇਗਾ ਕਿ ਸਾਨੂੰ ਗੁੰਮਰਾਹ ਨਹੀਂ ਕੀਤਾ ਜਾਵੇਗਾ, ਤਾਂ ਅਸੀਂ ਵਿਰੋਧ ਖ਼ਤਮ ਕਰ ਦੇਵਾਂਗੇ, ਨਹੀਂ ਤਾਂ ਅਸੀਂ ਇੱਥੇ ਡਟੇ ਹੋਏ ਹਾਂ।

ਇਹ ਵੀ ਪੜ੍ਹੋ: ਪਹਿਲਵਾਨਾਂ ਦੇ ਪ੍ਰਦਰਸ਼ਨ ਨੇ ਲਿਆ ਸਿਆਸੀ ਰੰਗ, ਕਿਸਾਨ ਆਗੂਆਂ ਨੇ ਵੀ ਖਿਡਾਰੀਆਂ ਦਾ ਦਿੱਤਾ ਸਾਥ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦਿਓ ਜਵਾਬ।

 


author

cherry

Content Editor

Related News