ਭਰਜਾਈ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ''ਚ ਘੁੰਮਿਆ ਦਿਓਰ ਦਾ ਦਿਮਾਗ, ਕਰ ਬੈਠਾ ਕਾਂਡ
Friday, Apr 04, 2025 - 04:32 PM (IST)

ਬਹਾਦਰਗੜ੍ਹ- ਹਰਿਆਣਾ ਦੇ ਬਹਾਦੁਰਗੜ੍ਹ ਦੇ ਪਿੰਡ ਮੰਡੌਠੀ 'ਚ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਵਾਸੀ ਰਾਕੇਸ਼ ਉਰਫ ਘੁੱਗੂ ਪਹਿਲਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਘੱਗੂ ਪਹਿਲਵਾਨ ਨੂੰ ਪਹਿਲਾਂ ਗੋਲੀ ਮਾਰੀ ਗਈ। ਫਿਰ ਉਸ ਦੇ ਗਲ਼ 'ਚ ਇਕ ਵੱਡਾ ਪੱਥਰ ਬੰਨ੍ਹ ਦਿੱਤਾ ਅਤੇ ਖੂਹ ਵਿਚ ਧੱਕ ਦਿੱਤਾ ਗਿਆ। ਜਿਸ ਕਾਰਨ ਘੱਗੂ ਪਹਿਲਵਾਨ ਦੀ ਮੌਤ ਹੋ ਗਈ। ਇਸ ਘਟਨਾ ਦਾ ਖੁਲਾਸਾ ਕਤਲ ਦੇ ਮੁਲਜ਼ਮ ਦਵਿੰਦਰ ਨੇ ਖ਼ੁਦ ਕੀਤਾ ਹੈ।
ਇਹ ਵੀ ਪੜ੍ਹੋ- ਪੰਜ ਤੱਤਾਂ 'ਚ ਵਿਲੀਨ ਹੋਏ ਫਲਾਈਟ ਲੈਫਟੀਨੈਂਟ ਸਿਧਾਰਥ ਯਾਦਵ, ਪਿਤਾ ਨੇ ਦਿੱਤੀ ਅਗਨੀ
ਸਖ਼ਤੀ ਨਾਲ ਪੁੱਛ-ਗਿੱਛ 'ਚ ਦੱਸੀ ਸਾਰੀ ਘਟਨਾ
ਦਰਅਸਲ ਰਾਕੇਸ਼ ਉਰਫ਼ ਘੁੱਗੂ ਪਹਿਲਵਾਨ 27 ਮਾਰਚ ਨੂੰ ਲਾਪਤਾ ਹੋ ਗਿਆ ਸੀ। ਕਾਫੀ ਭਾਲ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ 29 ਮਾਰਚ ਨੂੰ ਘੱਗੂ ਪਹਿਲਵਾਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਹੀ ਕੁਝ ਲੋਕਾਂ 'ਤੇ ਘਟਨਾ ਦਾ ਸ਼ੱਕ ਜਤਾਇਆ ਸੀ, ਜਿਸ ਤੋਂ ਬਾਅਦ ਮੁਲਜ਼ਮ ਦਵਿੰਦਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਉਸ ਨੇ ਸਾਰੀ ਘਟਨਾ ਪੁਲਸ ਨੂੰ ਦੱਸੀ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਨੇ 25,000 ਅਧਿਆਪਕਾਂ ਦੀ ਭਰਤੀ ਕੀਤੀ ਰੱਦ ! ਸੁਣਾ 'ਤਾ ਫ਼ੈਸਲਾ
ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕਤਲ
ACP ਦਿਨੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦਵਿੰਦਰ ਉਰਫ਼ ਸੋਨੂੰ ਨੂੰ ਸ਼ੱਕ ਸੀ ਕਿ ਘੱਗੂ ਪਹਿਲਵਾਨ ਦੇ ਉਸ ਦੀ ਭਰਜਾਈ ਨਾਲ ਨਾਜਾਇਜ਼ ਸਬੰਧ ਹਨ। ਉਸ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਹੀ ਇਹ ਕਤਲ ਕੀਤਾ ਹੈ। ਉਸ ਨੇ ਪਹਿਲਾਂ ਘੱਗੂ ਨੂੰ ਖੇਤਾਂ ਵਿਚ ਬੁਲਾਇਆ ਅਤੇ ਬਾਅਦ ਵਿਚ ਉਸ ਨੂੰ ਪਿੱਛਿਓਂ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਟਿਕਾਣੇ ਲਾਉਣ ਲਈ ਪੱਥਰ ਨਾਲ ਬੰਨ੍ਹ ਕੇ ਖੂਹ 'ਚ ਸੁੱਟ ਦਿੱਤਾ ਗਿਆ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਮ੍ਰਿਤਕ ਪਹਿਲਵਾਨ ਦੀ ਲਾਸ਼ ਪਿੰਡ ਦੇ ਖੇਤਾਂ 'ਚ ਖੂਹ 'ਚੋਂ ਬਰਾਮਦ ਕੀਤੀ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਨੇ ਇਸ ਘਟਨਾ 'ਚ ਸ਼ਾਮਲ ਹੋਰ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ACP ਦਿਨੇਸ਼ ਨੇ ਦੱਸਿਆ ਕਿ ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਇਸ ਘਟਨਾ 'ਚ ਸ਼ਾਮਿਲ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਕਦੋਂ ਤੱਕ ਸਫ਼ਲ ਹੁੰਦੀ ਹੈ।
ਇਹ ਵੀ ਪੜ੍ਹੋ- ਇਨ੍ਹਾਂ 4 ਕੰਮਾਂ ਦੇ ਬਿਨਾਂ ਔਰਤਾਂ ਨੂੰ ਨਹੀਂ ਮਿਲਣਗੇ 2100 ਰੁਪਏ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e