ਜੰਗਲਾਂ 'ਚ ਲੱਗੀ ਅੱਗ ਨੇ ਹਵਾ ਨੂੰ ਕੀਤਾ ਪ੍ਰਦੂਸ਼ਿਤ, 10 ਦਿਨਾਂ 'ਚ 8 ਗੁਣਾ ਵਧਿਆ ਪ੍ਰਦੂਸ਼ਣ
Wednesday, May 08, 2024 - 12:43 PM (IST)
ਦੇਹਰਾਦੂਨ- ਉੱਤਰਾਖੰਡ ਦੇ ਜੰਗਲਾਂ 'ਚ ਲੱਗੀ ਅੱਗ ਹਵਾ ਨੂੰ ਵੀ ਪ੍ਰਦੂਸ਼ਿਤ ਕਰ ਰਹੀ ਹੈ। ਬੀਤੇ 10 ਦਿਨਾਂ 'ਚ ਪਹਾੜ ਦੇ ਵਾਤਾਵਰਣ 'ਚ ਕਾਰਬਨ ਦੀ ਮਾਤਰਾ 'ਚ 8 ਗੁਣਾ ਤੱਕ ਵਾਧਾ ਹੋਇਆ ਹੈ। ਇਹ ਚਿੰਤਾਜਨਕ ਤੱਥ ਦੂਨ ਯੂਨੀਵਰਸਿਟੀ ਦੇ ਵਾਤਾਵਰਣ ਵਿਭਾਗ ਵਲੋਂ ਚਮੋਲੀ ਜ਼ਿਲ੍ਹੇ 'ਚ ਕੀਤੇ ਜਾ ਰਹੇ ਸੋਧ 'ਚ ਸਾਹਮਣੇ ਆਏ ਹਨ। ਦੂਨ ਯੂਨੀਵਰਸਿਟੀ ਦੇ ਵਾਤਾਵਰਣ ਵਿਭਾਗ ਦੇ ਪ੍ਰੋਫੈਸਰ ਡਾ. ਵਿਜੇ ਸ਼੍ਰੀਧਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਸੋਧ ਕਰਨ ਵਾਲਿਆਂ ਦੀ ਇਕ ਟੀਮ ਚਮੋਲੀ ਦੇ ਥਰਾਲੀ ਸਥਿਤ ਪ੍ਰਾਣਮਤੀ ਬੇਸਿਨ 'ਚ ਹਵਾ ਗੁਣਵੱਤਾ ਅਤੇ ਬਲੈਕ ਕਾਰਬਨ ਨੂੰ ਲੈ ਕੇ ਸੋਧ ਕਰ ਰਹੀ ਹੈ। ਇਸ ਦੇ ਅਧੀਨ ਹਵਾ 'ਚ ਬਲੈਕ ਕਾਰਬਨ ਅਤੇ ਹੋਰ ਪ੍ਰਦੂਸ਼ਿਤ ਤੱਤ ਦੀ ਮਾਤਰਾ ਪ੍ਰਤੀਦਿਨ ਮਾਪੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਬੀਤੇ 10 ਦਿਨਾਂ ਤੋਂ ਜਦੋਂ ਤੋਂ ਜੰਗਲ 'ਚ ਅੱਗ ਦੀਆਂ ਘਟਨਾਵਾਂ ਵਧੀਆਂ ਹਨ, ਉੱਥੇ ਬਲੈਕ ਕਾਰਬਨ ਦੀ ਮਾਤਰਾ ਵਧੀ ਹੈ। ਪਹਿਲੇ ਜਿੱਥੇ 2 ਮਾਈਕ੍ਰੋਗ੍ਰਾਮ ਤੱਕ ਕਾਰਬਨ ਮਿਲਦਾ ਸੀ, ਸੋਮਵਾਰ ਨੂੰ ਉਸ ਦੀ ਮਾਤਰਾ 16 ਮਾਈਕ੍ਰੋਗ੍ਰਾਮ ਤੱਕ ਪਹੁੰਚ ਗਈ। ਇਸ ਤੋਂ ਪਤਾ ਲੱਗਾ ਕਿ ਇਸ 'ਚ ਸੋਮਵਾਰ ਨੂੰ ਬਾਇਓਮਾਸ ਸੜਨ ਤੋਂ ਪੈਦਾ ਹੋਏ ਕਾਰਬਨ ਦੀ ਮਾਤਰਾ 100 ਫ਼ੀਸਦੀ ਤੱਕ ਸੀ। ਯਾਨੀ ਜੋ ਵੀ ਬਲੈਕ ਕਾਰਬਨ ਹਵਾ 'ਚ ਮਿਲਿਆ, ਉਹ ਜੰਗਲਾਂ ਦੀ ਅੱਗ ਕਾਰਨ ਸੀ। ਇਸ ਨੂੰ ਲੈ ਕੇ ਪੂਰਾ ਸੋਧ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8