ਸਰਕਾਰੀ ਸਕੂਲ ਦੇ ਬੱਚਿਆਂ ਦੇ ''ਮਿਡ ਡੇ ਮੀਲ'' ''ਚ ਅਰਾਮ ਨਾਲ ਤੁਰਦੇ-ਫਿਰਦੇ ਹਨ ਕੀੜੇ

07/21/2017 3:19:05 PM

ਅੰਬਾਲਾ — ਹਰਿਆਣਾ ਸਰਕਾਰ ਦਾ ਦਾਅਵਾ ਹੈ ਕਿ ਉਹ ਸਰਕਾਰੀ ਸਕੂਲਾਂ ਦਾ ਪੱਧਰ ਸੁਧਾਰਨ ਲਈ ਕਰੋੜਾਂ ਰੁਪਏ ਖਰਚ ਕਰਦੀ ਹੈ। ਪਰ ਸਰਕਾਰੀ ਸਕੂਲਾਂ ਦੀ ਬਦਹਾਲੀ ਕਿਸੇ ਤੋਂ ਵੀ ਛੁਪੀ ਨਹੀਂ ਹੋਈ। 
ਤਾਜ਼ ਮਾਮਲਾ ਬੁੱਧਵਾਰ ਨੂੰ ਅੰਬਾਲਾ ਦੇ ਪਿੰਡ ਫਤੇਹਪੁਰ ਦੇ ਇਕ ਸਰਕਾਰੀ ਸਕੂਲ ਦਾ ਹੈ, ਜਿਥੇ ਮਿਡ ਡੇ ਮੀਲ ਦੇ ਰਾਸ਼ਨ 'ਚ ਕੀੜੇ ਨਿਕਲੇ। ਬੱਚਿਆਂ ਦੇ ਮਿਡ ਡੇਅ ਮੀਲ ਦੇ ਆਟੇ ਵਿਚੋਂ ਕੀੜੇ, ਕਣਕ ਵਿਚੋਂ ਜਾਲੇ, ਭਾਂਡਿਆਂ ਵਿੱਚੋਂ ਡੱਡੂ ਅਤੇ ਚੂਹੇ ਮਿਲੇ ਹਨ। ਇੰਨਾ ਹੀ ਇਥੇ ਸਕੂਲ 'ਚ ਆਏ ਮਹਿਮਾਨਾਂ ਨੂੰ ਬੱਚਿਆਂ ਤੋਂ ਪਾਣੀ ਪਿਲਾਇਆ ਜਾਂਦਾ ਹੈ। 
ਸਕੂਲ ਦੀ ਇੰਨੀ ਵੱਡੀ ਲਾਪਰਵਾਹੀ ਬਾਰੇ ਹੈਡਮਾਸਟਰ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਬਾਰਿਸ਼ ਦੇ ਕਾਰਨ ਮੀਲ ਵਿਚ ਕੀੜੇ ਅਤੇ ਜਾਲੇ ਲੱਗੇ ਹਨ।
ਬੱਚਿਆਂ ਦੇ ਬੈਠਣ ਦੇ ਲਈ ਡੈਸਕ ਜਾਂ ਕੁਰਸੀ ਨਹੀਂ ਹੈ, ਜ਼ਮੀਨ 'ਤੇ ਬੈਠ ਕੇ ਪੜਦੇ ਹਨ। 9ਵੀਂ ਜਮਾਤ ਦੇ ਬੱਚਿਆਂ ਨੂੰ ਏ,ਬੀ,ਸੀ, ਨਹੀਂ ਆਉਂਦੀ। 
ਸਰਕਾਰੀ ਸਕੂਲ ਦੀ ਲਾਪਰਵਾਹੀ ਅਤੇ ਹਾਲਤ ਨੂੰ ਲੈ ਕੇ ਜਦੋਂ ਅੰਬਾਲਾ ਦੀ ਜ਼ਿਲਾ ਸਿੱਖਿਆ ਅਧਿਕਾਰੀ ਉਮਾ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਵਿਭਾਗ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ।


Related News