ਦੁਨੀਆ ਅੱਜ ਭਾਰਤ ਨੂੰ ਇਕ ਸਹਿਯੋਗੀ, ਵਿਕਾਸ ਸਾਂਝੇਦਾਰ ਦੇ ਰੂਪ 'ਚ ਵੇਖਦੀ ਹੈ: ਜੈਸ਼ੰਕਰ

06/08/2023 1:48:34 PM

ਨਵੀਂ ਦਿੱਲੀ- ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਵੀਰਵਾਰ ਯਾਨੀ ਕਿ ਅੱਜ ਕਿਹਾ ਕਿ ਅੱਜ ਦੁਨੀਆ ਖ਼ਾਸ ਤੌਰ 'ਤੇ ਗਲੋਬਲ ਸਾਊਥ, ਭਾਰਤ ਨੂੰ ਇਕ ਵਿਕਾਸ ਸਾਂਝੇਦਾਰ ਦੇ ਰੂਪ ਵਿਚ ਵੇਖਦਾ ਹੈ ਅਤੇ ਦੁਨੀਆ ਸਾਡੇ ਨਾਲ ਜੁੜਨਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਜੈਸ਼ੰਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਅੱਜ ਮਹੱਤਵਪੂਰਨ ਆਰਿਥਕ ਪ੍ਰਭਾਵ ਪਾ ਰਿਹਾ ਹੈ, ਜਿਸ ਨੂੰ ਦੁਨੀਆ ਨੇ ਵੀ ਮੰਨਿਆ ਹੈ। ਜੈਸ਼ੰਕਰ ਨੇ ਕਿਹਾ ਕਿ ਸਾਲ 2014 'ਚ ਮੋਦੀ ਸਰਕਾਰ ਦੇ ਸੱਤਾ 'ਚ ਆਉਣ 'ਤੇ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਦੇ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਣ ਆਉਣ ਤੋਂ ਲੈ ਕੇ ਵਿਦੇਸ਼ ਨੀਤੀ ਨੂੰ ਲੈ ਕੇ ਸਪੱਸ਼ਟਤਾ ਰਹੀ। ਜੋ ਕਿ ਦੁਨੀਆ ਨੂੰ ਜਾਣਨ, ਆਂਢ-ਗੁਆਂਢ ਸਮੇਤ ਹੋਰ ਰੂਪਾਂ 'ਚ ਸਾਹਮਣੇ ਆਈ। 

ਵਿਦੇਸ਼ ਮੰਤਰੀ ਨੇ ਗਲੋਬਲ ਮੰਚ 'ਤੇ ਭਾਰਤ ਦੇ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ ਕਿ ਆਰਥਿਕ ਸਮੇਤ ਵੱਖ-ਵੱਖ ਖੇਤਰਾਂ 'ਚ ਭਾਰਤ ਨੇ ਮਹੱਤਵਪੂਰਨ ਯੋਗਦਾਨ ਪਾਇਆ, ਜਿਸ ਵਿਚ ਕੋਵਿਡ ਰੋਕੂ ਟੀਕੇ ਦੀ ਸਪਲਾਈ ਮੁਹਿੰਮ 'ਆਪਰੇਸ਼ਨ ਮੈਤਰੀ' ਸ਼ਾਮਲ ਹੈ। ਉਨ੍ਹਾਂ ਨੇ ਦੇਸ਼ਾਂ ਨੂੰ ਆਰਥਿਕ ਸਥਿਰਤਾ ਪ੍ਰਦਾਨ ਕਰਨ ਵਿਚ ਭਾਰਤ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਸ਼੍ਰੀਲੰਕਾ ਦੇ ਆਰਥਿਕ ਸੰਕਟ ਦਾ ਉਦਾਹਰਣ ਦਿੱਤਾ।

ਜੈਸ਼ੰਕਰ ਨੇ ਉੱਤਰੀ ਸੀਮਾ 'ਤੇ ਸਥਿਤੀ ਅਤੇ 'ਬੇਲਟ ਐਂਡ ਰੋਡ' ਪਹਿਲ ਖ਼ਿਲਾਫ਼ ਦੇਸ਼ ਦੇ ਰਵੱਈਏ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਕਿਸੇ ਦਬਾਅ ਵਿਚ ਨਹੀਂ ਆਉਂਦਾ। ਉਨ੍ਹਾਂ ਨੇ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਦੇ ਕਲਿਆਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਲੱਗਭਗ ਹਰ ਸਾਲ ਕਿਸੇ ਨਾ ਕਿਸੇ ਮੁਹਿੰਮ ਨੂੰ ਚਲਾਇਆ। ਵਿਦੇਸ਼ ਮੰਤਰੀ ਨੇ ਇਸ ਸਬੰਧ ਵਿਚ ਯੂਕ੍ਰੇਨ ਯੁੱਧ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ, ਸੂਡਾਨ ਅਤੇ ਅਫ਼ਗਾਨਿਸਤਾਨ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਸਬੰਧੀ ਮੁਹਿੰਮਾਂ ਦਾ ਜ਼ਿਕਰ ਕੀਤਾ।


Tanu

Content Editor

Related News