ਸੰਯੁਕਤ ਰਾਸ਼ਟਰ 'ਚ PM ਮੋਦੀ ਦੀ ਅਗਵਾਈ 'ਚ ਆਯੋਜਿਤ ਯੋਗ ਸੈਸ਼ਨ 'ਚ ਬਣਿਆ ਵਿਸ਼ਵ ਰਿਕਾਰਡ
Wednesday, Jun 21, 2023 - 08:18 PM (IST)
ਇੰਟਰਨੈਸ਼ਨਲ ਡੈਸਕ : ਸੰਯੁਕਤ ਰਾਸ਼ਟਰ ਹੈੱਡਕੁਆਰਟਰ 'ਚ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਆਯੋਜਿਤ ਯੋਗ ਸੈਸ਼ਨ 'ਚ ਜ਼ਿਆਦਾਤਰ ਦੇਸ਼ਾਂ ਦੇ ਲੋਕਾਂ ਦੀ ਸ਼ਮੂਲੀਅਤ ਦੇ ਮਾਮਲੇ 'ਚ ਗਿਨੀਜ਼ ਵਰਲਡ ਰਿਕਾਰਡ 'ਚ ਨਾਂ ਦਰਜ ਕੀਤਾ ਗਿਆ ਹੈ। ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪਹਿਲੀ ਮਹਿਲਾ ਜਿਲ ਬਾਈਡੇਨ ਦੇ ਸੱਦੇ 'ਤੇ ਅਮਰੀਕਾ ਦੇ ਆਪਣੇ ਪਹਿਲੇ ਰਾਜ ਦੌਰੇ ਦੇ ਪਹਿਲੇ ਪੜਾਅ 'ਤੇ ਇੱਥੇ ਆਏ ਮੋਦੀ ਨੇ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਇਤਿਹਾਸਕ ਜਸ਼ਨਾਂ ਦੀ ਅਗਵਾਈ ਕੀਤੀ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਹਨੀ ਸਿੰਘ ਨੂੰ ਗੋਲਡੀ ਬਰਾੜ ਗੈਂਗ ਵੱਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ
ਇਸ ਵਿੱਚ ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀਆਂ, ਡਿਪਲੋਮੈਟਾਂ ਅਤੇ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੇ ਯੋਗ ਸੈਸ਼ਨ ਨੇ ਸਭ ਤੋਂ ਵੱਧ ਕੌਮੀਅਤਾਂ ਵਾਲੇ ਲੋਕਾਂ ਦੀ ਭਾਗੀਦਾਰੀ ਲਈ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ ਹੈ। ਇਸ ਮੌਕੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਤੁਹਾਨੂੰ ਸਾਰਿਆਂ ਨੂੰ ਇੱਥੇ ਦੇਖ ਕੇ ਮੈਂ ਖੁਸ਼ ਹਾਂ। ਤੁਹਾਡਾ ਸਾਰਿਆਂ ਦਾ ਆਉਣ ਲਈ ਧੰਨਵਾਦ। ਮੈਨੂੰ ਦੱਸਿਆ ਗਿਆ ਹੈ ਕਿ ਅੱਜ ਇੱਥੇ ਲਗਭਗ ਹਰ ਕੌਮ ਦੀ ਪ੍ਰਤੀਨਿਧਤਾ ਕਰਨ ਵਾਲੇ ਲੋਕ ਹਨ।"
#WATCH | Guinness world record for most nationalities in a Yoga session created at the Yoga Day event led by PM Narendra Modi, at the UN headquarters in New York. #InternationalDayofYoga2023 pic.twitter.com/1uClPB1led
— ANI (@ANI) June 21, 2023
ਇਹ ਵੀ ਪੜ੍ਹੋ : ਬਹੁ-ਕਰੋੜੀ ਘਪਲੇ 'ਚ ਵਿਜੀਲੈਂਸ ਵੱਲੋਂ 17ਵੀਂ ਗ੍ਰਿਫ਼ਤਾਰੀ, ਇਸ ਬਾਗ਼ਬਾਨੀ ਅਧਿਕਾਰੀ ਨੂੰ ਕੀਤਾ ਕਾਬੂ
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬੁੱਧਵਾਰ ਨੂੰ ਇੱਥੇ ਆਯੋਜਿਤ ਯੋਗ ਅਭਿਆਸ ਪ੍ਰੋਗਰਾਮ ਦੇ ਆਪਣੇ ਉਦਘਾਟਨੀ ਭਾਸ਼ਣ 'ਚ ਪ੍ਰਧਾਨ ਮੰਤਰੀ ਮੋਦੀ ਨੇ ਯੋਗ ਦਿਵਸ ਮਨਾਉਣ ਲਈ ਦੁਨੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ 'ਚ ਯੋਗ ਇਕ ਬਹੁਤ ਹੀ ਪ੍ਰਾਚੀਨ ਪ੍ਰੰਪਰਾ ਹੈ ਅਤੇ ਸਾਰੀਆਂ ਪ੍ਰਾਚੀਨ ਪ੍ਰੰਪਰਾਵਾਂ ਦੀ ਇਹ ਪ੍ਰੰਪਰਾ ਨਾ ਸਿਰਫ ਜੀਵਤ ਹੈ, ਬਲਕਿ ਗਤੀਮਾਨ ਵੀ ਹੈ। ਮੋਦੀ ਨੇ ਕਿਹਾ, "ਯੋਗ ਕਾਪੀਰਾਈਟ, ਪੇਟੈਂਟ ਅਤੇ ਰਾਇਲਟੀ ਦੇ ਭੁਗਤਾਨ ਤੋਂ ਮੁਕਤ ਹੈ। ਯੋਗ ਨੂੰ ਹਰ ਉਮਰ, ਹਰ ਲਿੰਗ ਅਤੇ ਹਰ ਸਰੀਰਕ ਸਥਿਤੀ ਦੁਆਰਾ ਅਪਣਾਇਆ ਜਾ ਸਕਦਾ ਹੈ। ਤੁਸੀਂ ਘਰ, ਕੰਮ 'ਤੇ ਅਤੇ ਯਾਤਰਾ ਦੌਰਾਨ ਕਿਤੇ ਵੀ ਇਸ ਦਾ ਅਭਿਆਸ ਕਰ ਸਕਦੇ ਹੋ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।