ਮਹਾਸ਼ਿਵਰਾਤਰੀ ਮੌਕੇ ਤੈਅ ਹੋਈ ਤਾਰੀਖ਼, 25 ਅਪ੍ਰੈਲ ਤੋਂ ਖੁੱਲ੍ਹਣਗੇ ਕੇਦਾਰਨਾਥ ਧਾਮ ਦੇ ਕਿਵਾੜ

Saturday, Feb 18, 2023 - 02:15 PM (IST)

ਦੇਹਰਾਦੂਨ (ਵਾਰਤਾ)- ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ 'ਚ ਸਥਿਤ ਭਗਵਾਨ ਸ਼ਿਵ ਦੇ 5ਵੇਂ ਜੋਤਿਲਿੰਗ ਸ਼੍ਰੀ ਕੇਦਾਰਨਾਥ ਧਾਮ ਦੇ ਕਿਵਾੜ ਇਸ ਯਾਤਰਾ ਸਾਲ ਮੰਗਲਵਾਰ 25 ਅਪ੍ਰੈਲ ਨੂੰ ਸਵੇਰੇ 6.20 ਵਜੇ ਸ਼ਰਧਾਲੂਆਂ ਦੇ ਦਰਸ਼ਨ ਲਈ ਖੁੱਲ੍ਹਣਗੇ। ਮਹਾਸ਼ਿਵਰਾਤਰੀ ਦੇ ਪਵਿੱਤਰ ਮੌਕੇ ਸ਼ਨੀਵਾਰ ਨੂੰ ਬਾਬਾ ਕੇਦਾਰ ਦੇ ਪੰਚਕਾਲੀਨ ਗੱਦੀ ਸਥਾਨ 'ਤੇ ਸ਼੍ਰੀ ਓਂਕਾਰੇਸ਼ਵਰ ਮੰਦਰ, ਉਖੀਮਠ 'ਚ ਆਯੋਜਿਤ ਧਾਰਮਿਕ ਸਮਾਰੋਹ 'ਚ ਪੰਚਾਗ ਗਣਨਾ ਤੋਂ ਬਾਅਦ ਇਹ ਤਾਰੀਖ਼ ਐਲਾਨ ਕੀਤੀ ਗਈ। ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ, ਪੰਚਗਾਈ ਹਕ-ਹਕੂਕਧਾਰੀਆਂ ਸਮੇਤ ਕੇਦਾਰਨਾਥ ਤੀਰਥ ਪੁਰੋਹਿਤ ਸਮਾਜ ਅਤੇ ਸ਼ਰਧਾਲੂ, ਸਥਾਨਕ ਪ੍ਰਸ਼ਾਸਨ ਦੀ ਹਾਜ਼ਰੀ 'ਚ ਆਚਾਰੀਆ ਵੇਦਪਾਠੀਆਂ ਵਲੋਂ ਸ਼੍ਰੀ ਕੇਦਾਰਨਾਥ ਧਾਮ ਦੇ ਕਿਵਾੜ ਖੁੱਲ੍ਹਣ ਦੀ ਤਾਰੀਖ਼ ਯਕੀਨੀ ਕੀਤੀ ਗਈ।

ਕੇਦਾਰਨਾਥ, ਬਦਰੀਨਾਥ ਮੰਦਰ ਕਮੇਟੀ ਦੇ ਬੁਲਾਰੇ ਡਾ. ਹਰੀਸ਼ ਗੌੜ ਨੇ ਦੱਸਿਆ ਕਿ 20 ਅਪ੍ਰੈਲ ਨੂੰ ਭੈਰਵਨਾਥ ਜੀ ਦੀ ਪੂਜੀ ਹੋਵੇਗੀ ਅਤੇ 21 ਅਪ੍ਰੈਲ ਸ਼ੁੱਕਰਵਾਰ ਨੂੰ ਭਗਵਾਨ ਕੇਦਾਰਨਾਥ ਜੀ ਦੀ ਪੰਚਮੁਖੀ ਡੋਲੀ ਕੇਦਾਰਨਾਥ ਪ੍ਰਸਥਾਨ ਕਰੇਗੀ। ਇਸ ਦਿਨ ਪੰਚਮੁਖੀ ਡੋਲੀ ਵਿਸ਼ਵਨਾਥ ਮੰਦਰ ਗੁਪਤਕਾਸ਼ੀ ਵਿਸ਼ਰਾਮ ਕਰੇਗੀ। ਇਸ ਤੋਂ ਬਾਅਦ 22 ਅਪ੍ਰੈਲ ਨੂੰ ਰਾਤ ਨੂੰ ਡੋਲੀ ਫਾਟਾ ਪਹੁੰਚੀ। ਆਉਣ ਵਾਲੀ 23 ਅਪ੍ਰੈਲ ਨੂੰ ਪੰਚਮੁਖੀ ਡੋਲੀ ਫਾਟਾ ਤੋਂ ਰਾਤ ਨੂੰ ਆਰਾਮ ਲਈ ਗੌਰੀਕੁੰਡ ਪਹੁੰਚੇਗੀ। 24 ਅਪ੍ਰੈਲ ਨੂੰ ਪੰਚਮੁਖੀ ਡੋਲੀ ਗੌਰੀਕੁੰਡ ਤੋਂ ਕੇਦਾਰਨਾਥ ਧਾਮ ਪਹੁੰਚੇਗੀ ਅਤੇ 25 ਅਪ੍ਰੈਲ ਨੂੰ ਮੰਗਲਵਾਰ 6.20 ਵਜੇ ਸ਼੍ਰੀ ਕੇਦਾਰਨਾਥ ਧਾਮ ਦੇ ਕਿਵਾੜ ਸ਼ਰਧਾਲੂਆਂ ਲਈ ਦਰਸ਼ਨ ਲਈ ਖੁੱਲ੍ਹਣਗੇ। ਦੱਸਣਯੋਗ ਹੈ ਕਿ ਸ਼੍ਰੀ ਬਦਰੀਨਾਥ ਧਾਮ ਦੇ ਕਿਵਾੜ ਇਸ ਯਾਤਰਾ ਸਾਲ 27 ਅਪ੍ਰੈਲ ਵੀਰਵਾਰ ਨੂੰ ਖੁੱਲ੍ਹ ਰਹੇ ਹਨ।


DIsha

Content Editor

Related News