ਇਹ ਹਨ ਵਿਸ਼ਵ ਦੀਆਂ ਸਭ ਤੋਂ ਮਹਿੰਗੀਆਂ ਪਾਣੀ ਦੀਆਂ ਬੋਤਲਾਂ, ਜਾਣੋ ਕੀਮਤ

Saturday, Dec 08, 2018 - 06:30 PM (IST)

ਇਹ ਹਨ ਵਿਸ਼ਵ ਦੀਆਂ ਸਭ ਤੋਂ ਮਹਿੰਗੀਆਂ ਪਾਣੀ ਦੀਆਂ ਬੋਤਲਾਂ, ਜਾਣੋ ਕੀਮਤ

ਨਵੀਂ ਦਿੱਲੀ- ਇਕ ਲਿਟਰ ਪਾਣੀ ਦੀ ਬੋਤਲ ਖਰੀਦਣ ਲਈ ਤੁਸੀਂ ਜ਼ਿਆਤਰ ਕਿੰਨ੍ਹੇ ਪੈਸੇ ਖਰਚ ਕਰ ਸਕਦੇ ਹੋ। ਸ਼ਾਇਦ ਤੁਹਾਡਾ ਜਵਾਬ ਹੋਵੇਗਾ 20 ਰੁਪਏ ਜਾ ਫਿਰ 50 ਰੁਪਏ। ਪਰ ਅੱਜ ਅਸੀਂ ਤੁਹਾਨੂੰ ਵਿਸ਼ਵ 'ਚ ਉਪਲੱਬਧ ਅਜਿਹੀਆਂ ਪਾਣੀ ਦੀਆਂ ਬੋਤਲਾਂ ਦੇ ਬਾਰੇ 'ਚ ਦੱਸ ਰਹੇ ਹਾਂ, ਜਿਨ੍ਹਾਂ ਦੀ 750 ਐੱਮ.ਐੱਲ. ਦੀ ਬੋਤਲ ਖਰੀਦਣ ਲਈ ਤੁਹਾਨੂੰ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਖਰਚੇ ਕਰਨੇ ਪੈਣਗੇ।
ਆ ਜਾਵੇਗੀ BMW ਕਾਰ
ਵਿਸ਼ਵ ਦੀ ਜੋ ਸਭ ਤੋਂ ਮਹਿੰਗੀ ਬੋਤਲ ਹੈ ਉਸ ਨੂੰ ਖਰੀਦਣ ਲਈ ਤੁਹਾਨੂੰ ਜਿੰਨ੍ਹੇ ਪੈਸੇ ਦੇਣੇ ਪੈਣਗੇ ਉਸ ਤੋਂ ਘੱਟ ਕੀਮਤ 'ਚ ਤੁਸੀਂ ਸ਼ੁਰੂਆਤੀ ਕੀਮਤ ਵਾਲੀ ਇਕ ਬੀ.ਐੱਮ.ਡਬਲਯੂ ਜਾ ਫਿਰ ਆਡੀ ਗੱਡੀ ਖਰੀਦ ਸਕਦੇ ਹੋ।
PunjabKesari
ਇਸ ਬੋਤਲ 'ਚ ਮਿਲਾਇਆ ਹੈ ਸੋਨ ਭਸਮ
ਐਕਵਾ ਦਿ ਕ੍ਰਿਸਟੈਲੋ ਟ੍ਰਿਬੁਟੋ ਏ ਮੋਦੀਲਿਨਾ ਦੁਨੀਆ ਦੀ ਸਭ ਤੋਂ ਮਹਿੰਗੀ ਪਾਣੀ ਦੀ ਬੋਤਲ ਹੈ। ਇਸ ਦੀ ਬੋਤਲ ਇੰਨ੍ਹੀ ਮਹਿੰਗੀ ਕਿਉਂ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਪਾਣੀ 'ਚ 5 ਗ੍ਰਾਮ ਸੋਨ ਭਸਮ ਮਿਲਿਆ ਹੋਇਆ ਹੈ। 750 ਐੱਮ.ਐੱਲ. ਪਾਣੀ ਦੀ ਕੀਮਤ 40 ਲੱਖ ਰੁਪਏ (60 ਹਜ਼ਾਰ ਡਾਲਰ) ਹੈ। ਇਸ ਦੀ ਬੋਤਲ 24 ਕੈਰੇਟ ਗੋਲਡ ਨਾਲ ਬਣੀ ਹੈ। ਇਸ ਬੋਤਲ ਨੂੰ ਫਰਨਾਡੋ ਐਲਟਾਮਿਰਾਨੋ ਨੇ ਡਿਜਾਇਨ ਕੀਤਾ ਹੈ। ਪਾਣੀ ਦੀ ਬੋਤਲ ਅਨੇਤ ਵਰਜਨ ਜਿਸ ਤਰ੍ਹਾਂ ਗੋਲਡ, ਮੈਟੇ, ਕ੍ਰਿਸਟਲ, ਸਿਲਵਰ 'ਚ ਉਪਲੱਬਧ ਹੈ।
PunjabKesari
ਤਣਾਅ ਨੂੰ ਘੱਟ ਕਰਦਾ ਹੈ ਇਸ ਬੋਤਲ ਦਾ ਪਾਣੀ
ਜਾਪਾਨ 'ਚ ਵਿਕਣ ਵਾਲੀ ਕੋਨਾ ਬ੍ਰਾਂਡ ਦੀ ਬੋਤਲ ਦਾ ਪਾਣੀ ਪੀਣ ਨਾਲ ਤੁਸੀਂ ਆਪਣੇ ਤਣਾਅ ਨੂੰ ਘੱਟ ਕਰ ਸਕਦੇ ਹੋ। ਕੰਪਨੀ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਇਸ ਬੋਤਲ 'ਚ ਹਵਾਈ ਦੀਪ 'ਤ ਮਿਲਣ ਵਾਲਾ ਮਿੱਠਾ ਪਾਣੀ ਹੈ। ਇਸ ਪਾਣੀ ਨੂੰ ਪੀਣ ਨਾਲ ਆਦਮੀ ਆਪਣਾ ਭਾਰ ਘਟਾ ਸਕਦਾ ਹੈ। ਇਸ ਦੇ ਨਾਲ ਹੀ ਉਹ ਚਮੜੀ ਨੂੰ ਚਮਕਾ ਸਕਦਾ ਹੈ। 750 ਐੱਮ.ਐੱਲ. ਦੀ ਇਕ ਬੋਤਲ ਖਰੀਦਣ ਲਈ ਤੁਹਾਨੂੰ 27 ਹਜ਼ਾਰ ਰੁਪਏ (402 ਡਾਲਰ) ਦੇਣੇ ਹੋਣਗੇ।
PunjabKesari
ਪਾਣੀ ਦੀ ਕੀਮਤ ਨਹੀਂ ਬੋਤਲ ਕਾਰਨ ਹੈ ਮਹਿੰਗਾ
ਸ਼ਤਰੰਜ ਦਾ ਖੇਡ ਤੁਹਾਡੇ 'ਚੋਂ ਕਾਫੀ ਲੋਕਾਂ ਨੇ ਖੇਡਿਆ ਹੋਵੇਗਾ। ਫਿਲਿੱਕੋ ਦੀ ਇਸ ਬੋਤਲ ਦਾ ਡਿਜਾਇਨ ਸ਼ਤਰੰਜ ਇਸਤੇਮਾਲ ਹੋਣ ਵਾਲਾ ਰਾਜਾ-ਰਾਣੀ ਦੀ ਤਰ੍ਹਾਂ ਹੈ। ਕ੍ਰਿਸਟਲ ਨਾਲ ਬਣੀ ਬੋਤਲ 'ਤੇ ਢੱਕਣ ਵੀ ਕਿੰਗ ਆਕਾਰ 'ਚ ਬਣਿਆ ਹੈ। ਇਸ ਬੋਤਲ 'ਚ ਪਾਣੀ ਵੀ ਜਾਪਾਨ ਦੇ ਕੋਬੇ ਸਥਿਤ ਇਕ ਝਰਨੇ ਤੋਂ ਲਿਆ ਗਿਆ ਹੈ। ਇਸ 750 ਐੱਮ.ਐੱਲ. ਨੂੰ ਖਰੀਦ ਲਈ ਤੁਹਾਨੂੰ 15 ਹਜ਼ਾਰ ਰੁਪਏ (219 ਡਾਲਰ) ਖਰਚ ਕਰਨੇ ਪੈਣਗੇ।
PunjabKesari
ਸ਼ੈਂਪੇਨ ਜਿਹਾ ਢੱਕਣ
ਅਮਰੀਕਾ ਦੀ ਕੰਪਨੀ ਬਲਿੰਗ ਐੱਚਟੂਓ ਆਪਣੀ ਬੋਤਲ 'ਚ ਪਾਣੀ ਇੰਗਲਿਸ਼ ਮਾਊਂਟੇ ਝਰਨੇ ਤੋਂ ਭਰਤੀ ਹੈ। ਇਸ ਪਾਣੀ ਨੂੰ ਸ਼ੁੱਧ ਕਰਨ ਲਈ 9 ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਸੈਸ ਹੁੰਦੇ ਹਨ। ਇਸ ਕੰਪਨੀ ਦਾ ਪਾਣੀ ਵੱਡੇ ਰੇਸਟੋਰੇਂਟ, ਸਪਾ ਆਦਿ 'ਚ ਸਪਲਾਈ ਹੁੰਦਾ ਹੈ। ਇਸ ਬੋਤਲ ਦਾ ਢੱਕਣ ਸ਼ੈਂਪੇਨ ਜਿਹਾ ਹੈ। ਹਾਲਾਂਕਿ ਇਕ ਬੋਤਲ ਖਰੀਦਣ ਲਈ ਲੋਕਾਂ ਨੂੰ ਘੱਟ ਤੋਂ ਘੱਟ 2700 ਰੁਪਏ (40 ਡਾਲਰ) ਖਰਚ ਕਰਨੇ ਪੈਣਗੇ।

PunjabKesari


Related News