ਵਾਰਾਣਸੀ ਤੋਂ ਸ਼ੁਰੂ ਹੋਵੇਗਾ ਦੁਨੀਆ ਦਾ ਸਭ ਤੋਂ ਲੰਬਾ ਕਰੂਜ਼ ਟ੍ਰਿਪ, 13 ਜਨਵਰੀ ਨੂੰ PM ਮੋਦੀ ਕਰਨਗੇ ਰਵਾਨਾ

Friday, Jan 06, 2023 - 01:44 PM (IST)

ਵਾਰਾਣਸੀ ਤੋਂ ਸ਼ੁਰੂ ਹੋਵੇਗਾ ਦੁਨੀਆ ਦਾ ਸਭ ਤੋਂ ਲੰਬਾ ਕਰੂਜ਼ ਟ੍ਰਿਪ, 13 ਜਨਵਰੀ ਨੂੰ PM ਮੋਦੀ ਕਰਨਗੇ ਰਵਾਨਾ

ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਗਾਮੀ 13 ਜਨਵਰੀ ਨੂੰ ‘ਗੰਗਾ ਵਿਲਾਸ ਕਰੂਜ਼’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਨਾਲ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਬੰਗਲਾਦੇਸ਼ ਹੁੰਦੇ ਹੋਏ ਅਸਾਮ ਵਿਚ ਡਿਬਰੂਗੜ੍ਹ ਤੱਕ ਦੁਨੀਆ ਦੇ ਸਭ ਤੋਂ ਲੰਬੇ ਕਰੂਜ਼ ਸੈਰ-ਸਪਾਟੇ ਦਾ ਸ਼ੁੱਭ ਆਰੰਭ ਹੋ ਜਾਏਗਾ। ਕਰੂਜ਼ ਨੂੰ ਰਵਿਦਾਸ ਘਾਟ ਦੇ ਸਾਹਮਣੇ ਜੇ. ਟੀ. ਬੋਰਡਿੰਗ ਪੁਆਇੰਟ ਤੋਂ ਹਰੀ ਝੰਡੀ ਦਿਖਾਈ ਜਾਏਗੀ। 

ਗੰਗਾ ਵਿਲਾਸ ਕਰੂਜ਼ ਕੁਲ 3200 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ। ਇਸ ਸਫ਼ਰ ਕੁਲ 50 ਦਿਨਾਂ ਦਾ ਹੋਵੇਗਾ ਅਤੇ ਇਸ ਦੌਰਾਨ ਇਹ ਪਾਣੀ ਦਾ ਜਹਾਜ਼ ਭਾਰਤ ਅਤੇ ਬੰਗਲਾ ਦੇ ਦੀਆਂ 27 ਨਦੀਆਂ ਪ੍ਰਣਾਲੀਆਂ ਤੋਂ ਹੋ ਕੇ ਲੰਘੇਗਾ। ਰਸਤੇ ਵਿਚ ਇਹ ਕਰੂਜ਼ 50 ਤੋਂ ਜ਼ਿਆਦਾ ਥਾਵਾਂ ’ਤੇ ਰੁਕੇਗਾ ਜਿਨ੍ਹਾਂ ਵਿਚ ਵਿਸ਼ਵ ਵਿਰਾਸਤ ਸਥਾਨ ਵੀ ਸ਼ਾਮਲ ਹਨ। ਇਹ ਪਾਣੀ ਦਾ ਜਹਾਜ਼ ਰਾਸ਼ਟਰੀ ਪਾਰਕਾਂ ਤੋਂ ਹੋ ਕੇ ਲੰਘੇਗਾ, ਇਨ੍ਹਾਂ ਵਿਚ ਸੁੰਦਰਬਨ ਡੇਲਟਾ ਅਤੇ ਕਾਜੀਰੰਗਾ ਰਾਸ਼ਟਰੀ ਪਾਰਕ ਵਿਚ ਸ਼ਾਮਲ ਹੈ।


author

DIsha

Content Editor

Related News