ਬੈਂਗਲੁਰੂ ਹਵਾਈ ਅੱਡੇ ’ਤੇ ਉਤਰਿਆ ਦੁਨੀਆ ਦਾ ਸਭ ਤੋਂ ਵੱਡਾ ਯਾਤਰੀ ਜਹਾਜ਼

Sunday, Oct 16, 2022 - 10:55 AM (IST)

ਬੈਂਗਲੁਰੂ- ਦੁਨੀਆ ਦਾ ਸਭ ਤੋਂ ਵੱਡਾ ਯਾਤਰੀ ਜਹਾਜ਼ (ਏਅਰਬੱਸ A380) ਬੈਂਗਲੁਰੂ ਦੇ ਕੇਂਪੇ ਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਿਆ। ਇਹ ਸ਼ਹਿਰ ਲਈ ਸੱਚ-ਮੁੱਚ ਇਕ ਇਤਿਹਾਸਕ ਪਲ ਸੀ। ਇਹ ਜਹਾਜ਼ ਦੁਪਹਿਰ 3 ਵਜ ਕੇ 40 ਮਿੰਟ ’ਤੇ ਹਵਾਈ ਅੱਡੇ ’ਤੇ ਉਤਰਿਆ। ਇਸ ਦੇ ਨਾਲ ਹੀ ਬੈਂਗਲੁਰੂ ਦੇਸ਼ ਦਾ ਪਹਿਲਾ ਦੱਖਣੀ ਸ਼ਹਿਰ ਬਣ ਗਿਆ, ਜਿੱਥੇ ਦੁਨੀਆ ਦੀ ਸਭ ਤੋਂ ਵੱਡੀ ਯਾਤਰੀ ਏਅਰਲਾਈਨ ਸੇਵਾ ਸ਼ੁਰੂ ਕੀਤੀ ਗਈ। ਜਹਾਜ਼ ’ਚ 224 ਯਾਤਰੀ ਸਵਾਰ ਸਨ। ਜਹਾਜ਼ ਦੱਖਣੀ ਰਨਵੇ ’ਤੇ ਉਤਰਿਆ ਅਤੇ ਫਿਰ ਉਸ ਨੂੰ ਉੱਤਰੀ ਰਨਵੇ ਵਲ ਮੋੜ ਦਿੱਤਾ ਗਿਆ, ਜਿੱਥੇ ਇਸ ਨੂੰ ਗੇਟ ਨੰਬਰ 44 ’ਤੇ ਡੌਕ ਕੀਤਾ ਗਿਆ।

ਇਹ ਜਹਾਜ਼ ਦੁਬਈ ਦੇ ਸਥਾਨਕ ਸਮੇਂ ਮੁਤਾਬਕ 10 ਵਜੇ ਰਵਾਨਾ ਹੋਇਆ ਸੀ। ਬੈਂਗਲੁਰੂ ਹਵਾਈ ਅੱਡੇ ’ਤੇ ਤੈਅ ਸਮੇਂ ਤੋਂ 7 ਮਿੰਟ ਪਹਿਲਾਂ ਲੈਂਡ ਹੋਇਆ। ਸਹਿਕਾਰਤਾ ਮੰਤਰੀ ਐੱਸ. ਟੀ. ਸੋਮਸ਼ੇਖਰ ਅਤੇ ਬੈਂਗਲੁਰੂ ਕੌਮਾਂਤਰੀ ਹਵਾਈ ਅੱਡੇ ਦੇ ਪ੍ਰਬੰਧ ਡਾਇਰੈਕਟਰ ਅਤੇ ਸੀ. ਈ. ਓ. ਹਰੀ ਮਰਾਰ ਨੇ ਜਹਾਜ਼ ’ਚ ਬੈਠੇ ਸਾਰੇ ਯਾਤਰੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਇਸ ਨੂੰ ਇਤਿਹਾਸਕ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਰਨਾਟਕ ਸਰਕਾਰ ’ਚ ਭਰੋਸਾ ਜਤਾਉਣ ਲਈ ਅਮੀਰਾਤ ਦਾ ਧੰਨਵਾਦ ਕੀਤਾ। 

ਆਵਾਜਾਈ ਨੂੰ ਉਤਸ਼ਾਹਿਤ ਕਰਨ ’ਚ ਮਿਲੇਗੀ ਮਦਦ
ਬੈਂਗਲੁਰੂ ਕੌਮਾਂਤਰੀ ਹਵਾਈ ਅੱਡੇ ਦੇ ਸੀ. ਈ. ਓ. ਸਤਕੀ ਰਘੂਨਾਥ ਨੇ ਕਿਹਾ ਕਿ ਬੈਂਗਲੁਰੂ ਦੱਖਣੀ ਭਾਰਤ ਦਾ ਪਹਿਲਾ ਸ਼ਹਿਰ ਬਣ ਗਿਆ ਹੈ, ਜਿੱਥੇ ਅਮੀਰਾਤ ਦੀ ਪ੍ਰਮੁੱਖ A380 ਸੇਵਾਵਾਂ ਉਪਲੱਬਧ ਹਨ। ਅੱਜ ਇਸ ਜਹਾਜ਼ ਦੀ ਆਮਦ ਬੈਂਗਲੁਰੂ ਹਵਾਈ ਅੱਡੇ ’ਤੇ ਪਰਿਚਾਲਨ ਸਮਰੱਥਾ ਅਤੇ ਯਾਤਰੀਆਂ ਦੀ ਵੱਧਦੀ ਮੰਗ ਨੂੰ ਦਰਸਾਉਂਦਾ ਹੈ। ਨਵੀਂ ਫਲੈਗਸ਼ਿਪ A380 ਸੇਵਾ ਦੁਬਈ-ਬੈਂਗਲੁਰੂ ਮਾਰਗ ’ਤੇ ਬਿਹਤਰ ਅਨੁਭਵ ਦੇਵੇਗੀ। ਇਹ ਨਾ ਸਿਰਫ ਯਾਤਰਾ ਨੂੰ ਸੁਖ਼ਦ ਬਣਾਏਗੀ, ਸਗੋਂ ਦੋਹਾਂ ਦੇਸ਼ਾਂ ਵਿਚਾਲੇ ਆਵਾਜਾਈ ਨੂੰ ਉਤਸ਼ਾਹਿਤ ਕਰਨ ’ਚ ਮਦਦ ਕਰੇਗੀ।


Tanu

Content Editor

Related News