ਦੁਨੀਆ ''ਚ ਕੋਰੋਨਾ ਫੈਲਾ ਕੇ ਚੀਨ ਨੇ ਖੋਲ੍ਹੇ ਸਕੂਲ-ਕਾਲਜ, ਭਾਰਤ ਸਮੇਤ ਕਈ ਦੇਸ਼ਾਂ ''ਚ ਅਜੇ ਵੀ ਪਾਬੰਦੀ

Sunday, Aug 30, 2020 - 10:45 AM (IST)

ਬੀਜਿੰਗ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਫੈਲਾਉਣ ਵਾਲੇ ਚੀਨ ਨੇ ਰਾਜਧਾਨੀ ਬੀਜਿੰਗ ਵਿਚ ਪਹਿਲੇ ਬੈਚ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ। ਉਥੇ ਹੀ ਭਾਰਤ ਸਮੇਤ ਦੁਨੀਆਭਰ ਦੇ ਹੋਰ ਦੇਸ਼ਾਂ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਅਜੇ ਵੀ ਕਈ ਪਾਬੰਦੀਆਂ ਲਾਗੂ ਹਨ। ਬੀਜਿੰਗ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਕਾਰਨ ਨਵੇਂ ਸਕੂਲ ਸਾਲ ਦੀ ਸ਼ੁਰੂਆਤ ਦੌਰਾਨ ਕਰੀਬ 1 ਤਿਹਾਈ ਵਿਦਿਆਰਥੀ ਕਲਾਸਾਂ ਵਿਚ ਪੁੱਜੇ। ਬੀਜਿੰਗ ਵਿਚ 5 ਲੱਖ 90 ਹਜ਼ਾਰ ਵਿਦਿਆਰਥੀਆਂ ਦੇ ਪਹਿਲੇ ਜਥੇ ਵਿਚ ਸਾਰੇ ਤਿੰਨ ਸਾਲਾਂ ਦੇ ਹਾਈ ਸਕੂਲ ਦੇ ਵਿਦਿਆਰਥੀ, ਸੈਕੰਡਰੀ ਸਕੂਲਾਂ ਦੇ ਪਹਿਲੇ ਅਤੇ ਤੀਜੇ ਸਾਲ ਦੇ ਵਿਦਿਆਰਥੀ ਅਤੇ ਪ੍ਰਾਇਮਰੀ ਸਕੂਲਾਂ ਦੇ ਪਹਿਲੇ ਦਰਜੇ ਦੇ ਵਿਦਿਆਰਥੀ ਸ਼ਾਮਲ ਸਨ। 4 ਲੱਖ ਹੋਰ ਵਿਦਿਆਰਥੀ ਮੰਗਲਵਾਰ ਨੂੰ ਸਕੂਲ ਜਾਣਗੇ ਅਤੇ ਫਿਰ 5 ਲੱਖ 20 ਹਜ਼ਾਰ ਵਿਦਿਆਰਥੀ 7 ਸਤੰਬਰ ਤੋਂ ਸਕੂਲਾਂ ਵਿਚ ਜਾਣਗੇ। ਵਿਦਿਆਰਥੀਆਂ ਅਤੇ ਅਧਿਆਪਕਾਂ ਸਾਰਿਆਂ ਲਈ ਮਾਸਕ ਪਹਿਨਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ: ਗੁਰਪਤਵੰਤ ਪੰਨੂ ਦਾ ਗਲਾ ਕੱਟਣ ਵਾਲੇ ਨੂੰ 11 ਲੱਖ ਦਾ ਇਨਾਮ ਦੇਵੇਗੀ ਸ਼ਿਵ ਸੈਨਾ ਬਾਲ ਠਾਕਰੇ

ਭਾਰਤ ਵਿਚ ਵੀ ਕੇਂਦਰ ਸਰਕਾਰ ਵੱਲੋਂ 30 ਸਤੰਬਰ ਤੱਕ ਸਾਰੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਹੁਕਮ ਦਿੱਤਾ ਗਿਆ ਹੈ ਪਰ ਆਨਲਾਈਨ ਟੀਚਿੰਗ ਲਈ ਸਕੂਲਾਂ 'ਚ 50 ਫ਼ੀਸਦੀ ਅਧਿਆਪਕ ਆ ਸਕਦੇ ਹਨ। ਉਥੇ ਹੀ, ਕੰਟਨੇਮੈਂਟ ਜ਼ੋਨ ਤੋਂ ਬਾਹਰ 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀ ਆਪਣੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਅਧਿਆਪਕਾਂ ਨੂੰ ਮਿਲਣ ਸਕੂਲ ਜਾ ਸਕਣਗੇ। ਸਰਕਾਰ ਨੇ ਸ਼ਰਤਾਂ ਨਾਲ 7 ਸਤੰਬਰ ਤੋਂ ਮੈਟਰੋ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਮੰਤਰਾਲਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ ਮੁਤਾਬਕ, 21 ਸਤੰਬਰ ਤੋਂ ਸਾਮਾਜਿਕ, ਰਾਜਨੀਤਕ, ਮਨੋਰੰਜਨ, ਖੇਡ ਆਦਿ ਨਾਲ ਜੁੜੇ ਸਮਾਗਮਾਂ ਨੂੰ ਮਨਜ਼ੂਰੀ ਹੋਵੇਗੀ ਪਰ ਇਕ ਛੱਤ ਦੇ ਹੇਠਾਂ ਵੱਧ ਤੋਂ ਵੱਧ 100 ਲੋਕ ਮੌਜੂਦ ਰਹਿ ਸਕਣਗੇ। ਅਜਿਹੇ ਸਮਾਗਮਾਂ 'ਚ ਲਾਜ਼ਮੀ ਤੌਰ 'ਤੇ ਫੇਸ ਮਾਸਕ, ਸੋਸ਼ਲ ਡਿਸਟੈਂਸਿੰਗ, ਥਰਮਲ ਸਕੈਨਿੰਗ, ਸੈਨੇਟਾਇਜ਼ਰ ਅਤੇ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਸਿਨੇਮਾ ਹਾਲ, ਸਵੀਮਿੰਗ ਪੁੱਲ, ਅੰਤਰਰਾਸ਼ਟਰੀ ਉਡਾਣਾਂ (ਕੁੱਝ ਵਿਸ਼ੇਸ਼ ਮਾਮਲਿਆਂ ਨੂੰ ਛੱਡ ਕੇ) 'ਤੇ ਅਜੇ ਵੀ ਪਾਬੰਦੀ ਹੈ।  ਹੁਣ ਕੋਈ ਵੀ ਸੂਬਾ ਗ੍ਰਹਿ ਮੰਤਰਾਲਾ ਦੀ ਮਨਜ਼ੂਰੀ ਤੋਂ ਬਿਨਾਂ ਤਾਲਾਬੰਦੀ ਨਹੀਂ ਲਗਾ ਸਕਦਾ। ਇਸ ਦੇ ਲਈ ਉਸ ਨੂੰ ਪਹਿਲਾਂ ਗ੍ਰਹਿ ਮੰਤਰਾਲਾ ਤੋਂ ਮਨਜ਼ੂਰੀ ਲੈਣੀ ਪਵੇਗੀ।

ਇਹ ਵੀ ਪੜ੍ਹੋ: ਪੈਟਰੋਲ ਦੀਆਂ ਕੀਮਤਾਂ ਚੜੀਆਂ ਰਿਕਾਰਡ ਉਚਾਈ 'ਤੇ, ਇਥੇ ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ

ਇਸੇ ਤਰ੍ਹਾਂ ਅਗਸਤ ਦੀ ਸ਼ੁਰੂਆਤ ਵਿਚ ਅਮਰੀਕਾ ਦੇ ਸਕੂਲਾਂ ਨੂੰ ਖੋਲ੍ਹਣ ਨਾਲ ਵੱਡੀ ਗਿਣਤੀ ਵਿਚ ਬੱਚੇ ਅਤੇ ਅਧਿਆਪਕ ਕੋਰੋਨਾ ਦੀ ਲਪੇਟ ਵਿਚ ਆ ਗਏ ਸਨ, ਜਿਸ ਤੋਂ ਬਾਅਦ ਮੁੜ ਤੋਂ ਸਕੂਲਾਂ ਨੂੰ ਬੰਦ ਕਰਨਾ ਪਿਆ। ਉਥੇ ਹੀ ਫਰਾਂਸ ਨੇ ਸਕੂਲਾਂ ਨੂੰ ਖੋਲ੍ਹਣ ਲਈ ਸਭ ਤੋਂ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜ਼ਾਰੀ ਕੀਤੇ ਹਨ। ਸੈਕੰਡਰੀ ਸਕੂਲਾਂ ਵਿਚ ਬੱਚਿਆਂ ਨੂੰ ਹਸ ਸਮੇਂ ਚਿਹਰਾ ਢੱਕ ਕੇ ਰੱਖਣਾ ਪਏਗਾ। ਛੋਟੇ ਬੱਚਿਆਂ ਨੂੰ ਮਾਸਕ ਤੋਂ ਛੋਟ ਦਿੱਤੀ ਗਈ ਹੈ। ਉਥੇ ਹੀ ਇਕ ਮੀਟਰ ਦੀ ਦੂਰੀ ਬਣਾਈ ਰੱਖਣ ਨੂੰ ਵੀ ਕਿਹਾ ਗਿਆ ਹੈ। ਇਸੇ ਤਰ੍ਹਾਂ ਜਰਮਨੀ ਵਿਚ 15 ਦਿਨ ਪਹਿਲਾਂ ਖੁੱਲ੍ਹੇ ਸਕੂਲਾਂ ਨੂੰ ਕੋਰੋਨਾ ਦੇ ਵਧਦੇ ਕਹਿਰ ਕਾਰਨ ਫਿਰ ਤੋਂ ਬੰਦ ਕਰਨੇ ਪਏ ਹਨ। ਕਈ ਸਕੂਲਾਂ ਵਿਚ ਕੋਰੋਨਾ ਦੇ ਮਾਮਲੇ ਪਾਏ ਗਏ ਹਨ। ਸਾਊਥ ਕੋਰੀਆਂ ਵਿਚ ਵੀ ਕੋਰੋਨਾ ਇਨਫੈਕਸ਼ਨ ਵਧਣ ਕਾਰਨ ਸਕੂਲਾਂ ਨੂੰ ਫਿਰ ਤੋਂ ਬੰਦ ਕਰਨਾ ਪਿਆ ਹੈ।  ਬ੍ਰਿਟੇਨ ਨੇ ਵੀ ਅਗਲੇ ਹਫ਼ਤੇ ਤੋਂ ਸਕੂਲਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ ਪਰ ਕਈ ਸਿਹਤ ਮਾਹਰਾਂ ਨੇ ਬ੍ਰਿਟਿਸ਼ ਸਰਕਾਰ ਦੇ ਇਸ ਫ਼ੈਸਲੇ 'ਤੇ ਸਵਾਲ ਚੁੱਕੇ ਹਨ।

ਇਹ ਵੀ ਪੜ੍ਹੋ: 1 ਸਤੰਬਰ ਤੋਂ ਦੇਸ਼ਭਰ 'ਚ ਸਾਰਿਆਂ ਦਾ ਬਿਜਲੀ ਬਿੱਲ ਹੋਵੇਗਾ ਮਾਫ਼, ਜਾਣੋ ਕੀ ਹੈ ਸੱਚਾਈ


cherry

Content Editor

Related News