ਗੋਰਖਪੁਰ ’ਚ ਕੁਰਸੀ ’ਤੇ ਬੈਠਣ ਨੂੰ ਲੈ ਕੇ ਭਿੜੇ ਵਰਕਰ, ਸਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਨੂੰ ਮਾਰਿਆ ਥੱਪੜ

Saturday, Oct 03, 2026 - 07:28 PM (IST)

ਗੋਰਖਪੁਰ ’ਚ ਕੁਰਸੀ ’ਤੇ ਬੈਠਣ ਨੂੰ ਲੈ ਕੇ ਭਿੜੇ ਵਰਕਰ, ਸਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਨੂੰ ਮਾਰਿਆ ਥੱਪੜ

ਗੋਰਖਪੁਰ,  (ਇੰਟ.)-ਸਮਾਜਵਾਦੀ ਪਾਰਟੀ ਦੀ ਸ਼ਨੀਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ ਵਿਚ ਕੁਰਸੀ ’ਤੇ ਬੈਠਣ ਨੂੰ ਲੈ ਕੇ ਵਰਕਰਾਂ ਦੀਆਂ 2 ਧਿਰਾਂ ਆਪਸ ਵਿਚ ਭਿੜ ਗਈਆਂ। ਦੋਸ਼ ਹੈ ਕਿ ਗ੍ਰਾਮੀਣ ਵਿਧਾਨ ਸਭਾ ਸੀਟ ਤੋਂ ਦਾਅਵੇਦਾਰੀ ਕਰ ਰਹੇ ਅੰਸ਼ੁਮਾਨ ਸਿੰਘ ਦੇ ਪੁੱਤਰ ਕਮਲੇਸ਼ ਸਿੰਘ ਨੇ ਸਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਨਗੀਨਾ ਸਾਹਨੀ ਨੂੰ ਥੱਪੜ ਮਾਰ ਦਿੱਤਾ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਘਟਨਾ ਦੁਪਹਿਰ ਲੱਗਭਗ 2.45 ਵਜੇ ਜਰਨਲਿਸਟਸ ਪ੍ਰੈੱਸ ਕਲੱਬ ਸ਼ਾਸਤਰੀ ਚੌਕ ਦੇ ਹਾਲ ਵਿਚ ਵਾਪਰੀ।

 ਸਪਾ ਜ਼ਿਲਾ ਪ੍ਰਧਾਨ ਬ੍ਰਿਜੇਸ਼ ਗੌਤਮ ‘ਲੋਕਤੰਤਰ ਬਚਾਓ ਹਫ਼ਤਾ’ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਦੇਣ ਲਈ ਪ੍ਰੈੱਸ ਕਾਨਫਰੰਸ ਕਰ ਰਹੇ ਸਨ। ਇਸੇ ਦੌਰਾਨ ਅੰਸ਼ੁਮਾਨ ਸਿੰਘ ਕੁਝ ਸਮਰਥਕਾਂ ਨਾਲ ਪਹੁੰਚੇ। ਕੁਰਸੀ ’ਤੇ ਬੈਠਣ ਨੂੰ ਲੈ ਕੇ ਨਗੀਨਾ ਸਾਹਨੀ ਨਾਲ ਉਨ੍ਹਾਂ ਦੀ ਬਹਿਸ ਹੋਈ ਅਤੇ ਦੇਖਦੇ ਹੀ ਦੇਖਦੇ ਦੋਹਾਂ ਧਿਰਾਂ ਵਿਚ ਹੱਥੋਪਾਈ ਸ਼ੁਰੂ ਹੋ ਗਈ। ਅੰਸ਼ੁਮਾਨ ਸਿੰਘ ਨੇ ਦੋਸ਼ ਲਗਾਇਆ ਕਿ ਨਗੀਨਾ ਸਾਹਨੀ ਉਨ੍ਹਾਂ ਦਾ ਅਕਸ ਖਰਾਬ ਕਰਨ ਦਾ ਯਤਨ ਕਰ ਰਹੇ ਹਨ, ਜਦੋਂ ਕਿ ਦੋਵੇਂ ਇਕੋ ਵਿਧਾਨ ਸਭਾ ਸੀਟ ਤੋਂ 2027 ਵਿਚ ਟਿਕਟ ਦੇ ਦਾਅਵੇਦਾਰ ਹਨ। ਉਨ੍ਹਾਂ ਨੇ ਨਗੀਨਾ ’ਤੇ ਗਾਲੀ-ਗਲੋਚ ਦਾ ਦੋਸ਼ ਲਗਾਇਆ। ਦੂਜੇ ਪਾਸੇ ਨਗੀਨਾ ਸਾਹਨੀ ਨੇ ਦੋਸ਼ ਲਗਾਇਆ ਕਿ ਅੰਸ਼ੁਮਾਨ ਨਾਲ ਆਏ ਲੋਕਾਂ ਨੇ ਜ਼ਬਰਦਸਤੀ ਕੁਰਸੀ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਤੇ ਮਾਰਕੁੱਟ ਕੀਤੀ। ਪਾਰਟੀ ਆਗੂਆਂ ਅਤੇ ਵਰਕਰਾਂ ਨੇ ਵਿਚ-ਬਚਾਅ ਕਰ ਕੇ ਮਾਮਲਾ ਸ਼ਾਂਤ ਕਰਵਾਇਆ।

 


author

Shivani Bassan

Content Editor

Related News