ਅੰਮ੍ਰਿਤਸਰ ''ਚ ਕਾਂਗਰਸੀ ਆਗੂਆਂ ''ਚ ਹੰਗਾਮਾ, ਸਾਬਕਾ ਮਹਿਲਾ ਪ੍ਰਧਾਨ ਨੇ ਮਿੱਠੂ ਮਦਾਨ ''ਤੇ ਲਾਏ ਬਦਸਲੂਕੀ ਦੇ ਇਲਜ਼ਾਮ
Sunday, Oct 04, 2026 - 02:13 PM (IST)
ਅੰਮ੍ਰਿਤਸਰ- ਨਿਊ ਅੰਮ੍ਰਿਤਸਰ ਦੇ ਭਾਈ ਗੁਰਦਾਸ ਜੀ ਨਗਰ 'ਚ ਕਾਂਗਰਸੀ ਆਗੂਆਂ ਦੀ ਆਪਸੀ ਲੜਾਈ ਸਾਹਮਣੇ ਆਈ ਹੈ। ਕਾਂਗਰਸ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਸ਼ਿਵਾਨੀ ਸ਼ਰਮਾ ਨੇ ਮੌਜੂਦਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸੌਰਵ 'ਮਿੱਠੂ' ਮਦਾਨ 'ਤੇ ਬਦਸਲੂਕੀ ਅਤੇ ਹਮਲੇ ਦੇ ਗੰਭੀਰ ਦੋਸ਼ ਲਾਏ ਹਨ। ਸ਼ਿਵਾਨੀ ਸ਼ਰਮਾ ਨੇ ਦੋਸ਼ ਲਾਇਆ ਕਿ ਮਿੱਠੂ ਮਦਾਨ ਆਪਣੇ ਸਰਕਾਰੀ ਗੰਨਮੈਨਾਂ ਸਮੇਤ ਉਨ੍ਹਾਂ ਦੇ ਘਰ 'ਚ ਵੜਿਆ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਦਿਆਂ ਖਿੱਚ-ਧੂਹ ਕੀਤੀ।
ਇਹ ਵੀ ਪੜ੍ਹੋ-ਵੰਦੇ ਭਾਰਤ ਨੇ ਰਚਿਆ ਇਤਿਹਾਸ: 100 ਦੀ ਰਫ਼ਤਾਰ ਨਾਲ ਪਾਰ ਕੀਤੇ ਚਿਨਾਬ ਤੇ ਅੰਜੀ ਪੁਲ
ਘਟਨਾ ਬਾਰੇ ਦੱਸਦਿਆਂ ਸ਼ਿਵਾਨੀ ਸ਼ਰਮਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਗੁੰਡਾਗਰਦੀ ਦਾ ਵਿਰੋਧ ਕੀਤਾ ਤਾਂ ਮਿੱਠੂ ਮਦਾਨ ਨੇ ਨਵੇਂ ਬਣੇ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੂੰ ਵਧਾਈ ਦੇਣ ਵਾਲੀ ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟ 'ਤੇ ਤਨਜ਼ ਕੱਸਦਿਆਂ ਬਹਿਸ ਸ਼ੁਰੂ ਕਰ ਦਿੱਤੀ ਅਤੇ ਕਿਹਾ, "ਰਾਜਾ ਵੜਿੰਗ ਹਾਲੇ ਵੀ ਪਾਰਟੀ 'ਚ ਹੀ ਹਨ, ਕਿਤੇ ਨਹੀਂ ਗਏ।"
ਇਹ ਵੀ ਪੜ੍ਹੋ- ਪੰਜਾਬ 'ਚ ਹਥਿਆਰਾਂ ਦੇ ਜ਼ਖੀਰੇ ਸਣੇ ਇਕ ਤਸਕਰ ਗ੍ਰਿਫਤਾਰ, AK-47 ਰਾਈਫਲ ਤੇ ਦੋ ਗ੍ਰਨੇਡ ਬਰਾਮਦ
ਪੀੜਤਾ ਮੁਤਾਬਕ ਵਿਰੋਧ ਕਰਨ 'ਤੇ ਮਿੱਠੂ ਮਦਾਨ ਨੇ ਘਰ ਦੇ ਅੰਦਰ ਵੜ ਕੇ ਬਦਸਲੂਕੀ ਕੀਤੀ, ਜਿਸ ਦੀ ਉਨ੍ਹਾਂ ਨੇ ਵੀਡੀਓ ਵੀ ਬਣਾ ਲਈ। ਵੀਡੀਓ ਬਣਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਸ਼ਿਵਾਨੀ ਸ਼ਰਮਾ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਅੰਮ੍ਰਿਤਸਰ ਦੀ ਸ਼ਹਿਰੀ ਪ੍ਰਧਾਨ ਸਨ, ਉਦੋਂ ਵੀ ਮਿੱਠੂ ਮਦਾਨ ਵੱਲੋਂ ਉਨ੍ਹਾਂ ਨਾਲ ਲਗਾਤਾਰ ਬਦਸਲੂਕੀ ਕੀਤੀ ਜਾਂਦੀ ਸੀ, ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਅੱਜ ਫਿਰ ਉਹੀ ਬਦਸਲੂਕੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਮਕਬੂਲਪੁਰਾ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਇਹ ਮਾਮਲਾ ਪਾਰਟੀ ਹਾਈਕਮਾਂਡ ਸਾਹਮਣੇ ਜ਼ੋਰ-ਸ਼ੋਰ ਨਾਲ ਚੁੱਕਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
