Fact Check : ਭਾਜਪਾ ਨੂੰ ਵੋਟ ਨਾ ਦੇਣ 'ਤੇ ਵਰਕਰਾਂ ਵਲੋਂ ਦਲਿਤ ਭਾਈਚਾਰੇ ਦੇ ਲੋਕਾਂ ਦੀ ਕੁੱਟਮਾਰ

Thursday, May 30, 2024 - 06:50 PM (IST)

Fact Check : ਭਾਜਪਾ ਨੂੰ ਵੋਟ ਨਾ ਦੇਣ 'ਤੇ ਵਰਕਰਾਂ ਵਲੋਂ ਦਲਿਤ ਭਾਈਚਾਰੇ ਦੇ ਲੋਕਾਂ ਦੀ ਕੁੱਟਮਾਰ

Fact Check By ptinews

ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਵਿਚ 6 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੰਸਦੀ ਸੀਟਾਂ ਲਈ ਵੋਟਿੰਗ 20 ਮਈ ਨੂੰ ਸੰਪੰਨ ਹੋਈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ 13 ਸਕਿੰਟ ਦੀ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ। ਇਸ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਦੇ ਮਾਨਿਕਪੁਰ ਮੀਰਗੜ੍ਹਵਾ 'ਚ ਭਾਜਪਾ ਨੂੰ ਵੋਟ ਨਾ ਦੇਣ 'ਤੇ ਵਰਕਰਾਂ ਨੇ ਦਲਿਤ ਭਾਈਚਾਰੇ ਦੇ ਲੋਕਾਂ ਦੀ ਕੁੱਟਮਾਰ ਕੀਤੀ।

ਪੀਟੀਆਈ ਫੈਕਟ ਚੈਕ ਡੈਸਕ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਇਸ ਨੂੰ ਫਰਜ਼ੀ ਪਾਇਆ। ਦਰਅਸਲ, ਪ੍ਰਤਾਪਗੜ੍ਹ ਜ਼ਿਲ੍ਹੇ ਦੇ ਮਾਨਿਕਪੁਰ ਥਾਣਾ ਖੇਤਰ 'ਚ ਸਥਿਤ ਇਕ ਪਿੰਡ 'ਚ ਇਕ ਦਰੱਖਤ ਦੀ ਟਾਹਣੀ ਬਿਜਲੀ ਦੇ ਖੰਭੇ 'ਤੇ ਡਿੱਗਣ ਕਾਰਨ ਬਿਜਲੀ ਦੀ ਤਾਰ ਟੁੱਟ ਗਈ, ਜਿਸ ਕਾਰਨ ਦੋਹਾਂ ਧਿਰਾਂ 'ਚ ਵਿਵਾਦ ਹੋ ਗਿਆ। ਯੂਜ਼ਰਸ ਹੁਣ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਨੂੰ ਫਰਜ਼ੀ ਦਾਅਵਿਆਂ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ।

ਦਾਅਵਾ :

ਫੇਸਬੁੱਕ ਯੂਜ਼ਰ ਰਾਧੇਸ਼ਿਆਮ ਦਰੋਗਾ ਨੇ 13 ਸਕਿੰਟ ਦੀ ਕਲਿਪ ਸਾਂਝੀ ਕੀਤੀ ਅਤੇ ਦਾਅਵਾ ਕੀਤਾ ਕਿ ਭਾਜਪਾ ਨੂੰ ਵੋਟ ਨਾ ਦੇਣ ਲਈ ਵਰਕਰਾਂ ਨੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਿਆ।

20 ਮਈ ਨੂੰ ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਲਿਖਿਆ,''ਕੌਸ਼ਾਂਬੀ ਦੇ ਮਾਨਿਕਪੁਰ ਮੀਰਗੜ੍ਹਵਾ 'ਚ ਭਾਜਪਾ ਨੂੰ ਵੋਟ ਨਾ ਦੇਣ 'ਤੇ ਗੁੱਸੇ 'ਚ ਆਏ ਭਾਜਪਾ ਵਰਕਰਾਂ ਨੇ ਦਲਿਤ ਭਾਈਚਾਰੇ ਦੇ ਲੋਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਬਾਬਾ ਸਾਹਿਬ ਦੇ ਵੰਸ਼ਜਾਂ ਨਾਲ ਭਾਜਪਾ ਵਾਲਿਆਂ ਦਾ ਇਹ ਰਵੱਈਆ ਹੁਣੇ ਤੋਂ ਇਸ ਤਰ੍ਹਾਂ ਦਾ ਹੈ ਜੇਕਰ ਭਾਜਪਾ ਇਕ ਵਾਰ ਫਿਰ ਸੱਤਾ ਵਿਚ ਆਈ ਤਾਂ ਇਹ ਸੰਵਿਧਾਨ ਨੂੰ ਖ਼ਤਮ ਕਰਕੇ ਦਲਿਤ ਸਮਾਜ ਦੇ ਲੋਕਾਂ ਤੋਂ ਵੋਟ ਦਾ ਅਧਿਕਾਰ ਖੋਹ ਲਵੇਗੀ। ਭਾਜਪਾ ਹਟਾਓ, ਸੰਵਿਧਾਨ ਬਚਾਓ।'' ਪੋਸਟ ਦਾ ਸਕ੍ਰੀਨਸ਼ੌਟ ਇੱਥੇ ਦੇਖੋ।

PunjabKesari

ਜਾਂਚ:

ਡੈਸਕ ਨੇ ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲੇ ਵੀਡੀਓ ਦੇ ਕੀਫ੍ਰੇਮ ਨੂੰ ਗੂਗਲ ਲੈਂਸ ਰਾਹੀਂ ਰਿਵਰਸ ਸਰਚ ਕੀਤਾ। ਇਸ ਦੌਰਾਨ, ਸਾਨੂੰ ਇਹ ਵੀਡੀਓ ਉੱਤਰ ਪ੍ਰਦੇਸ਼ ਕਾਂਗਰਸ ਅਤੇ ਭਾਰਤ ਸਮਾਚਾਰ ਦੇ ਸੋਸ਼ਲ ਮੀਡੀਆ ਅਕਾਉਂਟਸ 'ਤੇ ਵੀ ਮਿਲਿਆ। ਇਸ 'ਚ ਦੱਸਿਆ ਗਿਆ ਕਿ ਸਪਾ ਉਮੀਦਵਾਰ ਨੇ ਇਸ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਹੈ। ਪੋਸਟ ਦਾ ਲਿੰਕ ਇੱਥੇ ਅਤੇ ਇੱਥੇ ਕਲਿੱਕ ਕਰਕੇ ਦੇਖੋ।

PunjabKesari

ਜਾਂਚ ਦੌਰਾਨ, ਸਾਨੂੰ ਨਿਊਜ਼ ਚੈਨਲ ਭਾਰਤ ਸਮਾਚਾਰ ਦੀ 'ਐਕਸ' ਪੋਸਟ 'ਤੇ ਪ੍ਰਤਾਪਗੜ੍ਹ ਪੁਲਸ ਦਾ ਜਵਾਬ ਮਿਲਿਆ, ਜਿਸ ਵਿਚ ਉਨ੍ਹਾਂ ਨੇ ਵਾਇਰਲ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਅਤੇ ਇਸ ਸਬੰਧ ਵਿਚ ਸਪੱਸ਼ਟੀਕਰਨ ਜਾਰੀ ਕੀਤਾ।

ਪੁਲਸ ਮੁਤਾਬਕ ਮਾਮਲਾ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਮਾਨਿਕਪੁਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਰੰਮਾ ਕਾ ਪੁਰਵਾ ਦਾ ਹੈ। ਦੱਸਿਆ ਗਿਆ ਕਿ 18 ਮਈ ਦੀ ਸ਼ਾਮ ਨੂੰ ਠੇਕੇਦਾਰ ਵੱਲੋਂ ਪਹਿਲੀ ਧਿਰ ਤੋਂ ਖਰੀਦਿਆ ਇਕ ਦਰੱਖਤ ਕੱਟਿਆ ਗਿਆ ਸੀ, ਜਿਸ ਦੀ ਇਕ ਟਾਹਣੀ ਪਿੰਡ ਰੰਮਾ ਕਾ ਪੁਰਵਾ ਵਾਸੀ ਦੂਜੇ ਧਿਰ ਦੇ ਘਰ ਦੇ ਸਾਹਮਣੇ ਲੱਗੇ ਬਿਜਲੀ ਦੇ ਖੰਭੇ 'ਤੇ ਡਿੱਗ ਗਈ, ਜਿਸ ਦੀ ਬਿਜਲੀ ਦੀ ਤਾਰ ਜ਼ਮੀਨ 'ਤੇ ਡਿੱਗ ਗਈ। ਦੂਜੀ ਧਿਰ ਵੱਲੋਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕਰਵਾਉਣ ਲਈ ਕਹਿਣ ’ਤੇ ਦੋਵਾਂ ਧਿਰਾਂ ਵਿਚ ਵਿਵਾਦ ਹੋ ਗਿਆ। ਇਸ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪ੍ਰਤਾਪਗੜ੍ਹ ਪੁਲਸ ਦਾ ਸਪੱਸ਼ਟੀਕਰਨ ਇੱਥੇ ਕਲਿੱਕ ਕਰਕੇ ਦੇਖੋ।

PunjabKesari

ਇਸ ਸਬੰਧ 'ਚ ਪ੍ਰਤਾਪਗੜ੍ਹ ਪੁਲਸ ਦੇ ਵਧੀਕ ਪੁਲਸ ਸੁਪਰਡੈਂਟ (ਪੱਛਮੀ) ਸੰਜੇ ਰਾਏ ਨੇ ਵੀ ਸੋਸ਼ਲ ਮੀਡੀਆ 'ਤੇ ਇਕ ਬਾਈਟ ਵੀ ਸਾਂਝਾ ਕੀਤੀ ਹੈ। ਉਨ੍ਹਾਂ ਕਿਹਾ,“18 ਮਈ ਨੂੰ ਮਾਨਿਕਪੁਰ ਥਾਣੇ ਵਿਚ ਠੇਕੇਦਾਰ ਅਰਵਿੰਦ ਪਟੇਲ ਅਤੇ ਰਾਮ ਨਰੇਸ਼ ਵਿਚਕਾਰ ਤਿੰਨ ਦਰੱਖਤ ਕੱਟਣ ਦਾ ਸੌਦਾ ਹੋਇਆ ਸੀ, ਜਿਸ ਵਿਚ 2 ਦਰੱਖਤ ਕੱਟੇ ਚੁੱਕੇ ਸਨ ਅਤੇ ਇਕ ਗੂਲਰ ਦਾ ਦਰੱਖਤ ਕੱਟ ਕੇ ਨੇੜਲੇ ਖੰਭੇ ਦੀ ਤਾਰ 'ਤੇ ਡਿੱਗ ਗਿਆ ਸੀ। ਤਾਰ ਟੁੱਟ ਗਈ ਅਤੇ ਖੰਭਾ ਨੁਕਸਾਨਿਆ ਗਿਆ। ਇਹ ਖੰਭਾ ਉਦੈ ਪ੍ਰਕਾਸ਼ ਸ਼ੁਕਲਾ ਦੇ ਘਰ ਨੇੜੇ ਸੀ। ਅਰਵਿੰਦ ਠੇਕੇਦਾਰ ਨੇ ਰਾਮਧੀਨ ਸੋਨਕਰ (ਲੱਕੜ ਕੱਟਣ ਵਾਲੀ ਮਸ਼ੀਨ ਦੇ ਸੰਚਾਲਕ) ਨੂੰ ਬੁਲਾਇਆ ਅਤੇ ਫੈਸਲਾ ਕੀਤਾ ਗਿਆ ਕਿ ਲਾਈਨਮੈਨ ਨੂੰ ਬੁਲਾ ਕੇ 10,000 ਰੁਪਏ ਦੇ ਕੇ ਤਾਰਾਂ ਅਤੇ ਖੰਭਿਆਂ ਦੀ ਮੁਰੰਮਤ ਕਰਵਾਈ ਜਾਵੇਗੀ। ਆਪਸੀ ਸਹਿਮਤੀ ਤੋਂ ਬਾਅਦ ਦੋਵੇਂ ਧਿਰਾਂ ਉੱਥੋਂ ਚਲੇ ਗਈਆਂ। ਅੱਜ 20 ਮਈ ਨੂੰ ਉਦੈ ਪ੍ਰਕਾਸ਼ ਸ਼ੁਕਲਾ ਰਾਮਧੀਨ ਸੋਨਕਰ ਦੇ ਘਰ ਕੋਲ ਕਥਾ ਕਰਨ ਗਏ ਸਨ। ਇਸੇ ਗੱਲ ਨੂੰ ਲੈ ਕੇ ਇਕ ਵਾਰ ਫਿਰ ਕਹਾਸੁਣੀ ਅਤੇ ਕੁੱਟਮਾਰ ਹੋਈ। ਦੋਹਾਂ ਧਿਰਾਂ ਨੂੰ ਥਾਣੇ ਲਿਆਂਦਾ ਗਿਆ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਕਿਸੇ ਨੂੰ ਵੀ ਵੋਟ ਪਾਉਣ ਤੋਂ ਨਹੀਂ ਰੋਕਿਆ ਗਿਆ। ਵੋਟਿੰਗ ਤੋਂ ਰੋਕਣ ਦਾ ਦਾਅਵਾ ਝੂਠਾ ਹੈ।'' ਇੱਥੇ ਕਲਿੱਕ ਕਰਕੇ ਪੋਸਟ ਦਾ ਲਿੰਕ ਦੇਖੋ।

PunjabKesari

ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਡੈਸਕ ਨੇ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਇਸ ਨਾਲ ਸਬੰਧਤ ਮੀਡੀਆ ਰਿਪੋਰਟਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਾਨੂੰ ਲਾਈਵ ਹਿੰਦੁਸਤਾਨ ਦੀ ਵੈੱਬਸਾਈਟ 'ਤੇ ਇਕ ਖ਼ਬਰ ਮਿਲੀ, ਜਿਸ 'ਚ ਦੱਸਿਆ ਗਿਆ ਕਿ ਮਾਨਿਕਪੁਰ ਪੰਚਾਇਤ 'ਚ ਗੂਲਰ ਦੇ ਦਰੱਖਤ ਦੀ ਕਟਾਈ ਦੌਰਾਨ ਬਿਜਲੀ ਦਾ ਖੰਭਾ ਟੁੱਟਣ ਨੂੰ ਲੈ ਕੇ ਦੋ ਧਿਰਾਂ 'ਚ ਲੜਾਈ ਹੋ ਗਈ। ਰਿਪੋਰਟ 'ਚ ਪੁਲਸ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਇਸ ਵਿਚ ਕੋਈ ਚੋਣ ਐਂਗਲ ਨਹੀਂ ਹੈ। ਇਸ ਨੂੰ ਫਰਜ਼ੀ ਤਰੀਕੇ ਨਾਲ ਫੈਲਾਇਆ ਜਾ ਰਿਹਾ ਹੈ। ਇੱਥੇ ਕਲਿੱਕ ਕਰਕੇ ਰਿਪੋਰਟ ਪੜ੍ਹੋ।

ਹੁਣ ਤੱਕ ਦੀ ਸਾਡੀ ਜਾਂਚ ਤੋਂ ਸਾਫ਼ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਦਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਦਰੱਖਤ ਦੀ ਟਾਹਣੀ ਬਿਜਲੀ ਦੇ ਖੰਭੇ 'ਤੇ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਟੁੱਟਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਝਗੜੇ ਨਾਲ ਸਬੰਧਤ ਹੈ।

ਦਾਅਵਾ

ਕੌਸ਼ਾਂਬੀ ਦੇ ਮਾਨਿਕਪੁਰ ਮੀਰਗੜ੍ਹਵਾ 'ਚ ਭਾਜਪਾ ਨੂੰ ਵੋਟ ਨਾ ਦੇਣ 'ਤੇ ਗੁੱਸੇ 'ਚ ਆਏ ਭਾਜਪਾ ਵਰਕਰਾਂ ਨੇ ਦਲਿਤ ਭਾਈਚਾਰੇ ਦੇ ਲੋਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

ਤੱਥ

ਪੀਟੀਆਈ ਫੈਕਟ ਚੈਕ ਡੈਸਕ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵਾ ਫਰਜ਼ੀ ਨਿਕਲਿਆ।

ਸਿੱਟਾ

ਕੁਝ ਲੋਕਾਂ ਵੱਲੋਂ ਇਕ ਘਰ ਵਿਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦਾ ਇਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੌਸ਼ਾਂਬੀ ਦੇ ਮਾਨਿਕਪੁਰ ਮੀਰਗੜ੍ਹਵਾ ਵਿਚ ਭਾਜਪਾ ਨੂੰ ਵੋਟ ਨਾ ਦੇਣ ਕਾਰਨ ਗੁੱਸੇ ਵਿੱਚ ਆਏ ਭਾਜਪਾ ਵਰਕਰਾਂ ਨੇ ਦਲਿਤ ਭਾਈਚਾਰੇ ਦੇ ਲੋਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੀਟੀਆਈ ਫੈਕਟ ਚੈਕ ਡੈਸਕ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵਾ ਫਰਜ਼ੀ ਪਾਇਆ। ਡੈਸਕ ਨੇ ਆਪਣੀ ਜਾਂਚ 'ਚ ਪਾਇਆ ਕਿ ਇਹ ਵੀਡੀਓ ਬਿਜਲੀ ਦੇ ਖੰਭੇ 'ਤੇ ਦਰੱਖਤ ਦੀ ਟਾਹਣੀ ਡਿੱਗਣ ਕਾਰਨ ਬਿਜਲੀ ਦੀ ਤਾਰ ਟੁੱਟਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਝਗੜੇ ਨਾਲ ਸਬੰਧਤ ਹੈ। ਇਸ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ PTI ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


author

DIsha

Content Editor

Related News