ਮੁੰਬਈ ''ਚ 2 ਲੱਖ ਤੋਂ ਜ਼ਿਆਦਾ ਕੰਮਕਾਜ਼ੀ ਲੋਕਾਂ ਕੋਲ ਅੱਜ ਨਹੀਂ ਪੁੱਜੇਗਾ ਖਾਣਾ

09/20/2017 12:23:19 PM

ਮੁੰਬਈ— ਮੁੰਬਈ ਦੇ 'ਡੱਬੇ ਵਾਲਿਆਂ' ਨੇ ਭਾਰੀ ਬਾਰਸ਼ ਦੇ ਬਾਅਦ ਉਪ-ਨਗਰੀ ਰੇਲ ਸੇਵਾਵਾਂ ਦੇ ਬੰਦ ਹੋਣ ਕਾਰਨ ਸ਼ਹਿਰ 'ਚ 2 ਲੱਖ ਤੋਂ ਜ਼ਿਆਦਾ ਕੰਮਕਾਜ਼ੀ ਲੋਕਾਂ ਨੂੰ ਅੱਜ ਟਿਫਿਨ ਪਹੁੰਚਾਉਣ 'ਚ ਆਪਣੀ ਅਸਮਰਥਤਾ ਜਾਹਿਰ ਕੀਤੀ ਹੈ।
ਟਿਫਿਨ ਪਹੁੰਚਾਉਣ ਵਾਲੇ ਲੋਕ ਆਪਣੇ-ਆਪਣੇ ਡੈਸਟੀਨੇਸ਼ਨ 'ਤੇ ਸਮੇਂ ਨਾਲ ਖਾਣੇ ਦਾ ਡੱਬਾ ਪਹੁੰਚਾਉਣ ਲਈ ਉਪ-ਨਗਰੀ ਟਰੇਨਾਂ ਤੋਂ ਯਾਤਰਾ ਕਰਦੇ ਹਨ। ਮੁੰਬਈ ਡੱਬਾਵਾਲਾ ਸੰਘ ਦੇ ਬੁਲਾਰੇ ਸੁਭਾਸ਼ ਤਾਲੇਕਰ ਨੇ ਕਿਹਾ ਕਿ ਇਕ ਦਿਨ 'ਚ ਕਰੀਬ 2 ਲੱਖ ਲੋਕਾਂ ਨੂੰ ਡੱਬੇ ਦੇਣ ਵਾਲੇ 5,000 ਤੋਂ ਜ਼ਿਆਦਾ ਡੱਬੇ ਵਾਲੇ ਭਾਰੀ ਬਾਰਸ਼ ਦੇ ਬਾਅਦ ਟਰੇਨ ਸੇਵਾਵਾਂ ਬੰਦ ਹੋਣ ਕਾਰਨ ਅੱਜ ਅਜਿਹਾ ਨਹੀਂ ਕਰ ਸਕਣਗੇ।
ਉਨ੍ਹਾਂ ਨੇ ਕਿਹਾ ਕਿ ਅਸੀਂ ਕੱਲ ਆਪਣੀ ਸੇਵਾਵਾਂ ਬਹਾਲ ਕਰਾਂਗੇ। ਤਾਲੇਕਰ ਨੇ ਕਿਹਾ ਕਿ 70 ਸਟੇਸ਼ਨਾਂ ਨੂੰ ਜੋੜਨ ਵਾਲੀ ਪੱਛਮੀ ਮੱਧ ਅਤੇ ਹਾਰਬਲ ਰੇਲਵੇ ਲਾਇਨ ਇਹ ਸੁਨਿਸ਼ਚਿਤ ਕਰਦੀ ਹੈ ਕਿ ਉਤਰੀ ਉਪ-ਨਗਰਾਂ ਤੋਂ ਲੰਚ ਬਾਕਸ ਸ਼ਹਿਰ ਦੇ ਦੱਖਣ 'ਚ ਉਦਯੋਗ ਖੇਤਰਾਂ ਤੱਕ ਜ਼ਿਆਦਾਤਰ ਦੋ ਘੰਟੇ 'ਚ ਪੁੱਜ ਜਾਣਗੇ। ਮੁੰਬਈ 'ਚ 29 ਅਗਸਤ ਨੂੰ ਤੇਜ਼ ਬਾਰਸ਼ ਦੇ ਬਾਅਦ ਡੱਬੇ ਵਾਲਿਆਂ ਨੇ ਅਗਲੇ ਦਿਨ ਆਪਣੀ ਸੇਵਾਵਾਂ ਨੂੰ ਰੱਕ ਕਰ ਦਿੱਤਾ ਸੀ।


Related News