ਨਾ ਇੱਟ ਲੱਗੀ ਨਾ ਹੀ ਸੀਮੈਂਟ, ਇਸ ਅਨੋਖੇ ਘਰ ਨੂੰ ਵੇਖਣ ਲਈ ਲੱਗੀ ਲੋਕਾਂ ਦੀ ਭੀੜ

Saturday, Dec 07, 2024 - 01:15 PM (IST)

ਨਾ ਇੱਟ ਲੱਗੀ ਨਾ ਹੀ ਸੀਮੈਂਟ, ਇਸ ਅਨੋਖੇ ਘਰ ਨੂੰ ਵੇਖਣ ਲਈ ਲੱਗੀ ਲੋਕਾਂ ਦੀ ਭੀੜ

ਮਹਰਾਜਗੰਜ- ਵੱਡੇ ਅਤੇ ਸੋਹਣੇ-ਸੋਹਣੇ ਘਰ ਤੁਸੀਂ ਵੇਖੇ ਹੋਣਗੇ। ਲੋਕਾਂ ਵਲੋਂ ਘਰਾਂ ਨੂੰ ਬਣਾਉਣ ਲਈ ਲੱਖਾਂ ਰੁਪਏ ਖਰਚੇ ਜਾਂਦੇ ਹਨ। ਜਿਸ ਘਰ ਦੀ ਅਸੀਂ ਗੱਲ ਘਰ ਰਹੇ ਹਾਂ, ਉਹ ਦੂਜਿਆਂ ਤੋਂ ਵੱਖਰਾ ਹੈ। ਖ਼ਾਸ ਅਤੇ ਅਨੋਖੇ ਘਰ ਦੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਬਣਾਉਣ ਲਈ ਨਾ ਤਾਂ ਇੱਟ ਦਾ ਇਸਤੇਮਾਲ ਕੀਤਾ ਗਿਆ ਅਤੇ ਨਾ ਹੀ ਸੀਮੈਂਟ ਦਾ। ਬਾਂਸ ਦੀ ਲੱਕੜ ਨਾਲ ਦੋ ਮੰਜ਼ਿਲਾਂ ਘਰ ਨੂੰ ਡਿਜ਼ਾਈਨ ਕੀਤਾ ਗਿਆ ਹੈ। 

ਘਰ ਨੂੰ ਦਿੱਤਾ ਗਿਆ ਗਿਆ 'ਬੰਬੂ ਹਾਊਸ' ਦਾ ਨਾਂ 

ਇਸ ਘਰ ਨੂੰ ਕਾਰੀਗਰਾਂ ਵਲੋਂ 'ਬੰਬੂ ਹਾਊਸ' ਦਾ ਨਾਂ ਦਿੱਤਾ ਹੈ, ਜੋ ਕਿ ਸੈਰ-ਸਪਾਟੇ ਦਾ ਹਿੱਸਾ ਬਣ ਗਿਆ ਹੈ। ਮਹਰਾਜਗੰਜ ਜ਼ਿਲ੍ਹੇ ਦੇ ਚੌਕ ਖੇਤਰ ਦੇ ਧਰਮੌਲੀ 'ਚ ਬਣ ਰਹੇ ਇਸ ਬੰਬੂ ਹਾਊਸ ਨੂੰ ਵੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ, ਜੋ ਵੀ ਇਸ ਨੂੰ ਵੇਖਣ ਆ ਰਿਹਾ ਹੈ ਇਸ ਦੇ ਡਿਜ਼ਾਈਨ ਦੀ ਤਾਰੀਫ਼ ਕਰ ਰਿਹਾ ਹੈ। ਬਹੁਤ ਸਾਰੇ ਲੋਕ ਜੋ ਘਰ ਨੂੰ ਵੇਖਣ ਲਈ ਆਉਂਦੇ ਤਾਂ ਇਸ ਥਾਂ ਫੋਟੋ ਖਿਚਵਾ ਰਹੇ ਹਨ। 

ਘਰ ਨੂੰ ਵੇਖਣ ਲਈ ਦੂਰੋਂ-ਦੂਰੋਂ ਆ ਰਹੇ ਲੋਕ

 ਇਸ ਬੰਬੂ ਹਾਊਸ ਦਾ ਸ਼ਾਨਦਾਰ ਡਿਜ਼ਾਈਨ ਮਹਰਾਜਗੰਜ ਜ਼ਿਲ੍ਹੇ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬਾਂਸ ਦਾ ਇਸਤੇਮਾਲ ਕਰ ਕੇ ਬਣਾਏ ਗਏ ਇਸ ਘਰ ਨੂੰ ਵੇਖਣ ਲਈ ਦੂਰ-ਦੂਰ ਤੋਂ ਲੋਕ ਆ ਰਹੇ ਹਨ। ਗੁਜਰਾਤ ਤੋਂ ਆਏ ਕਾਰੀਗਰ ਇਸ ਘਰ ਨੂੰ ਤਿਆਰ ਕੀਤਾ ਹੈ। ਕਾਰੀਗਰਾਂ ਦਾ ਕਹਿਣਾ ਹੈ ਕਿ ਉਹ ਜ਼ਿਆਦਾਤਰ ਕੰਮ ਕਾਨਟ੍ਰੈਕਟ ਦੇ ਆਧਾਰ 'ਤੇ ਕਰਦੇ ਹਨ ਅਤੇ ਉਨ੍ਹਾਂ ਨੂੰ ਜ਼ਿਆਦਾਤਰ ਕੰਮ ਵੀ ਇਸੇ ਵਿਚ ਹੀ ਮਿਲਦਾ ਹੈ। ਇਸ ਵਿਚ ਅਸੀਂ ਪੂਰੀ ਤਰ੍ਹਾਂ ਬਾਂਸ ਦਾ ਇਸਤੇਮਾਲ ਕਰਦੇ ਹਾਂ। ਹਾਲਾਂਕਿ ਕਦੇ-ਕਦੇ ਮਜ਼ਬੂਤੀ ਲਈ ਲੋਹੇ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨਾਲ ਖੂਬਸੂਰਤ ਡਿਜ਼ਾਈਨ ਨਾਲ ਹੀ ਮਜ਼ਬੂਤੀ ਵੀ ਆ ਜਾਂਦੀ ਹੈ।


author

Tanu

Content Editor

Related News