ਹੁਣ ਹਰਿਆਣਾ ''ਚ ਮਹਿਲਾ ਕੈਦੀ ਬਣਨਗੀਆਂ ਪੈਡ ਵੂਮੈਨ
Tuesday, Mar 06, 2018 - 09:00 AM (IST)

ਚੰਡੀਗੜ੍ਹ - ਹਰਿਆਣਾ ਦੀਆਂ ਜੇਲਾਂ ਵਿਚ ਕੈਦ ਔਰਤਾਂ ਹੁਣ ਪੈਡ ਵੂਮੈਨ ਬਣਨਗੀਆਂ। ਭੋਂਡਸੀ ਜੇਲ (ਗੁਰੂਗ੍ਰਾਮ) ਦੀ ਤਰਜ 'ਤੇ ਸੂਬੇ ਦੀਆਂ ਹੋਰ ਜੇਲਾਂ 'ਚ 672 ਮਹਿਲਾ ਕੈਦੀਆਂ ਨੂੰ ਵੀ ਪੈਡ ਬਣਾਉਣੇ ਸਿਖਾਏ ਜਾਣਗੇ। ਇਸ ਸਮੇਂ ਸੂਬੇ ਦੀਆਂ19 ਜੇਲਾਂ ਵਿਚ ਬੰਦ 19,859 ਕੈਦੀਆਂ ਵਿਚੋਂ 685 ਮਹਿਲਾ ਕੈਦੀ ਹਨ। ਹਰਿਆਣਾ ਸੂਬਾ ਮਹਿਲਾ ਕਮਿਸ਼ਨ ਇਨ੍ਹਾਂ ਨੂੰ ਨਾ ਸਿਰਫ ਪੈਡ ਮੈਨੂਫੈਕਚਰਿੰਗ ਮਸ਼ੀਨਾਂ ਮੁਹੱਈਆ ਕਰਵਾਏਗਾ, ਬਲਕਿ ਜੇਲਾਂ ਵਿਚ ਟ੍ਰੇਨਿੰਗ ਲਈ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕਰਵਾਏਗਾ। ਇਨ੍ਹਾਂ ਕੈਦੀਆਂ ਵਲੋਂ ਬਣਾਏ ਜਾਣ ਵਾਲੇ ਪੈਡ ਦੀ ਕੀਮਤ 18 ਤੋਂ 20 ਰੁਪਏ ਦਰਮਿਆਨ ਹੋਵੇਗੀ।