ਅਸਾਮ ਦੇ CM ਹਿਮੰਤ ਬਿਸਵਾ ਬੋਲੇ- ਮਾਂ ਬਣਨ ਦੀ ਸਹੀ ਉਮਰ 22 ਤੋਂ 30 ਸਾਲ, ਬਿਆਨ ਮਗਰੋਂ ਘਿਰੇ

Sunday, Jan 29, 2023 - 10:14 AM (IST)

ਅਸਾਮ ਦੇ CM ਹਿਮੰਤ ਬਿਸਵਾ ਬੋਲੇ- ਮਾਂ ਬਣਨ ਦੀ ਸਹੀ ਉਮਰ 22 ਤੋਂ 30 ਸਾਲ, ਬਿਆਨ ਮਗਰੋਂ ਘਿਰੇ

ਗੁਹਾਟੀ- ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਇਕ ਵਾਰ ਫਿਰ ਤੋਂ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ ਹਨ। ਮੁੱਖ ਮੰਤਰੀ ਹਿਮੰਤ ਨੇ ਕਿਹਾ ਕਿ ਔਰਤਾਂ ਨੂੰ ਸਹੀ ਉਮਰ ਵਿਚ 22 ਤੋਂ 30 ਸਾਲ ਦਰਮਿਆਨ ਮਾਂ ਬਣ ਜਾਣਾ ਚਾਹੀਦਾ ਹੈ। ਆਪਣੇ ਇਸ ਬਿਆਨ ਦੀ ਵਜ੍ਹਾ ਕਰ ਕੇ ਹਿਮੰਤ ਵਿਵਾਦਾਂ ਦੇ ਘੇਰੇ 'ਚ ਆ ਗਏ ਹਨ, ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। 

ਇਹ ਵੀ ਪੜ੍ਹੋ- 70 ਸਾਲ ਦੇ ਸਹੁਰੇ ਨੇ 28 ਸਾਲਾ ਨੂੰਹ ਨਾਲ ਕਰਵਾਇਆ ਵਿਆਹ, ਮੰਦਰ 'ਚ ਲਏ ਫੇਰੇ

ਗੁਹਾਟੀ ਵਿਚ ਇਕ ਪ੍ਰੋਗਰਾਮ 'ਚ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ਲਈ ਮਾਂ ਬਣਨ ਨੂੰ ਲੈ ਕੇ ਲੰਬੇ ਸਮੇਂ ਤੱਕ ਉਡੀਕ ਨਹੀਂ ਕਰਨੀ ਚਾਹੀਦੀ, ਕਿਉਂਕਿ ਉਮਰ ਵਧਣ ਨਾਲ ਮੁਸ਼ਕਲਾਂ ਵਧਦੀਆਂ ਹਨ। ਮਾਂ ਬਣਨ ਦੀ ਸਹੀ ਉਮਰ 22 ਤੋਂ 30 ਸਾਲ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਔਰਤਾਂ ਦਾ ਹੁਣ ਤੱਕ ਵਿਆਹ ਨਹੀਂ ਹੋਇਆ ਹੈ, ਉਨ੍ਹਾਂ ਨੂੰ ਵਿਆਹ ਦੇ ਬੰਧਨ 'ਚ ਬੱਝ ਜਾਣਾ ਚਾਹੀਦਾ ਹੈ। ਪਰਮਾਤਮਾ ਨੇ ਸਾਡੇ ਸਰੀਰ ਨੂੰ ਅਜਿਹਾ ਬਣਾਇਆ ਹੈ ਕਿ ਸਾਰੀਆਂ ਚੀਜ਼ਾਂ ਲਈ ਇਕ ਸਹੀ ਉਮਰ ਹੈ।

ਇਹ ਵੀ ਪੜ੍ਹੋ- ਜੋਸ਼ੀਮੱਠ 'ਚ ਸੰਕਟ; ਆਫ਼ਤ ਦੀ ਭੇਟ ਚੜ੍ਹਿਆ ਘਰ ਤਾਂ ਮੰਦਰ 'ਚ ਲਏ ਸੱਤ ਫੇਰੇ, ਯਾਦਗਾਰ ਬਣਿਆ ਵਿਆਹ

ਮੁੱਖ ਮੰਤਰੀ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਰਾਜ ਸਰਕਾਰ ਨੇ ਬਾਲ ਵਿਆਹ ਅਤੇ ਛੋਟੀ ਉਮਰ ’ਚ ਜਣੇਪਾ ਰੋਕਣ ਲਈ ਸਖ਼ਤ ਕਾਨੂੰਨ ਲਿਆਉਣ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਧਾਰਾਵਾਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦੋਂ ਸੂਬਾ ਸਰਕਾਰ ਨੇ ਬਾਲ ਵਿਆਹ ਅਤੇ ਛੋਟੀ ਉਮਰ ’ਚ ਜਣੇਪਾ ਰੋਕਣ ਲਈ ਸਖ਼ਤ ਕਾਨੂੰਨ ਲਿਆਉਣ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਧਾਰਾਵਾਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਹਿਮੰਤ ਨੇ ਕਿਹਾ ਕਿ ਅਗਲੇ 5-6 ਮਹੀਨਿਆਂ 'ਚ ਹਜ਼ਾਰਾਂ ਪਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਕਿਉਂਕਿ 14 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਸਰੀਰਕ ਸਬੰਧ ਬਣਾਉਣਾ ਅਪਰਾਧ ਹੋਵੇਗਾ ਭਾਵੇਂ ਉਹ ਕਾਨੂੰਨੀ ਤੌਰ ’ਤੇ ਉਸ ਦਾ ਪਤੀ ਹੀ ਕਿਉਂ ਨਾ ਹੋਵੇ। 

ਇਹ ਵੀ ਪੜ੍ਹੋ- 3 ਸਕੇ ਭੈਣ-ਭਰਾ ਬਣੇ PCS ਅਧਿਕਾਰੀ, ਗ਼ਰੀਬੀ ਕਾਰਨ ਇਕੋ ਕਿਤਾਬ ਨਾਲ ਕੀਤੀ ਸੀ ਪੜ੍ਹਾਈ

ਉਨ੍ਹਾਂ ਕਿਹਾ ਕਿ ਕੁੜੀਆਂ ਦੇ ਵਿਆਹ ਦੀ ਕਾਨੂੰਨੀ ਉਮਰ 18 ਸਾਲ ਹੈ। ਇਸ ਤੋਂ ਘੱਟ ਉਮਰ ਦੀ ਕੁੜੀ ਦਾ ਵਿਆਹ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਜੋ ਘੱਟ ਉਮਰ ਦੀਆਂ ਕੁੜੀਆਂ ਨਾਲ ਵਿਆਹ ਕਰਨਗੇ, ਉਨ੍ਹਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਅਸੀਂ ਛੋਟੀ ਉਮਰ 'ਚ ਕੁੜੀਆਂ ਦੇ ਮਾਂ ਬਣਨ ਦੇ ਵਿਰੁੱਧ ਹਾਂ। 
 


author

Tanu

Content Editor

Related News