ਮਹਿਲਾ ਪੁਲਸ ਮੁਲਾਜ਼ਮਾਂ ਨੂੰ ਮਿਲੇਗੀ 'ਮਾਹਵਾਰੀ ਛੁੱਟੀ'
Thursday, Nov 14, 2024 - 06:41 PM (IST)
ਈਟਾਨਗਰ (ਏਜੰਸੀ)- ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਖੇਤਰ ਦੀਆਂ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਮਾਹਵਾਰੀ ਦੌਰਾਨ ਵਿਸ਼ੇਸ਼ ਛੁੱਟੀ ਦਿੱਤੀ ਜਾਵੇਗੀ। ਇਹ ਜਾਣਕਾਰੀ ਇੱਕ ਅਧਿਕਾਰਤ ਦਸਤਾਵੇਜ਼ ਵਿੱਚ ਦਿੱਤੀ ਗਈ ਹੈ। ਪੁਲਸ ਸੁਪਰਡੈਂਟ (ਕੈਪੀਟਲ) ਰੋਹਿਤ ਰਾਜਬੀਰ ਸਿੰਘ ਵੱਲੋਂ ਬੁੱਧਵਾਰ ਨੂੰ ਜਾਰੀ ਦਫ਼ਤਰੀ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਹੁਣ ਹਰ ਮਹੀਨੇ ਮਾਹਵਾਰੀ ਦੇ ਪਹਿਲੇ ਜਾਂ ਦੂਜੇ ਦਿਨ ਇੱਕ ਦਿਨ ਦੀ ਵਿਸ਼ੇਸ਼ ਛੁੱਟੀ ਮਿਲੇਗੀ।
ਇਹ ਵੀ ਪੜ੍ਹੋ: ਪਾਕਿਸਤਾਨ ਦੀ ਅਦਾਲਤ ਨੇ ਤੋਸ਼ਾਖਾਨਾ ਮਾਮਲੇ 'ਚ ਇਮਰਾਨ ਖਾਨ ਨੂੰ ਬਰੀ ਕਰਨ ਦੀ ਬੇਨਤੀ ਕੀਤੀ ਰੱਦ
ਮੰਗ ਪੱਤਰ ਵਿੱਚ ਕਿਹਾ ਗਿਆ ਹੈ, "ਇਹ ਪਹਿਲਕਦਮੀ ਇੱਕ ਸਹਾਇਕ ਕੰਮ ਦੇ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਇਟਾਨਗਰ ਕੈਪੀਟਲ ਰੀਜਨ ਪੁਲਸ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਇਹ ਪਹਿਲਕਦਮੀ ਮਹਿਲਾ ਮੁਲਾਜ਼ਮਾਂ ਦੀਆਂ ਵਿਸ਼ੇਸ਼ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ ਅਤੇ ਇਸ ਨਾਲ ਉਨ੍ਹਾਂ ਦੇ ਮਨੋਬਲ ਅਤੇ ਕੰਮ ਦੀ ਕੁਸ਼ਲਤਾ ਆਦਿ ਵਧੇਗੀ।'' ਨਿਯਮ ਅਤੇ ਸ਼ਰਤਾਂ ਵਿਚ ਇਹ ਵਿਵਸਥਾ ਹੈ ਕਿ ਵਿਸ਼ੇਸ਼ ਛੁੱਟੀ ਨੂੰ ਸਾਰੇ ਉਦੇਸ਼ਾਂ ਲਈ 'ਆਨ ਡਿਊਟੀ' ਮੰਨਿਆ ਜਾਵੇਗਾ ਅਤੇ ਇੱਕ ਮਹਿਲਾ ਅਧਿਕਾਰੀ ਇਨ੍ਹਾਂ ਛੁੱਟੀਆਂ ਦਾ ਵਿਸਤ੍ਰਿਤ ਰਿਕਾਰਡ ਪੁਲਸ ਸੁਪਰਡੈਂਟ ਦਫ਼ਤਰ ਅਤੇ ਸਬੰਧਿਤ ਪੁਲਸ ਥਾਣਿਆਂ ਵਿੱਚ ਰੱਖੇਗੀ।
ਇਹ ਵੀ ਪੜ੍ਹੋ: ਭੀੜ-ਭੜੱਕੇ 'ਤੇ ਚਾਰਜ ਲਗਾਉਣ ਦੀ ਤਿਆਰੀ 'ਚ ਸਰਕਾਰ, ਇਸ ਵੱਡੀ ਸਮੱਸਿਆ ਤੋਂ ਮਿਲੇਗੀ ਮੁਕਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8