ਗਰਭਵਤੀ ਮਹਿਲਾ ਕਲਰਕ ਨੂੰ ਲੇਡੀ ਅਫਸਰ ਨੇ ਨਾ ਦਿੱਤੀ ਛੁੱਟੀ, ਗਰਭ ''ਚ ਹੀ ਹੋਈ ਬੱਚੇ ਦੀ ਮੌਤ
Wednesday, Oct 30, 2024 - 09:06 PM (IST)
ਨੈਸ਼ਨਲ ਡੈਸਕ : ਉੜੀਸਾ ਦੇ ਡੇਰੇਬਿਸ ਬਲਾਕ ਵਿਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਿਚ ਕੰਮ ਕਰਦੀ ਗਰਭਵਤੀ ਕਲਰਕ ਵਰਸ਼ਾ ਪ੍ਰਿਯਦਰਸ਼ਨੀ ਦੇ 7 ਮਹੀਨਿਆਂ ਦੇ ਬੱਚੇ ਦੀ ਗਰਭ ਵਿਚ ਹੀ ਮੌਤ ਹੋ ਗਈ। ਓਡੀਸ਼ਾ ਸਰਕਾਰ ਨੇ ਬੁੱਧਵਾਰ ਨੂੰ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ (CDPO) ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਸੀਡੀਪੀਓ ’ਤੇ ਦੋਸ਼ ਹੈ ਕਿ ਮਹਿਲਾ ਮੁਲਾਜ਼ਮ ਨੂੰ ਛੁੱਟੀ ਨਾ ਦਿੱਤੇ ਜਾਣ ਕਾਰਨ ਉਸ ਦੇ ਅਣਜੰਮੇ ਬੱਚੇ ਦੀ ਜਾਨ ਚਲੀ ਗਈ।
ਉਪ ਮੁੱਖ ਮੰਤਰੀ ਪ੍ਰਭਾਤੀ ਪਰੀਦਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਕੇਂਦਰਪਾੜਾ ਜ਼ਿਲ੍ਹੇ ਦੇ ਡੇਰਾਬੀਸ਼ ਬਲਾਕ ਦੀ ਸੀਡੀਪੀਓ ਸਨੇਹਲਤਾ ਸਾਹੂ ਨੂੰ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ 26 ਸਾਲਾ ਵਰਸ਼ਾ ਪ੍ਰਿਯਦਰਸ਼ਨੀ ਦੁਆਰਾ ਲਗਾਏ ਗਏ ਦੋਸ਼ਾਂ ਦੀ ਨਿਰਪੱਖ ਜਾਂਚ ਤੱਕ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Air India ਨੇ ਅਮਰੀਕਾ ਲਈ 60 ਉਡਾਣਾਂ ਕੀਤੀਆਂ ਰੱਦ, ਤਕਨੀਕੀ ਸਮੱਸਿਆਵਾਂ ਕਾਰਨ ਲਿਆ ਫ਼ੈਸਲਾ
ਛੁੱਟੀ ਨਾ ਮਿਲਣ ਕਾਰਨ ਗਰਭ 'ਚ ਹੋਈ ਬੱਚੇ ਦੀ ਮੌਤ : ਪੀੜਤਾ
ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਰਸ਼ਾ, ਜੋ ਕਿ ਸੱਤ ਮਹੀਨਿਆਂ ਦੀ ਗਰਭਵਤੀ ਹੈ, ਨੇ ਦੋਸ਼ ਲਗਾਇਆ ਸੀ ਕਿ 25 ਅਕਤੂਬਰ ਨੂੰ ਦਫਤਰ 'ਚ ਜਣੇਪਾ ਦਰਦ ਹੋਣ ਦੇ ਬਾਵਜੂਦ ਛੁੱਟੀ ਨਾ ਦਿੱਤੇ ਜਾਣ ਕਾਰਨ ਉਸ ਦੇ ਬੱਚੇ ਦੀ ਗਰਭ 'ਚ ਹੀ ਮੌਤ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਸੀਡੀਪੀਓ ਸਾਹੂ ਅਤੇ ਹੋਰ ਅਧਿਕਾਰੀਆਂ ਨੇ ਉਸ ਨੂੰ ਹਸਪਤਾਲ ਜਾਣ ਦੀ ਇਜਾਜ਼ਤ ਦੇਣ ਦੀ ਬੇਨਤੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਵਰਸ਼ਾ ਨੇ ਇਹ ਵੀ ਦਾਅਵਾ ਕੀਤਾ ਕਿ ਸਾਹੂ ਨੇ ਉਸ ਨਾਲ ਦੁਰਵਿਵਹਾਰ ਵੀ ਕੀਤਾ।
ਬਾਅਦ ਵਿਚ ਵਰਸ਼ਾ ਦੇ ਰਿਸ਼ਤੇਦਾਰ ਉਸ ਨੂੰ ਕੇਂਦਰਪਾੜਾ ਦੇ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਅਲਟਰਾਸਾਊਂਡ ਜਾਂਚ ਤੋਂ ਪਤਾ ਲੱਗਿਆ ਕਿ ਉਸ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ ਸੀ। ਵਰਸ਼ਾ ਨੇ ਜ਼ਿਲ੍ਹਾ ਮੈਜਿਸਟ੍ਰੇਟ ਕੋਲ ਇਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਜਿਸ ਵਿਚ ਸਾਹੂ 'ਤੇ "ਮਾਨਸਿਕ ਪਰੇਸ਼ਾਨੀ ਅਤੇ ਘੋਰ ਲਾਪਰਵਾਹੀ" ਦਾ ਦੋਸ਼ ਲਗਾਇਆ ਗਿਆ, ਜਿਸ ਵਿਚ ਸਾਹੂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਇਸਤਰੀ ਤੇ ਬਾਲ ਵਿਕਾਸ ਵਿਭਾਗ ਦਾ ਚਾਰਜ ਸੰਭਾਲ ਰਹੀ ਪਰੀਦਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਰਿਪੋਰਟ ਮਿਲਣ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੈਂ ਵਰਸ਼ਾ ਦੀ ਜਣੇਪਾ ਪੀੜ ਤੋਂ ਜਾਣੂ ਨਹੀਂ ਸੀ : CDPO ਦਾ ਦਾਅਵਾ
ਜ਼ਿਲ੍ਹਾ ਮੈਜਿਸਟਰੇਟ ਨੂੰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੇਂਦਰਪਾੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਜ਼ਿਲ੍ਹਾ ਸਮਾਜ ਕਲਿਆਣ ਅਧਿਕਾਰੀ ਨੂੰ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਸੀਡੀਪੀਓ ਨੇ ਦਾਅਵਾ ਕੀਤਾ ਕਿ ਉਹ ਵਰਸ਼ਾ ਦੀ ਜਣੇਪਾ ਪੀੜ ਦੀ ਸਮੱਸਿਆ ਤੋਂ ਜਾਣੂ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8