ਕੱਲ੍ਹ 15 ਨਵੰਬਰ ਨੂੰ ਬੰਦ ਰਹੇਗਾ ਸ਼ੇਅਰ ਬਾਜ਼ਾਰ, 20 ਨਵੰਬਰ ਨੂੰ ਵੀ ਹੋਇਆ ਛੁੱਟੀ ਦਾ ਐਲਾਨ
Thursday, Nov 14, 2024 - 05:51 PM (IST)
ਮੁੰਬਈ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਰਹੇਗਾ। ਇਸ ਤੋਂ ਪਹਿਲਾਂ ਦੀਵਾਲੀ ਦੇ ਮੌਕੇ 'ਤੇ 1 ਨਵੰਬਰ ਨੂੰ ਬਾਜ਼ਾਰ 'ਚ ਛੁੱਟੀ ਸੀ। ਭਾਰਤੀ ਸਟਾਕ ਐਕਸਚੇਂਜ ਵਿੱਚ ਨੈਸ਼ਨਲ ਸਟਾਕ ਐਕਸਚੇਂਜ (NSE) ਅਤੇ ਬੰਬੇ ਸਟਾਕ ਐਕਸਚੇਂਜ (BSE) ਸ਼ਾਮਲ ਹਨ। ਭਲਕੇ ਇਹ ਸਾਰੇ ਸ਼ੇਅਰ ਬਾਜ਼ਾਰ ਬੰਦ ਰਹਿਣਗੇ। 15 ਨਵੰਬਰ ਨੂੰ ਗੁਰੂ ਨਾਨਕ ਜਯੰਤੀ ਅਤੇ 20 ਨਵੰਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੇਅਰ ਬਾਜ਼ਾਰ ਬੰਦ ਰਹੇਗਾ। ਇਹਨਾਂ ਛੁੱਟੀਆਂ ਦੌਰਾਨ ਸਟਾਕ ਅਤੇ ਕਮੋਡਿਟੀ ਡੈਰੀਵੇਟਿਵਜ਼, ਫਿਊਚਰਜ਼ ਅਤੇ ਆਪਸ਼ਨਜ਼, ਕਰੰਸੀ ਡੈਰੀਵੇਟਿਵਜ਼ ਸਮੇਤ ਹਰ ਤਰ੍ਹਾਂ ਦੀ ਟ੍ਰੇਡਿੰਗ ਅਤੇ ਸੈਟਲਮੈਂਟ ਬੰਦ ਰਹਿਣਗੇ।
ਇਹ ਵੀ ਪੜ੍ਹੋ : IndiGo ਦਾ ਧਮਾਕੇਦਾਰ ਆਫ਼ਰ, ਟ੍ਰੇਨ ਨਾਲੋਂ ਸਸਤੀ ਹੋਵੇਗੀ ਫਲਾਈਟ ਦੀ ਟਿਕਟ
15 ਨਵੰਬਰ: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਸਿੱਖ ਧਰਮ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਇਸ ਦਿਨ ਭਾਰਤੀ ਸ਼ੇਅਰ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇਗਾ।
ਇਹ ਵੀ ਪੜ੍ਹੋ : 50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ
20 ਨਵੰਬਰ: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ: ਮਹਾਰਾਸ਼ਟਰ ਵਿੱਚ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੇਅਰ ਬਾਜ਼ਾਰ ਬੰਦ ਰਹੇਗਾ। ਸੂਬੇ 'ਚ 288 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਮਹਾਰਾਸ਼ਟਰ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿੱਚ 13-14% ਦਾ ਯੋਗਦਾਨ ਪਾਉਂਦਾ ਹੈ, ਇਸ ਲਈ ਇਹਨਾਂ ਚੋਣਾਂ ਦਾ ਸਿਆਸੀ ਅਤੇ ਆਰਥਿਕ ਮਹੱਤਵ ਹੈ। ਸ਼ੇਅਰ ਬਾਜ਼ਾਰ 20 ਨਵੰਬਰ ਬੁੱਧਵਾਰ ਨੂੰ ਬੰਦ ਰਹੇਗਾ।
ਵੀਕੈਂਡ ਦੀਆਂ ਛੁੱਟੀਆਂ
ਇਸ ਤੋਂ ਇਲਾਵਾ ਨਵੰਬਰ ਵਿੱਚ ਚਾਰ ਸ਼ਨੀਵਾਰ ਅਤੇ ਐਤਵਾਰ ਵੀਕੈਂਡ ਦੀਆਂ ਛੁੱਟੀਆਂ ਹੋਣਗੀਆਂ:
16 ਨਵੰਬਰ: ਸ਼ਨੀਵਾਰ
17 ਨਵੰਬਰ: ਐਤਵਾਰ
23 ਨਵੰਬਰ: ਸ਼ਨੀਵਾਰ
24 ਨਵੰਬਰ: ਐਤਵਾਰ
30 ਨਵੰਬਰ: ਸ਼ਨੀਵਾਰ
ਇਹ ਵੀ ਪੜ੍ਹੋ : Swiggy ਦੇ 500 ਕਰਮਚਾਰੀ ਬਣੇ ਕਰੋੜਪਤੀ! ਜਾਣੋ ਕਿਵੇਂ ਹੋਇਆ ਇਹ ਚਮਤਕਾਰ
ਇਹ ਵੀ ਪੜ੍ਹੋ : ਵੱਡੇ ਬਦਲਾਅ ਦੀ ਰਾਹ 'ਤੇ ਦੇਸ਼ : Starlink ਇੰਟਰਨੈੱਟ ਦੀਆਂ ਕੀਮਤਾਂ ਜਾਰੀ, Jio-Airtel ਨੂੰ ਮਿਲੇਗੀ ਟੱਕਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8