ਬੇਖੌਫ ਬਦਮਾਸ਼ਾਂ ਨੇ ਮਹਿਲਾ ਪੁਲਸ ਕਰਮਚਾਰੀ ''ਤੇ ਸੁੱਟਿਆ ਤੇਜ਼ਾਬ, ਹਾਲਤ ਗੰਭੀਰ

Thursday, Apr 04, 2019 - 12:59 PM (IST)

ਬੇਖੌਫ ਬਦਮਾਸ਼ਾਂ ਨੇ ਮਹਿਲਾ ਪੁਲਸ ਕਰਮਚਾਰੀ ''ਤੇ ਸੁੱਟਿਆ ਤੇਜ਼ਾਬ, ਹਾਲਤ ਗੰਭੀਰ

ਮਥੁਰਾ— ਉੱਤਰ ਪ੍ਰਦੇਸ਼ 'ਚ ਮਥੁਰਾ ਦੇ ਸਦਰ ਬਾਜ਼ਾਰ ਖੇਤਰ 'ਚ ਕਾਰ ਸਵਾਰ ਬੇਖੌਫ ਬਦਮਾਸ਼ਾਂ ਨੇ ਇਕ ਮਹਿਲਾ ਪੁਲਸ ਕਰਮਚਾਰੀ 'ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਨਾਲ ਉਹ ਝੁਲਸ ਗਈ। ਤੇਜ਼ਾਬੀ ਹਮਲੇ ਤੋਂ ਬਾਅਦ ਦੋਸ਼ੀ ਮੌਕੇ 'ਤੇ ਫਰਾਰ ਹੋ ਗਏ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਪੀੜਤ ਮਹਿਲਾ ਕਾਂਸਟੇਬਲ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਜਿੱਥੋਂ ਉਸ ਨੂੰ ਆਗਰਾ ਰੈਫਰ ਕਰ ਦਿੱਤਾ ਗਿਆ। ਵੀਰਵਾਰ ਦੀ ਸਵੇਰ 25 ਸਾਲਾ ਪੁਲਸ ਕਰਮਚਾਰੀ ਨੀਲਮ ਨੂੰ ਅਣਪਛਾਤੇ ਨੌਜਵਾਨਾਂ ਨੇ ਤੇਜ਼ਾਬ ਸੁੱਟ ਕੇ ਜ਼ਖਮੀ ਕਰ ਦਿੱਤਾ। ਸਥਾਨਕ ਲੋਕਾਂ ਦੀ ਸੂਚਨਾ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਜ਼ਖਮੀ ਮਹਿਲਾ ਕਾਂਸਟੇਬਲ ਨੂੰ ਇਲਾਜ ਲਈ ਹਸਪਤਾਲ ਭੇਜਿਆ।

ਮਹਿਲਾ ਕਾਂਸਟੇਬਲ ਨੀਲਮ ਨੂੰ ਉੱਥੋਂ ਆਗਰਾ ਐੱਸ.ਐੱਨ. ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਅਨੁਸਾਰ ਵੀਰਵਾਰ ਦੀ ਸੇਵਰ ਕਰੀਬ 5 ਵਜੇ ਸ਼੍ਰੀ ਕ੍ਰਿਸ਼ਨ ਜਨਮਭੂਮੀ 'ਚ ਤਾਇਨਾਤ ਮਹਿਲਾ ਕਾਂਸਟੇਬਲ ਨੀਲਮ ਡਿਊਟੀ ਖਤਮ ਕਰ ਕੇ ਵਾਪਸ ਦਾਮੋਦਰਪੁਰਾ ਇਲਾਕੇ 'ਚ ਆਪਣੇ ਘਰ ਜਾ ਰਹੀ ਸੀ। ਉਦੋਂ ਅਣਪਛਾਤੇ ਨੌਜਵਾਨਾਂ ਨੇ 25 ਸਾਲਾ ਨੀਲਮ ਉੱਪਰ ਤੇਜ਼ਾਬ ਸੁੱਟ ਦਿੱਤਾ ਅਤੇ ਮੌਕੇ 'ਤੇ ਫਰਾਰ ਹੋ ਗਏ। ਸਥਾਨਕ ਲੋਕਾਂ ਨੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਹੁਣ ਮਾਮਲੇ ਦੀ ਜਾਂਚ 'ਚ ਜੁਟੀ ਹੈ ਅਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਅਜੇ ਤੱਕ ਹਮਲਾਵਰਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।


author

DIsha

Content Editor

Related News