ਹਵਾਈ ਫ਼ੌਜ ’ਚ ਹੁਣ ਮਹਿਲਾ ਪਾਇਲਟ ਸਥਾਈ ਯੋਜਨਾ ਦੇ ਤਹਿਤ ਭਰਤੀ
Wednesday, Feb 02, 2022 - 11:21 AM (IST)
ਨਵੀਂ ਦਿੱਲੀ- ਰੱਖਿਆ ਮੰਤਰਾਲਾ ਨੇ ਹਥਿਆਰਬੰਦ ਫ਼ੌਜਾਂ ’ਚ ਔਰਤਾਂ ਦੇ ਸਸ਼ਕਤੀਕਰਨ ਦੀ ਦਿਸ਼ਾ ’ਚ ਇਕ ਹੋਰ ਕਦਮ ਚੁੱਕਦੇ ਹੋਏ ਹਵਾਈ ਫ਼ੌਜ ’ਚ ਹੁਣ ਔਰਤਾਂ ਨੂੰ ਪ੍ਰਯੋਗਾਤਮਕ ਦੀ ਬਜਾਏ ਸਥਾਈ ਯੋਜਨਾ ਦੇ ਤਹਿਤ ਲੜਾਕੂ ਪਾਇਲਟ ਦੇ ਰੂਪ ’ਚ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਜਾਰੀ, ਇੰਨੇ ਲੋਕਾਂ ਨੂੰ ਲੱਗੀ ਵੈਕਸੀਨ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਖੁਦ ਇਸ ਫ਼ੈਸਲੇ ਦਾ ਐਲਾਨ ਕੀਤਾ। ਸਿੰਘ ਨੇ ਕਿਹਾ ਕਿ ਇਹ ਭਾਰਤ ਦੀ ਨਾਰੀ ਸ਼ਕਤੀ ਦੀ ਸਮਰੱਥਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਰੀ ਸਸ਼ਕਤੀਕਰਨ ਦੀ ਵਚਨਬੱਧਤਾ ਦਾ ਸਬੂਤ ਹੈ। ਹਵਾਈ ਫ਼ੌਜ ’ਚ ਮਹਿਲਾ ਪਾਇਲਟਾਂ ਨੂੰ ਲੜਾਕੂ ਭੂਮਿਕਾ ਲਈ ਪਹਿਲੀ ਵਾਰ ਸਾਲ 2016 ’ਚ ਮੌਕਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ 3 ਮਹਿਲਾ ਅਧਿਕਾਰੀਆਂ ਨੇ ਲੜਾਕੂ ਜਹਾਜ਼ ਦੇ ਪਾਇਲਟ ਦੇ ਰੂਪ ’ਚ ਟ੍ਰੇਨਿੰਗ ਲਈ ਸੀ। ਸਾਲ 2018 ’ਚ ਫਲਾਇੰਗ ਅਫਸਰ ਅਵਨੀ ਚਤੁਰਵੇਦੀ ਨੇ ਇਕੱਲੇ ਲੜਾਕੂ ਜਹਾਜ਼ ਉੱਡਾ ਕੇ ਇਤਿਹਾਸ ਰਚਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ