ਇਨ੍ਹਾਂ ਦੇਸ਼ਾਂ 'ਚ ਔਰਤਾਂ ਵੀ ਪੜ੍ਹਦੀਆਂ ਹਨ ਮਸਜਿਦ 'ਚ ਨਮਾਜ਼
Wednesday, Apr 17, 2019 - 11:45 PM (IST)

ਵਾਸ਼ਿੰਗਟਨ/ਨਵੀਂ ਦਿੱਲੀ - ਔਰਤਾਂ ਨੂੰ ਵੀ ਮਸਜਿਦਾਂ 'ਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਾ ਮੁੱਦਾ ਅਕਸਰ ਚਰਚਾਵਾਂ 'ਚ ਰਹਿੰਦਾ ਹੈ। ਹਾਲ ਹੀ 'ਚ ਮਹਾਰਾਸ਼ਟਰ ਦੇ ਕਿ ਮੁਸਲਿਮ ਕਪਲ ਨੇ ਸੁਪਰੀਮ ਕੋਰਟ 'ਚ ਔਰਤਾਂ ਨੂੰ ਮਸਜਿਦਾਂ 'ਚ ਨਮਾਜ਼ ਪੜ੍ਹਣ ਦੀ ਇਜਾਜ਼ਤ ਮਿਲਣ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ। ਜਿਸ 'ਤੇ ਸੁਣਵਾਈ ਵੀ ਹੋਈ। ਦੁਨੀਆ ਭਰ ਦੇ ਬਹੁਤੇ ਦੇਸ਼ਾਂ ਦੀਆਂ ਮਸਜਿਦਾਂ 'ਚ ਔਰਤਾਂ ਦਾ ਨਮਾਜ਼ ਪੜ੍ਹਣਾ ਆਮ ਗੱਲ ਹੈ। ਆਓ ਜਾਣਦੇ ਹਾਂ ਕਿ ਕਿੰਨ੍ਹਾਂ ਦੇਸ਼ਾਂ 'ਚ ਔਰਤਾਂ ਵੀ ਪੱੜਦੀਆਂ ਹਨ ਮਸਜਿਦ 'ਚ ਨਮਾਜ਼।
ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਵਖੋਂ-ਵੱਖ ਦਲੀਲਾਂ ਦਿੱਤੀਆਂ ਗਈਆਂ। ਸੁਣਵਾਈ ਦੌਰਾਨ ਇਕ ਪੱਖ ਨੇ ਦੱਸਿਆ ਕਿ ਕੈਨੇਡਾ ਦੀਆਂ ਮਸਜਿਦਾਂ 'ਚ ਔਰਤਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਹੈ। ਮਲੇਸ਼ੀਆ ਦੀ ਮਸਜਿਦਾਂ 'ਚ ਔਰਤਾਂ ਨੂੰ ਨਮਾਜ਼ ਪੜ੍ਹਣ ਦੀ ਇਜਾਜ਼ਤ ਹੈ। ਉਥੋਂ ਦੀ Negara ਮਸਜਿਦ 'ਚ ਔਰਤਾਂ ਲਈ ਨਮਾਜ਼ ਦੀ ਥਾਂ ਵੀ ਵੱਖਰੀ ਬਣਾਈ ਗਈ ਹੈ। ਮਲੇਸ਼ੀਆ ਦੀ ਰਾਜਧਾਨੀ Kuala Lumpur ਦੀ ਇਕ ਮਸਜਿਦ 'ਚ ਬਕਾਇਦਾ ਕ੍ਰਚ ਦਾ ਇੰਤਜ਼ਾਮ ਹੈ, ਜਿੱਥੇ ਔਰਤਾਂ ਆਪਣੇ ਬੱਚਿਆਂ ਨੂੰ ਖਿਡੌਣਿਆਂ ਵਿਚਾਲੇ ਛੱਡ ਕੇ ਨਮਾਜ਼ ਪੱੜਦੀਆਂ ਹਨ।
ਈਰਾਨ ਦੀਆਂ ਕਾਫੀ ਮਸਜਿਦਾਂ 'ਚ ਵੀ ਔਰਤਾਂ ਨੂੰ ਨਮਾਜ਼ ਦੀ ਇਜਾਜ਼ਤ ਹੈ। ਵੈੱਬਸਾਈਟ wsj.com ਮੁਤਾਬਕ, ਮੁੰਬਈ 'ਚ ਮੌਜੂਦ Masjide-E-Iranian 'ਚ ਵੀ ਔਰਤਾਂ ਨੂੰ ਨਮਾਜ਼ ਦੀ ਇਜਾਜ਼ਤ ਹੈ। ਇਹ ਇਜਾਜ਼ਤ ਸਾਲ 2013 ਤੋਂ ਦਿੱਤੀ ਜਾ ਚੁੱਕੀ ਹੈ। ਤੁਰਕੀ ਦੀਆਂ ਮਸਜਿਦਾਂ 'ਚ ਵੀ ਔਰਤਾਂ ਦਾ ਨਮਾਜ਼ ਪੜ੍ਹਣਾ ਆਮ ਗੱਲ ਹੈ। al-monitor.com ਵੈੱਬਸਾਈਟ ਮੁਤਾਬਕ, ਅਕਤੂਬਰ 2017 'ਚ ਇਸਤਾਨਬੁਲ ਦੀਆਂ ਮੁਸਲਮਾਨ ਔਰਤਾਂ ਨੇ ਸ਼ੋਸ਼ਲ ਮੀਡੀਆ 'ਤੇ ਇਕ ਕੈਂਪੇਨ ਵੀ ਚਲਾਇਆ ਸੀ। ਇਸ ਕੈਂਪੇਨ ਨੂੰ Women in Mosques ਨਾਂ ਦਿੱਤਾ ਗਿਆ ਸੀ। ਜੋਂ #kadinlarcamilerde ਚੋਂ ਚਲਾਇਆ ਗਿਆ ਸੀ। ਇਸ ਕੈਂਪੇਨ 'ਚ ਔਰਤਾਂ ਨੇ ਵੁਮੈਨ-ਫ੍ਰੈਂਡਵੀ ਮਸਜਿਦਾਂ 'ਤੇ ਜ਼ੋਰ ਦਿੱਤਾ ਸੀ। ਅਮਰੀਕਾ ਦੀਆਂ ਮਸਜਿਦਾਂ 'ਚ ਵੀ ਔਰਤਾਂ ਨਮਾਜ਼ ਪੱੜਦੀਆਂ ਹਨ। ਇਥੇ 'ਦਿ ਵੁਮੈਨ ਮੌਸਕਿਊ ਆਫ ਅਮਰੀਕਾ' ਨਾਂ ਦੀ ਵੈੱਬਸਾਈਟ ਵੀ ਹੈ। ਇਸ ਵੈੱਬਸਾਈਟ (womensmosque.com) 'ਤੇ ਔਰਤਾਂ ਵੱਲੋਂ ਨਮਾਜ਼ ਪੜਾਏ ਜਾਣ ਨਾਲ ਜੁੜੇ ਤਮਾਮ ਇਵੈਂਟਸ ਦੀ ਜਾਣਕਾਰੀ ਹੈ।
ਸਾਊਦੀ ਅਰਬ ਦੇ ਸ਼ਹਿਰ ਮੱਕਾ ਦੀ Masjid-al-Haram 'ਚ ਵੀ ਔਰਤਾਂ ਨੂੰ ਨਮਾਜ਼ ਪੜ੍ਹਣ ਦੀ ਇਜਾਜ਼ਤ ਹੈ। ਮਸਜਿਦ ਓਲ ਹਰਾਮ ਉਥੇ ਮਸਜਿਦ ਹੈ, ਜਿੱਥੇ ਕਾਬਾ ਹੈ। ਇਸੇ ਥਾਂ ਮੁਸਲਮਾਨ ਹੱਜ ਕਰਨ ਜਾਂਦੇ ਹਨ। ਲੰਡਨ ਦੀਆਂ ਮਸਜਿਦਾਂ 'ਚ ਵੀ ਔਰਤਾਂ ਨੂੰ ਨਮਾਜ਼ ਪੜ੍ਹਣ ਦੀ ਇਜਾਜ਼ਤ ਹੈ ਪਰ ਹਿੰਦੁਸਤਾਨ ਦੀਆਂ ਮਸਜਿਦਾਂ 'ਚ ਔਰਤਾਂ ਦੇ ਨਮਾਜ਼ ਪੜ੍ਹਣ ਲਈ ਕਈ ਤਰ੍ਹਾਂ ਦੇ ਨਿਯਮ ਹਨ। ਕਿਸੇ ਮਸਜਿਦ 'ਚ ਔਰਤਾਂ ਦੇ ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ ਤਾਂ ਉਥੇ ਕਿਤੇ ਸੂਰਜ ਢੱਲਣ ਤੋਂ ਬਾਅਦ ਉਹ ਅੰਦਰ ਨਹੀਂ ਜਾ ਸਕਦੀਆਂ। ਯੂ. ਪੀ. ਦੇ ਲਖਨਓ 'ਚ ਇਕ ਅਜਿਹੀ ਮਸਜਿਦ ਹੈ ਜਿੱਥੇ ਸਿਰਫ ਔਰਤਾਂ ਹੀ ਨਮਾਜ਼ ਪੱੜਦੀਆਂ ਹਨ। ਇਥੇ ਜ਼ੁਮੇ ਦੀ ਨਮਾਜ਼ ਪੜ੍ਹਣ ਲਈ ਵੀ ਔਰਤਾਂ ਇਸੇ ਮਸਜਿਦ 'ਚ ਆਉਂਦੀਆਂ ਹਨ। ਇਹ ਮਸਜਿਦ ਲਖਨਓ ਦੇ ਸੈਕਟਰ 16 ਇਲਾਕੇ 'ਚ ਹੈ। ਇਸ ਮਸਜਿਦ ਦਾ ਨਾਂ ਅੰਬਰ ਮਸਜਿਦ ਹੈ। ਇਸ ਮਸਜਿਦ ਦਾ ਨਿਰਮਾਣ ਸ਼ਾਇਸਤਾ ਅੰਬਰ ਨੇ ਕਰਾਇਆ ਹੈ। ਸ਼ਾਇਸਤਾ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੀ ਰਾਸ਼ਟਰੀ ਪ੍ਰਧਾਨ ਹੈ।