ਔਰਤ ਨੂੰ 24 ਸਾਲ ਬਾਅਦ ਮਿਲਿਆ ਨਿਆਂ, ਕੋਰਟ ਨੇ ਕਿਹਾ ਸੌਰੀ

Monday, Aug 07, 2017 - 12:01 PM (IST)

ਔਰਤ ਨੂੰ 24 ਸਾਲ ਬਾਅਦ ਮਿਲਿਆ ਨਿਆਂ, ਕੋਰਟ ਨੇ ਕਿਹਾ ਸੌਰੀ

ਚੇਨਈ— ਮਦਰਾਸ ਹਾਈ ਕੋਰਟ ਉਸ ਮਾਂ ਦੇ ਬਚਾਅ 'ਚ ਆਈ ਹੈ, ਜੋ ਪਿਛਲੇ 24 ਸਾਲਾਂ ਤੋਂ ਸੜਕ ਹਾਦਸੇ 'ਚ ਮਰਨ ਵਾਲੇ ਆਪਣੇ ਬੇਟੇ ਲਈ ਮੁਆਵਜ਼ਾ ਪਾਉਣ ਨੂੰ ਸੰਘਰਸ਼ ਕਰ ਰਹੀ ਹੈ। ਬੀਮਾ ਕੰਪਨੀ ਦੀ ਨਾਰਾਜ਼ਗੀ ਨੂੰ ਖਾਰਜ ਕਰਦੇ ਹੋਏ ਜਸਟਿਸ ਐੱਨ. ਸ਼ੇਸ਼ਾਸਾਈ ਦੀ ਬੈਂਚ ਨੇ ਮੋਟਰ ਹਾਦਸਾ ਦਾਅਵਾ ਅਥਾਰਿਟੀ ਵੱਲੋਂ ਦਿੱਤੇ ਗਏ ਵਿਆਜ਼ ਨਾਲ 3 ਲੱਖ 47 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ, ਨਾਲ ਹੀ ਉਸ ਨੂੰ ਦੇਰੀ ਨਾਲ ਨਿਆਂ ਮਿਲਣ ਲਈ ਸੌਰੀ ਵੀ ਕਿਹਾ। 
ਔਰਤ ਦੇ ਬੇਟੇ ਲੋਕੇਸ਼ਰਨ ਦੀ 18 ਮਈ 1993 ਨੂੰ ਇਕ ਬੱਸ ਨਾਲ ਸਿੱਧੀ ਟੱਕਰ ਤੋਂ ਬਾਅਦ ਮੌਤ ਹੋ ਗਈ ਸੀ। ਉਸ ਦੀ ਮਾਂ ਨੇ ਪਹਿਲੇ ਮੁਆਵਜ਼ੇ ਲਈ ਕਰਮਚਾਰੀ ਮੁਆਵਜ਼ਾ ਐਕਟ ਦੇ ਅਧੀਨ ਸਮਰੱਥ ਅਥਾਰਿਟੀ ਦਾ ਦਰਵਾਜ਼ਾ ਖੜਕਾਇਆ ਪਰ ਦਾਅਵਾ ਹਾਰ ਗਈ, ਕਿਉਂਕਿ ਆਟੋਪਸੀ ਰਿਪੋਰਟ 'ਚ ਪੀੜਤ ਦੇ ਨਾਂ ਦਾ ਜ਼ਿਕਰ ਨਹੀਂ ਹੈ, ਇਸ ਲਈ ਦਾਅਵੇ ਦੀ ਅਸਲੀਅਤ ਸ਼ੱਕੀ ਸੀ ਅਤੇ ਕਮਿਸ਼ਨਰ ਨੇ ਪੀੜਤ ਔਰਤ ਦੇ ਖਿਲਾਫ ਫੈਸਲਾ ਸੁਣਾਇਆ। ਜਦੋਂ ਉਨ੍ਹਾਂ ਨੇ ਐੱਮ.ਏ.ਸੀ.ਟੀ. ਦਾ ਦਰਵਾਜ਼ਾ ਖੜਕਾਇਆ ਤਾਂ ਬੀਮਾ ਕੰਪਨੀ ਨੇ ਨਾਰਾਜ਼ਗੀ ਜ਼ਾਹਰ ਕੀਤੀ। ਉਸ ਨੇ ਕਿਹਾ ਕਿ ਔਰਤ ਨੂੰ ਮੋਟਰ ਹਾਦਸਾ ਅਥਾਰਿਟੀ ਦਾ ਦਰਵਾਜ਼ਾ ਨਹੀਂ ਖੜਕਾਉਣਾ ਚਾਹੀਦਾ ਅਤੇ ਸਿਰਫ ਕਰਮਚਾਰੀ ਮੁਆਵਜ਼ਾ ਐਕਟ ਦੇ ਅਧੀਨ ਅਪੀਲ ਦਾਇਰ ਕਰਨੀ ਚਾਹੀਦੀ ਹੈ।


Related News