ਇਸ ਦਿਨ ਹਰ ਸੂਬੇ ਦੇ ਇਕ ਟੋਲ ਪਲਾਜ਼ਾ 'ਤੇ ਹੋਵੇਗੀ ਔਰਤਾਂ ਦੀ ਤਾਇਨਾਤੀ

03/01/2018 11:31:37 PM

ਨਵੀਂ ਦਿੱਲੀ— ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਇੰਡੀਅਨ ਨੈਸ਼ਨਲ ਹਾਈਵੇ ਅਥਾਰਟੀ (ਐੱਨ. ਐੱਚ. ਏ. ਆਈ.) ਦੇ ਹਰੇਕ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਸ਼ਹਿਰਾਂ ਨੇੜੇ ਸਥਿਤ ਘੱਟ ਤੋਂ ਘੱਟ ਇਕ ਟੋਲ ਕੇਂਦਰ 'ਚ ਡਿਊਟੀ ਲਈ ਔਰਤਾਂ ਦੀ ਤਾਇਨਾਤੀ ਕੀਤੀ ਜਾਵੇਗੀ।
ਸੜਕਾਂ ਤੇ ਆਵਾਜਾਈ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਨ੍ਹਾਂ ਟੋਲ ਕੇਂਦਰਾਂ ਦੇ ਸਾਰੇ ਕਰਮਚਾਰੀ ਦਾ ਕੰਮ ਔਰਤਾਂ ਹੀ ਸੰਭਾਲਣਗੀਆਂ, ਜੇਕਰ ਇਹ ਪ੍ਰਯੋਗ ਸਫਲ ਹੋ ਜਾਂਦਾ ਹੈ ਤਾਂ ਅਗਲੇ 3 ਮਹੀਨਿਆਂ 'ਚ ਸਾਰੇ ਟੋਲ ਕੇਂਦਰਾਂ 'ਚ ਇਹ ਵਿਵਸਥਾ ਲਾਗੂ ਕੀਤੀ ਜਾਵੇਗੀ। ਇਸ ਸੰਬੰਧ 'ਚ ਖੇਤਰੀ ਦਫਤਰਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਟੋਲ ਕੇਂਦਰਾਂ ਦੀ ਸਥਿਤੀ 'ਚ ਸੁਧਾਰ ਕਰਨ ਅਤੇ ਇਕ ਮੁਕਾਬਲੇਬਾਜ਼ੀ ਦਾ ਮਾਹੌਲ ਬਣਾਉਣ ਲਈ ਐੱਨ. ਐੱਚ. ਏ. ਆਈ. ਸਾਰੇ ਟੋਲ ਕੇਂਦਰਾਂ ਦੀ ਸ਼੍ਰੇਣੀ ਤਿਆਰ ਕਰੇਗਾ। ਐੱਨ. ਐੱਚ. ਏ. ਆਈ. ਦੇ ਪ੍ਰਧਾਨ ਦੀਪਕ ਕੁਮਾਰ ਨੇ ਸਾਰੇ ਖੇਤਰੀ ਦਫਤਰਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਹਰ ਟੋਲ ਕੇਂਦਰ 'ਚ ਫਾਸਟ ਟੈਗ ਲਾਉਣ ਦੀ ਉਪਲਬੱਧਤਾ ਯਕੀਨੀ ਬਣਾਉਣ। ਇਸ ਲਾਇਨ ਤੋਂ ਸਿਰਫ ਅਜਿਹੇ ਵਾਹਨ ਜਾਣੇ ਚਾਹੀਦੇ ਹਨ, ਜਿਨ੍ਹਾਂ 'ਤੇ ਫਾਸਟ ਟੈਗ ਲੱਗਿਆ ਹੋਇਆ ਹੋਵੇ। ਇਸ ਵਿਵਸਥਾ ਨੂੰ ਯਕੀਨੀ ਕਰਨ ਲਈ ਰੋਡ ਮਾਰਸ਼ਲਾਂ ਦਾ ਉਪਯੋਗ ਕੀਤਾ ਜਾਣਾ ਚਾਹੀਦਾ ਹੈ। ਐੱਨ. ਐੱਚ. ਏ. ਆਈ. ਸਾਰੇ ਟੋਲ ਕੇਂਦਰਾਂ 'ਤੇ ਥੋੜੇ ਸਮੇਂ ਲਈ ਪਾਰਕਿੰਗ ਦੇ ਨਿਰਮਾਣ ਦੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਕੇਂਦਰਾਂ 'ਤੇ ਕੂੜੇਦਾਨ, ਪਖਾਨਾ, ਪੀਣ ਲਈ ਪਾਣੀ, ਚਾਹ-ਕੌਫੀ ਦੀ ਮਸ਼ੀਨ, ਖਾਣ-ਪੀਣ ਦੇ ਪੈਕੇਟ, ਰਿਕਵਰੀ ਵੈਨ ਦੀ ਉਪਲੱਬਧਤਾ, ਨਿਗਰਾਨੀ ਵਾਹਨ ਅਤੇ ਐਂਬੁਲੈਂਸ ਆਦਿ ਦੀ ਮੌਜੂਦਗੀ ਹੋਵੇਗਾ।


Related News