ਰਾਜਸਥਾਨ: ਨਹਿਰ ’ਚ ਟਰੈਕਟਰ ਪਲਟਣ ਕਾਰਨ ਇਕੋ ਪਰਿਵਾਰ ਦੀ 2 ਔਰਤਾਂ ਸਮੇਤ 3 ਦੀ ਮੌਤ

Wednesday, Feb 05, 2020 - 06:46 PM (IST)

ਰਾਜਸਥਾਨ: ਨਹਿਰ ’ਚ ਟਰੈਕਟਰ ਪਲਟਣ ਕਾਰਨ ਇਕੋ ਪਰਿਵਾਰ ਦੀ 2 ਔਰਤਾਂ ਸਮੇਤ 3 ਦੀ ਮੌਤ

ਸ਼੍ਰੀਗੰਗਾਨਗਰ-ਰਾਜਸਥਾਨ ’ਚ ਹਨੂਮਾਨਗੜ੍ਹ ਜ਼ਿਲੇ ਦੇ ਪੱਲੂ ਥਾਣਾ ਅਧੀਨ ਪੈਂਦੇ ਇਲਾਕੇ ’ਚ ਅੱਜ ਸਵੇਰੇ ਟਰੈਕਟਰ ਦੇ ਨਹਿਰ ’ਚ ਪਲਟ ਜਾਣ ਨਾਲ 3 ਲੜਕੀਆਂ ਦੀ ਮੌਤ ਹੋ ਗਈ, ਜਦਕਿ 2 ਜ਼ਖਮੀ ਹੋ ਗਈਆਂ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਢਾਣੀ ਲੇਘਾਨ ਨਿਵਾਸੀ ਲੜਕੀਆਂ ਸਵੇਰੇ ਟਰੈਕਟਰ ’ਤੇ ਸਵਾਰ ਹੋ ਕੇ ਕੰਮ ਕਰਨ ਲਈ ਆਪਣੇ ਖੇਤਾਂ ’ਚ ਜਾ ਰਹੀਆਂ ਸਨ। ਟਰੈਕਟਰ ਡਰਾਈਵਰ ਕੋਲੋਂ ਬੇਕਾਬੂ ਹੋਣ ਕਾਰਣ ਨਹਿਰ ’ਚ ਜਾ ਡਿੱਗਾ। ਗੰਭੀਰ ਰੂਪ ’ਚ ਜ਼ਖਮੀ ਤਿੰਨਾਂ ਲੜਕੀਆਂ ਨੂੰ ਨਜ਼ਦੀਕੀ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਟਰੈਕਟਰ ਚਲਾਉਣ ਵਾਲਾ ਨੌਜਵਾਨ ਵਾਲ-ਵਾਲ ਬਚ ਗਿਆ।
 


author

Iqbalkaur

Content Editor

Related News