ਮਹਿਲਾ ਸਿਪਾਹੀ ਮੌਤ ਤੋਂ ਬਾਅਦ ਮਿਲੀ ਕੋਰੋਨਾ ਪਾਜ਼ੇਟਿਵ, 4 ਦਿਨ ਪਹਿਲਾਂ ਬੱਚੇ ਨੂੰ ਦਿੱਤਾ ਸੀ ਜਨਮ

05/07/2020 4:08:17 PM

ਕਾਨਪੁਰ-ਦੇਸ਼ ਭਰ 'ਚ ਕੋਰੋਨਾ ਦੇ ਮਾਮਲੇ ਹਰ ਰੋਜ਼ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਇਸ ਦੌਰਾਨ ਕੋਰੋਨਾ ਖਿਲਾਫ ਜੰਗ ਲੜਦੀ ਇਕ ਕੋਰੋਨਾ ਵਾਰੀਅਰ ਦੀ ਬੱਚੇ ਦੇ ਜਨਮ ਤੋਂ 4 ਦਿਨਾਂ ਬਾਅਦ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਯੂ.ਪੀ. ਦੇ ਕਾਨਪੁਰ ਜ਼ਿਲੇ 'ਚ ਤਾਇਨਾਤ ਇਕ ਮਹਿਲਾ ਸਿਪਾਹੀ ਕੋਰੋਨਾ ਇਨਫੈਕਟਡ ਪਾਈ ਗਈ ਪਰ ਇਹ ਜਾਣਕਾਰੀ ਉਸ ਦੀ ਮੌਤ ਤੋਂ ਬਾਅਦ ਮਿਲੀ। ਕਾਨਪੁਰ 'ਚ ਤਾਇਨਾਤ ਸਿਪਾਹੀ ਵੀਨੀਤਾ ਦੇ ਬੱਚੇ ਨੇ ਕੁਝ ਦਿਨ ਪਹਿਲਾਂ ਹੀ ਜਨਮ ਹੋਇਆ ਸੀ ਕਿ ਪਰ ਵੀਨੀਤਾ ਦੀ ਮੌਤ ਹੋ ਗਈ ਜਿਸ ਕਾਰਨ ਪੂਰਾ ਇਲਾਕੇ ਸਦਮੇ 'ਚ ਹੈ।

ਦਰਅਸਲ ਵਿਨੀਤਾ ਦਾ ਸਹੁਰਾ ਪਰਿਵਾਰ ਆਗਰਾ ਦੇ ਸਿਕੰਦਰਾ ਥਾਣਾ ਖੇਤਰ ਦੇ ਕਕਰੇਠਾ 'ਚ ਰਹਿੰਦਾ ਸੀ। ਆਪਣੀ ਪ੍ਰੈਗਨੈਂਸੀ ਦੇ ਆਖੀਰਲੇ ਮਹੀਨੇ 'ਚ ਉਹ ਕਾਨਪੁਰ ਤੋਂ ਆਗਰਾ ਆਈ ਸੀ, ਜਿੱਥੇ ਉਸ ਦੀ ਨਾਰਮਲ ਡਿਲੀਵਰੀ ਹੋਈ। ਵਿਨੀਤਾ ਦੇ ਘਰ ਬੱਚੇ ਦੇ ਜਨਮ ਦੀਆਂ ਖੁਸ਼ੀਆਂ ਫੈਲੀਆਂ ਹੋਈਆਂ ਸੀ ਪਰ ਕੋਰੋਨਾ ਦੇ ਡਰ ਦੇ ਕਾਰਨ ਵਿਨੀਤਾ ਦਾ ਜਲਦੀ ਹੀ ਕੋਰੋਨਾ ਟੈਸਟ ਸੈਂਪਲ ਲੈ ਕੇ ਘਰ ਭੇਜ ਦਿੱਤਾ ਗਿਆ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਵੇਰ ਹੁੰਦਿਆ ਹੀ ਅਚਾਨਕ ਵਿਨੀਤਾ ਦੀ ਤਬੀਅਤ ਵਿਗੜਨ ਲੱਗੀ ਤਾਂ ਪਰਿਵਾਰਿਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ ਪਰ ਇਸ ਦੌਰਾਨ ਵਿਨੀਤਾ ਦੀ ਮੌਤ ਹੋ ਗਈ। ਉਦੋਂ ਹੀ ਵਿਨੀਤਾ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਮਿਲੀ। ਉਸ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ਸਮੇਤ ਚਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ। 

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਭਾਵ ਵੀਰਵਾਰ ਨੂੰ ਇੱਥੇ 118 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਪੀੜਤਾਂ ਦੀ ਗਿਣਤੀ 2998 ਤੱਕ ਪਹੁੰਚ ਚੁੱਕੀ ਹੈ ਜਦਕਿ 1130 ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ ਹੁਣ ਤੱਕ 60 ਲੋਕਾਂ ਦੀ ਮੌਤ ਹੋ ਚੁੱਕੀ ਹੈ।


Iqbalkaur

Content Editor

Related News