ਜਨਾਨੀ ਨੇ ਭਾਜਪਾ MLA ''ਤੇ ਲਗਾਇਆ ਕੁਕਰਮ ਦਾ ਦੋਸ਼, ਕਿਹਾ- ਕਈ ਵਾਰ ਬਣਾਇਆ ਹਵਸ ਦਾ ਸ਼ਿਕਾਰ

Tuesday, Aug 18, 2020 - 10:05 PM (IST)

ਜਨਾਨੀ ਨੇ ਭਾਜਪਾ MLA ''ਤੇ ਲਗਾਇਆ ਕੁਕਰਮ ਦਾ ਦੋਸ਼, ਕਿਹਾ- ਕਈ ਵਾਰ ਬਣਾਇਆ ਹਵਸ ਦਾ ਸ਼ਿਕਾਰ

ਦੇਹਰਾਦੂਨ -  ਸੱਤਾਧਾਰੀ ਭਾਜਪਾ ਦੇ ਵਿਧਾਇਕ ਮਹੇਸ਼ ਨੇਗੀ 'ਤੇ ਇੱਕ ਜਨਾਨੀ ਨੇ ਕੁਕਰਮ ਦਾ ਦੋਸ਼ ਲਗਾਇਆ ਹੈ। ਜਨਾਨੀ ਨੇ ਇੱਥੇ ਨਹਿਰੂ ਕਲੋਨੀ ਪੁਲਸ ਥਾਣੇ 'ਚ ਤਹਰੀਰ ਦਿੱਤੀ ਹੈ। ਦੋਸ਼ ਹੈ ਕਿ ਵਿਧਾਇਕ ਨੇ ਸਾਲ 2016 ਤੋਂ ਉਸ ਨਾਲ ਨੈਨੀਤਾਲ, ਦਿੱਲੀ, ਮਸੂਰੀ ਅਤੇ ਦੇਹਰਾਦੂਨ ਆਦਿ ਵੱਖ-ਵੱਖ ਸਥਾਨਾਂ 'ਤੇ ਕਥਿਤ ਤੌਰ 'ਤੇ ਕੁਕਰਮ ਕੀਤਾ। ਜਨਾਨੀ ਨੇ ਦਾਅਵਾ ਕੀਤਾ ਕਿ ਵਿਧਾਇਕ ਨਾਲ ਉਸ ਦੀ ਇੱਕ ਬੱਚੀ ਵੀ ਹੈ ਅਤੇ ਉਸ ਦਾ DNA ਟੈਸਟ ਕਰ ਸੱਚਾਈ ਦਾ ਪਤਾ ਲਗਾਇਆ ਜਾ ਸਕਦਾ ਹੈ।

ਜਨਾਨੀ ਨੇ ਕਿਹਾ ਹੈ ਕਿ ਉਹ ਆਪਣੀ ਮਾਂ ਦੀ ਬੀਮਾਰੀ ਦੇ ਇਲਾਜ ਦੇ ਸਿਲਸਿਲੇ 'ਚ ਵਿਧਾਇਕ ਨੂੰ ਮਿਲੀ ਸੀ। ਇਸ ਤੋਂ ਪਹਿਲਾਂ, ਵਿਧਾਇਕ ਦੀ ਪਤਨੀ ਰੀਤਾ ਨੇਗੀ ਨੇ ਵੀ ਜਨਾਨੀ 'ਤੇ ਆਪਣੇ ਪਤੀ ਨੂੰ ਬਲੈਕਮੇਲ ਕਰਨ ਦਾ ਦੋਸ਼ ਲਗਾਉਂਦੇ ਹੋਏ ਨਹਿਰੂ ਕਲੋਨੀ ਪੁਲਸ ਥਾਣੇ 'ਚ ਇੱਕ ਮੁਕੱਦਮਾ ਦਰਜ ਕਰਵਾਇਆ ਹੈ। ਰੀਤਾ ਨੇ ਦੋਸ਼ ਲਗਾਇਆ ਹੈ ਕਿ ਜਨਾਨੀ ਉਨ੍ਹਾਂ ਦੇ ਪਤੀ ਨੂੰ ਬਦਨਾਮ ਕਰ ਰਹੀ ਹੈ। ਵਿਧਾਇਕ ਦੀ ਪਤਨੀ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਜਨਾਨੀ ਅਤੇ ਉਸ ਦਾ ਪਰਿਵਾਰ ਉਨ੍ਹਾਂ  ਦੇ ਪਤੀ ਨੂੰ ਬਲੈਕਮੇਲ ਕਰ ਪੰਜ ਕਰੋੜ ਰੁਪਏ ਮੰਗ ਰਿਹਾ ਹੈ।

ਪ੍ਰਦੇਸ਼ ਦੇ ਡਾਇਰੈਕਟਰ ਜਨਰਲ ਪੁਲਸ, ਕਾਨੂੰਨ ਅਤੇ ਵਿਵਸਥਾ, ਅਸ਼ੋਕ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰੀਤਮ ਸਿੰਘ ਨੇ ਵੀ ਮਾਮਲੇ ਨੂੰ ਗੰਭੀਰ ਦੱਸਦੇ ਹੋਏ ਦੋਸ਼ ਲਗਾਉਣ ਵਾਲੀ ਜਨਾਨੀ ਦੀ ਬੱਚੀ ਦਾ ਡੀ.ਐੱਨ.ਏ. ਟੈਸਟ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।


author

Inder Prajapati

Content Editor

Related News