ਗਾਜ਼ੀਆਬਾਦ ’ਚ ਔਰਤ ਨਾਲ ‘ਨਿਰਭਿਆ’ ਵਰਗੀ ਦਰਿੰਦਗੀ, DCW ਨੇ ਪੁਲਸ ਨੂੰ ਜਾਰੀ ਕੀਤਾ ਨੋਟਿਸ

Wednesday, Oct 19, 2022 - 01:50 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਨੇ 38 ਸਾਲਾ ਇਕ ਔਰਤ ਨਾਲ ਸਮੂਹਿਕ ਜਬਰ ਜ਼ਿਨਾਹ ਦੇ ਮਾਮਲੇ 'ਚ ਗਾਜ਼ੀਆਬਾਦ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਦੇ ਮੁਖੀ ਨੇ ਨੋਟਿਸ 'ਚ ਕਿਹਾ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਨਿਰਭਿਆ ਮਾਮਲੇ ਦੀ ਯਾਦ ਦਿਵਾ ਦਿੱਤੀ। ਕਮਿਸ਼ਨ ਨੇ ਕਿਹਾ,"ਦਿੱਲੀ ਦੀ ਰਹਿਣ ਵਾਲੀ ਔਰਤ ਜੂਟ ਦੀ ਬੋਰੀ 'ਚ ਲਿਪਟੀ ਹੋਈ ਮਿਲੀ, ਉਸ ਦੀਆਂ ਬਾਹਾਂ ਅਤੇ ਲੱਤਾਂ ਬੰਨ੍ਹੀਆਂ ਹੋਈਆਂ ਸਨ ਅਤੇ ਉਸ ਦੇ ਗੁਪਤ ਅੰਗਾਂ 'ਚ ਲੋਹੇ ਦੀ ਰਾਡ ਪਾਈ ਹੋਈ ਸੀ।" ਡੀ.ਸੀ.ਡਬਲਿਊ. ਅਨੁਸਾਰ, ਔਰਤ 16 ਅਕਤੂਬਰ ਨੂੰ ਆਪਣੇ ਭਰਾ ਦੇ ਜਨਮ ਦਿਨ ਸਮਾਰੋਹ 'ਚ ਸ਼ਾਮਲ ਹੋਣ ਲਈ ਗਾਜ਼ੀਆਬਾਦ 'ਚ ਇਕ ਆਟੋ-ਰਿਕਸ਼ਾ ਦੀ ਉਡੀਕ ਕਰ ਰਹੀ ਸੀ, ਉਦੋਂ ਇਕ ਐੱਸ.ਯੂ.ਵੀ. ਕਾਰ 'ਚ ਆਏ 4 ਲੋਕਾਂ ਨੇ ਉਸ ਨੂੰ ਅਗਵਾ ਕਰ ਲਿਆ। ਕਮਿਸ਼ਨ ਨੇ ਦੱਸਿਆ ਕਿ ਚਾਰੇ ਦੋਸ਼ੀਆਂ ਨੇ ਇਕ ਹੋਰ ਵਿਅਕਤੀ ਨਾਲ ਮਿਲ ਕੇ ਔਰਤ ਨਾਲ ਬੇਰਹਿਮੀ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਅਤੇ 2 ਦਿਨਾਂ ਤੱਕ ਉਸ ਨੂੰ ਬੁਰੀ ਤਰ੍ਹਾਂ ਤਸੀਹੇ ਦਿੱਤੇ। 

PunjabKesari

ਡੀ.ਸੀ.ਡਬਲਿਊ. ਨੇ ਕਿਹਾ ਕਿ ਔਰਤ ਦਾ ਦਿੱਲੀ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਪਰ ਉਸ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ। ਕਮਿਸ਼ਨ ਨੇ ਗਾਜ਼ੀਆਬਾਦ ਦੇ ਸੀਨੀਅਰ ਪੁਲਸ ਸੁਪਰਡੈਂਟ ਨੂੰ ਨੋਟਿਸ ਜਾਰੀ ਕਰ ਕੇ ਉਕਤ ਮਾਮਲੇ 'ਚ ਅਧਿਕਾਰੀਆਂ ਵਲੋਂ ਕੀਤੀ ਗਈ ਕਾਰਵਾਈ ਦੀ ਰਿਪੋਰਟ ਅਤੇ ਗ੍ਰਿਫ਼ਤਾਰੀ ਦੇ ਵੇਰਵੇ ਦੇ ਨਾਲ ਐੱਫ.ਆਈ.ਆਰ. ਦੀ ਇਕ ਕਾਪੀ ਦੀ ਮੰਗ ਕੀਤੀ ਹੈ। ਮਹਿਲਾ ਕਮਿਸ਼ਨ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ,''ਇਹ ਘਟਨਾ ਬਹੁਤ ਹੀ ਭਿਆਨਕ ਅਤੇ ਪਰੇਸ਼ਾਨ ਕਰਨ ਵਾਲੀ ਹੈ। ਇਸ ਨੇ ਮੈਨੂੰ ਮੁੜ ਨਿਰਭਿਆ ਮਾਮਲੇ ਦੀ ਯਾਦ ਦਿਵਾ ਦਿੱਤੀ। ਸਾਰੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਕਦੋਂ ਤੱਕ ਔਰਤਾਂ ਅਤੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਬੇਰਹਿਮੀ ਦਾ ਸ਼ਿਕਾਰ ਬਣਾਇਆ ਜਾਵੇਗਾ।''

ਇਹ ਵੀ ਪੜ੍ਹੋ : ਬਿਹਾਰ 'ਚ 7ਵੀਂ ਜਮਾਤ ਦੇ ਪ੍ਰਸ਼ਨ ਪੱਤਰ 'ਚ ਕਸ਼ਮੀਰ ਨੂੰ ਦੱਸਿਆ ਵੱਖਰਾ ਦੇਸ਼, ਹੈੱਡ ਮਾਸਟਰ ਨੇ ਦਿੱਤਾ ਇਹ ਸਪਸ਼ਟੀਕਰਨ


DIsha

Content Editor

Related News