ਸਨੈਚਿੰਗ ਦੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਚਾਕੂ ਨਾਲ ਤਾਬੜਤੋੜ ਵਾਰ ਕਾਰਨ ਜਨਾਨੀ ਦੀ ਮੌਤ

Sunday, Feb 28, 2021 - 05:05 PM (IST)

ਸਨੈਚਿੰਗ ਦੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਚਾਕੂ ਨਾਲ ਤਾਬੜਤੋੜ ਵਾਰ ਕਾਰਨ ਜਨਾਨੀ ਦੀ ਮੌਤ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ’ਚ ਅਪਰਾਧਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਦਿੱਲੀ ਵਿਚ ਸਨੈਚਿੰਗ ਦੀ ਦਿਲ ਨੂੰ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਗੋਦ ਵਿਚ ਦੋ ਸਾਲ ਦੇ ਮਾਸੂਮ ਬੱਚੇ ਨੂੰ ਲੈ ਕੇ ਪੈਦਲ ਜਾ ਰਹੀ ਇਕ ਜਨਾਨੀ ’ਤੇ ਸਨੈਚਰ ਨੇ ਚਾਕੂ ਨਾਲ ਤਾਬੜਤੋੜ ਵਾਰ ਕੀਤੇ। ਇਹ ਘਟਨਾ ਆਦਰਸ਼ ਨਗਰ ਇਲਾਕੇ ਦੀ ਹੈ। ਚਾਕੂ ਨਾਲ ਵਾਰ ਤੋਂ ਜ਼ਖਮੀ ਜਨਾਨੀ ਨੂੰ ਇਲਾਜ ਲਈ ਸ਼ਾਲੀਮਾਰ ਬਾਗ ਦੇ ਫੋਰਟਿਸ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। 

PunjabKesari

ਜਾਣਕਾਰੀ ਮੁਤਾਬਕ ਆਦਰਸ਼ ਨਗਰ ਇਲਾਕੇ ਦੀ ਰਹਿਣ ਵਾਲੀ 25 ਸਾਲ ਦੀ ਸਿਮਰਨ ਕੌਰ ਦਾ ਵਿਆਹ ਤਿੰਨ ਸਾਲ ਪਹਿਲਾਂ ਪੰਜਾਬ ਦੇ ਪਟਿਆਲਾ ਵਿਚ ਹੋਇਆ ਸੀ। ਪਟਿਆਲਾ ਤੋਂ ਉਹ ਕੁਝ ਦਿਨ ਪਹਿਲਾਂ ਹੀ ਉਹ ਪੇਕੇ ਆਈ ਸੀ। ਦਰਅਸਲ ਇਹ ਮਾਮਲਾ ਬੀਤੇ ਸ਼ਨੀਵਾਰ ਰਾਤ ਕਰੀਬ 9 ਵਜੇ ਦੀ ਹੈ। ਜਦੋਂ ਸਿਮਰਨ ਕੌਰ ਆਪਣੇ ਦੋ ਸਾਲ ਦੇ ਮਾਸੂਮ ਬੱਚੇ ਨੂੰ ਲੈ ਕੇ ਪੈਦਲ ਜਾ ਰਹੀ ਸੀ। ਉਸ ਦੌਰਾਨ ਕੁਝ ਦੂਰੀ ਤੋਂ ਪਿਛਾ ਕਰਦਾ ਹੋਇਆ ਇਕ ਬਦਮਾਸ਼ ਆਇਆ ਅਤੇ ਉਸ ਨੇ ਮੌਕਾ ਵੇਖ ਕੇ ਸਿਮਰਨ ਦੇ ਗਲੇ ਤੋਂ ਸੋਨੇ ਦੀ ਚੇਨ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਸਿਮਰਨ ਵਲੋਂ ਉਸ ਦਾ ਵਿਰੋਧ ਕੀਤਾ ਗਿਆ। 

PunjabKesari

ਵਿਰੋਧ ਕਰਨ ਤੋਂ ਬਾਅਦ ਵੀ ਬਦਮਾਸ਼ ਨੇ ਤੇਜ਼ਧਾਰ ਚਾਕੂ ਕੱਢ ਲਿਆ ਅਤੇ ਸਿਮਰਨ ’ਤੇ ਤਾਬੜਤੋੜ ਦੋ ਵਾਰ ਚਾਕੂ ਨਾਲ ਵਾਰ ਕੀਤੇ। ਜ਼ਖਮੀ ਹਾਲਤ ਵਿਚ ਸਿਮਰਨ ਜਾਨ ਬਚਾਉਣ ਲਈ ਆਪਣੇ ਦੋ ਸਾਲ ਦੇ ਬੱਚੇ ਨੂੰ ਲੈ ਕੇ ਦੌੜੀ ਪਰ ਉਹ ਰਸਤੇ ਵਿਚ ਹੀ ਬੇਹੋਸ਼ ਹੋ ਗਈ। ਸਥਾਨਕ ਲੋਕਾਂ ਨੇ ਜ਼ਖਮੀ ਸਿਮਰਨ ਨੂੰ ਫੋਰਟਿਸ ਹਸਪਤਾਲ ਸ਼ਾਲੀਮਾਰ ਬਾਗ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 

PunjabKesari

ਇਹ ਪੂਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ। ਸੀ. ਸੀ. ਟੀ. ਵੀ. ਫੁਟੇਜ ਵਿਚ ਨਜ਼ਰ ਆ ਰਿਹਾ ਹੈ ਕਿ ਇਕ ਚੋਰ ਸਿਮਰਨ ਦੇ ਗਲੇ ਤੋਂ ਚੇਨ ਖਿੱਚਣੀ ਚਾਹੀ ਪਰ ਸਫ਼ਲ ਨਹੀਂ ਹੋ ਸਕਿਆ। ਸਿਮਰਨ ਜਦੋਂ ਚੇਨ ਸਨੈਚਰ ’ਤੇ ਝਪਟੀ ਤਾਂ ਉਸ ਨੇ ਚਾਕੂ ਕੱਢ ਲਿਆ। ਸਨੈਚਰ ਨੇ ਦੋ ਵਾਰ ਸਿਮਰਨ ਦੇ ਗਲੇ ’ਤੇ ਚਾਕੂ ਨਾਲ ਵਾਰ ਕੀਤੇ। ਗਲੇ ’ਤੇ ਚਾਕੂ ਨਾਲ ਵਾਰ ਤੋਂ ਜ਼ਖਮੀ ਸਿਮਰਨ ਖੂਨ ਨਾਲ ਲੱਥ-ਪੱਥ ਡਿੱਗ ਪਈ। ਓਧਰ ਇਸ ਮਾਮਲੇ ਨੂੰ ਲੈ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Tanu

Content Editor

Related News