ਪਰਾਈ ਜਨਾਨੀ ਨਾਲ ਰੰਗੇ ਹੱਥੀਂ ਫੜਿਆ ਪਤੀ, ਗੁੱਸੇ 'ਚ ਪਤਨੀ ਨੇ ਬੱਚਿਆਂ ਸਮੇਤ ਚੁੱਕਿਆ ਖ਼ੌਫ਼ਨਾਕ ਕਦਮ (ਵੀਡੀਓ)
Friday, Jul 07, 2023 - 03:50 PM (IST)
ਜੋਧਪੁਰ- ਜੋਧਪੁਰ 'ਚ ਸੋਮਵਾਰ ਨੂੰ ਇਕ ਔਰਤ ਨੇ ਦੋ ਮਾਸੂਮ ਬੱਚਿਆਂ ਦੇ ਨਾਲ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ 'ਚ ਤਿੰਨਾਂ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ 'ਚ ਪੁਲਸ ਨੂੰ ਪਤਾ ਲੱਗਾ ਕਿ ਔਰਤ ਪਤੀ ਦੀ ਬੇਵਫਾਈ ਤੋਂ ਨਾਰਾਜ਼ ਸੀ। ਇਸੇ ਕਾਰਨ ਉਸਨੇ ਅਜਿਹਾ ਖੌਫਨਾਕ ਕਦਮ ਚੁੱਕਿਆ। ਔਰਤ ਦਾ ਪਤੀ ਜੋਧਪੁਰ 'ਚ ਜਦਕਿ ਉਹ ਪਿੰਡ 'ਚ ਪਰਿਵਾਰ ਦੇ ਨਾਲ ਰਹਿੰਦੀ ਸੀ। ਔਰਤ ਬੱਚਿਆਂ ਨੂੰ ਲੈ ਕੇ ਪਤੀ ਨੂੰ ਜਨਮਦਿਨ ਵਿਸ਼ ਕਰਨ ਜੋਧਪੁਰ ਗਈ ਸੀ। ਜਿਥੇ ਪਹੁੰਚਣ 'ਤੇ ਉਸਨੂੰ ਪਤੀ ਦੀ ਬੇਵਫਾਈ ਦਾ ਪਤਾ ਲੱਗਾ। ਔਰਤ ਦਾ ਪਤੀ ਇਕ ਲੜਕੀ ਦੇ ਨਾਲ ਲਿਵ-ਇਨ 'ਚ ਰਹਿ ਰਿਹਾ ਸੀ। ਔਰਤ ਨੇ ਪਤੀ ਦੀ ਬੇਵਫਾਈ ਦੇ ਸਬੂਤ ਮੋਬਾਇਲ 'ਚ ਰਿਕਾਰਡ ਕੀਤੇ ਅਤੇ ਉਥੋਂ ਚਲੀ ਗਈ।
ਇਹ ਵੀ ਪੜ੍ਹੋ– ਆਸਾਮ ’ਚ 2 ਨਾਬਾਲਿਗ ਕੁੜੀਆਂ ਨਾਲ ਜਬਰ-ਜ਼ਨਾਹ, ਇਕ ਦੀ ਮੌਤ
ਔਰਤ ਪਿੰਡ ਜਾਣ ਦੀ ਬਜਾਏ ਦੋਵਾਂ ਬੱਚਿਆਂ ਨੂੰ ਲੈ ਕੇ ਰੇਲਵੇ ਟ੍ਰੈਕ ਕੋਲ ਚਲੀ ਗਈ ਅਤੇ ਰੇਲਗੱਡੀ ਅੱਗੇ ਛਾਲ ਮਾਰ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਆਈ.ਓ. ਹੈੱਡ ਕਾਂਸਟੇਬਲ ਸੁਖਦੇਵ ਨੇ ਦੱਸਿਆ ਕਿ ਦੋ ਜੁਲਾਈ ਨੂੰ ਮਥਾਨੀਆ ਦੇ ਉਮੇਦਨਗਰ ਨਿਵਾਸੀ 27 ਸਾਲ ਦੇ ਸੁਰੇਸ਼ ਬਿਸ਼ਨੋਈ ਦਾ ਜਨਮਦਿਨ ਸੀ। ਸੁਰੇਸ਼ ਰਾਤਾਨਾਡਾ 'ਚ ਕਿਰਾਏ ਦਾ ਕਮਰਾ ਲੈ ਕੇ ਰਹਿੰਦਾ ਹੈ। ਉਹ ਸ਼ਹਿਰ 'ਚ ਟੈਕਸੀ ਚਲਾਉਂਦਾ ਹੈ। ਸੁਰੇਸ਼ ਦੀ 25 ਸਾਲਾਂ ਦੀ ਪਤਨੀ ਬਿਰਮਾ ਦੋ ਪੁੱਤਰਾਂ ਕਾਰਤਿਕ (5 ਅਤੇ ਵਿਸ਼ਾਲ (3) ਦੇ ਨਾਲ ਸਹੁਰੇ ਘਰ ਮਥਾਨੀਆ ਦੇ ਉਮੇਦਨਗਰ 'ਚ ਰਹਿੰਦੀ ਸੀ। ਦੋ ਸਾਲਾਂ ਤੋਂ ਪਤੀ-ਪਤਨੀ ਵਿਚਾਲੇ ਅਣਬਣ ਚੱਲ ਰਹੀ ਸੀ।
ਇਹ ਵੀ ਪੜ੍ਹੋ– ਬਾਬਾ ਬਰਫਾਨੀ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਰੋਕੀ ਗਈ ਅਮਰਨਾਥ ਯਾਤਰਾ
ਐਤਵਾਰ ਨੂੰ ਸੁਰੇਸ਼ ਦਾ ਜਨਮਦਿਨ ਸੀ। ਅਜਿਹੇ 'ਚ ਪਤਨੀ ਨੇ ਉਸਨੂੰ ਘਰ ਆਉਣ ਲਈ ਕਿਹਾ। ਪੂਰਾ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਵੀ ਪਤੀ ਨਾ ਤਾਂ ਪਿੰਡ ਆਇਆ ਅਤੇ ਨਾ ਹੀ ਉਸਨੂੰ ਫੋਨ ਕੀਤਾ। ਪਤਨੀ ਨੇ ਰਾਤ ਨੂੰ ਦੋ ਤੋਂ ਢਾਈ ਵਜੇ ਤਕ ਪਤੀ ਨੂੰ ਫੋਨ ਕੀਤੇ ਪਰ ਉਸਨੇ ਫੋਨ ਨਹੀਂ ਚੁੱਕਿਆ। ਅਜਿਹੇ 'ਚ ਸਵੇਰੇ 6 ਵਜੇ ਬਿਰਮਾ ਦੋਵਾਂ ਬੱਚਿਆਂ ਨੂੰ ਪਿਤਾ ਨੂੰ ਮਿਲਾਉਣ ਲਈ ਰਾਤਾਨਾਡਾ ਲਈ ਨਿਕਲ ਗਈ।
ਇਹ ਵੀ ਪੜ੍ਹੋ– ਮਹਿੰਗਾਈ ਦਾ ਅਸਰ, ਖੇਤਾਂ 'ਚੋਂ ਚੋਰੀ ਹੋਣ ਲੱਗੇ ਟਮਾਟਰ, ਕਿਸਾਨ ਦਾ ਹੋਇਆ ਲੱਖਾਂ ਦਾ ਨੁਕਸਾਨ
ਉਥੇ ਪਹੁੰਚ ਕੇ ਜਦੋਂ ਉਸਨੇ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਪਤਨੀ ਤੇ ਦੋਵਾਂ ਬੱਚਿਆਂ ਨੂੰ ਦੇਖ ਕੇ ਸੁਰੇਸ਼ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਬਿਰਮਾ ਕਮਰੇ ਅੰਦਰ ਗਈ ਤਾਂ ਉਸਨੂੰ ਇਕ ਕੁੜੀ ਦਿਸੀ। ਉਸਦਾ ਪਤੀ ਕੁੜੀ ਨਾਲ ਲਿਵ-ਇਨ 'ਚ ਰਹਿ ਰਿਹਾ ਸੀ। ਬਿਰਮਾ ਨੇ ਪਤੀ ਅਤੇ ਕੁੜੀ ਨੂੰ ਰੰਗੇ ਹੱਥੀ ਫੜਨ ਦੀ ਵੀਡੀਓ ਵੀ ਬਣਾ ਲਈ। ਇਸਤੋਂ ਬਾਅਦ ਵੀਡੀਓ ਸਹੁਰੇ ਪਰਿਵਾਰ ਨੂੰ ਭੇਜ ਦਿੱਤੀ। ਫਿਰ ਉਹ ਰਾਤੋ-ਰਾਤ ਬੱਚਿਆਂ ਨੂੰ ਲੈ ਕੇ ਉਥੋਂ ਨਿਕਲ ਗਈ। ਬਿਰਮਾ ਨੇ ਰਾਤਾਨਾਡਾ ਸਟੈਂਡ ਤੋਂ ਮਥਾਨੀਆ ਜਾਣ ਵਾਲੀ ਬੱਸ ਫੜੀ। ਮੰਡਲਨਾਥ 'ਚ ਉਸਨੇ ਬੱਸ ਰੁਕਵਾਈ ਅਤੇ ਬੱਚਿਆਂ ਨੂੰ ਲੈ ਕੇ ਰੇਲਵੇ ਟ੍ਰੈਕ 'ਤੇ ਪਹੁੰਚ ਗਈ। ਇਥੇ ਫਲੋਦੀ ਵੱਲੋਂ ਆ ਰਹੀ ਮਾਲਗੱਡੀ ਦੇ ਸਾਹਮਣੇ ਬੱਚਿਆਂ ਸਣੇ ਉਸਨੇ ਛਾਲ ਮਾਰ ਦਿੱਤੀ। ਘਟਨਾ 'ਚ ਤਿੰਨਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ– ਹੁਣ ਛੜਿਆਂ ਨੂੰ ਵੀ ਮਿਲੇਗੀ ਪੈਨਸ਼ਨ, ਨਾਲ ਹੀ ਸਰਕਾਰ ਨੇ ਕੀਤੇ ਕਈ ਵੱਡੇ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8