ਸ਼ਰਮਨਾਕ! ਇਕ ਦਿਨ 'ਚ ਔਰਤ ਨਾਲ ਤਿੰਨ ਵਾਰ ਨਾਲ ਹੋਇਆ ਜਬਰ ਜ਼ਿਨਾਹ

Tuesday, Mar 15, 2022 - 02:26 PM (IST)

ਸ਼ਰਮਨਾਕ! ਇਕ ਦਿਨ 'ਚ ਔਰਤ ਨਾਲ ਤਿੰਨ ਵਾਰ ਨਾਲ ਹੋਇਆ ਜਬਰ ਜ਼ਿਨਾਹ

ਲਖਨਊ (ਭਾਸ਼ਾ)- ਲਖਨਊ 'ਚ ਇਕ ਹੈਰਾਨ ਕਰਨ ਵਾਲੀ ਅਤੇ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਔਰਤ ਨਾਲ ਇਕ ਦਿਨ 'ਚ ਵੱਖ-ਵੱਖ ਥਾਂਵਾਂ 'ਤੇ ਤਿੰਨ ਵੱਖ-ਵੱਖ ਪੁਰਸ਼ਾਂ ਵਲੋਂ ਤਿੰਨ ਵਾਰ ਜਬਰ ਜ਼ਿਨਾਹ ਕੀਤਾ ਗਿਆ। ਪੁਲਸ ਨੇ 25 ਸਾਲਾ ਸ਼ਬਾਬ ਆਲਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਔਰਤ ਨਾਲ ਜਬਰ ਜ਼ਿਨਾਹ ਕੀਤਾ ਅਤੇ ਉਸ ਨੂੰ ਚਾਰਬਾਗ ਕੋਲ ਛੱਡ ਦਿੱਤਾ। ਦੂਜੀ ਵਾਰ, ਉਸ ਨਾਲ ਰਿਵਰਫਰੰਟ 'ਤੇ ਜਬਰ ਜ਼ਿਨਾਹ ਕੀਤਾ ਗਿਆ ਅਤੇ ਬਾਅਦ 'ਚ ਇਕ ਹੋਰ ਵਿਅਕਤੀ ਉਸ ਨੂੰ ਚੁੱਕ ਕੇ ਲਿਆ ਗਿਆ, ਜਿਸ ਨੇ ਉਸ ਨਾਲ ਫਿਰ ਤੋਂ ਜਬਰ ਜ਼ਿਨਾਹ ਕੀਤਾ। ਹੋਰ 2 ਦੋਸ਼ੀਆਂ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਪਰਿਵਰਤਨ ਚੌਕ ਕੋਲ ਇਕ ਔਰਤ ਦੇ ਬੇਹੋਸ਼ੀ ਦੀ ਹਾਲਤ 'ਚ ਪਏ ਹੋਣ ਦੀ ਸ਼ਿਕਾਇਤ ਹਜ਼ਰਤਗੰਜ ਪੁਲਸ ਨੂੰ ਮਿਲੀ ਸੀ। ਪੁਲਸ ਔਰਤ ਨੂੰ ਕਵੀਨ ਮੈਰੀ ਹਸਪਤਾਲ ਲੈ ਗਈ, ਜਿੱਥੇ ਉਸ ਨਾਲ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿੰਨਾਂ ਦਾ ਆਪਸ 'ਚ ਕੋਈ ਸੰਬੰਧ ਨਹੀਂ ਹੈ। ਸਟੇਸ਼ਨ ਹਾਊਸ ਅਫ਼ਸਰ (ਐੱਸ.ਐੱਚ.ਓ.), ਹਜ਼ਰਤਗੰਜ, ਸ਼ਾਮ ਬਾਬੂ ਸ਼ੁਕਲਾ ਨੇ ਕਿਹਾ,''ਅਸੀਂ ਸਮੂਹਕ ਜਬਰ ਜ਼ਿਨਾਹ ਦੇ ਦੋਸ਼ 'ਚ ਸ਼ਿਕਾਇਤ ਦਰਜ ਕੀਤੀ ਹੈ। ਦੋਸ਼ੀ ਸ਼ਬਾਬ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਹੋਰ ਦੋਸ਼ੀਆਂ ਨੂੰ ਫੜਨ ਲਈ ਭਾਲ ਜਾਰੀ ਹੈ।''


author

DIsha

Content Editor

Related News