ਓਡਿਸ਼ਾ ’ਚ ਥਾਣੇ ਨੇੜੇ ਔਰਤ ਨਾਲ ਜਬਰ-ਜ਼ਨਾਹ
Wednesday, Oct 08, 2025 - 12:30 AM (IST)

ਰਾਉਰਕੇਲਾ, (ਭਾਸ਼ਾ)- ਓਡਿਸ਼ਾ ਦੇ ਰਾਉਰਕੇਲਾ ਸ਼ਹਿਰ ’ਚ ਇਕ ਪੁਲਸ ਸਟੇਸ਼ਨ ਦੇ ਨੇੜੇ ਇਕ 25 ਸਾਲਾ ਔਰਤ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ ਗਿਆ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਆਹੁਤਾ ਔਰਤ ਸੋਮਵਾਰ ਰਾਤ ਘਰ ਪਰਤ ਰਹੀ ਸੀ ਤਾਂ ਦੋ ਲੋਕ ਉਸ ਨੂੰ ਜ਼ਬਰਦਸਤੀ ਰਘੁਨਾਥਪੱਲੀ ਥਾਣੇ ਦੇ ਠੀਕ ਪਿੱਛੇ ਰੇਲਵੇ ਟਰੈਕ ਨੇੜੇ ਲੈ ਗਏ।
ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਮੁਤਾਬਕ, ਇਕ ਵਿਅਕਤੀ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਜਦੋਂ ਕਿ ਦੂਜੇ ਨੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਰਾਉਰਕੇਲਾ ਦੇ ਪੁਲਸ ਸੁਪਰਡੈਂਟ ਨਿਤੇਸ਼ ਵਾਧਵਾਨੀ ਨੇ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।