ਮੇਰਠ ''ਚ ਨਿਰਭਿਆ ਵਰਗੀ ਵਾਰਦਾਤ: ਚੱਲਦੀ ਬੱਸ ''ਚ ਸਾਮੂਹਕ ਕੁਕਰਮ ਤੋਂ ਬਾਅਦ ਜਨਾਨੀ ਨੂੰ ਸੜਕ ''ਤੇ ਸੁੱਟਿਆ
Saturday, Sep 26, 2020 - 10:10 PM (IST)
ਮੇਰਠ - ਮੇਰਠ ਦੇ ਬ੍ਰਹਮਪੁਰੀ ਥਾਣਾ ਖੇਤਰ 'ਚ ਦਿੱਲੀ ਦੇ ਨਿਰਭਿਆ ਕਾਂਡ ਵਰਗੀ ਗੈਂਗਰੇਪ ਦੀ ਸਨਸਨੀਖੇਜ ਵਾਰਦਾਤ ਸਾਹਮਣੇ ਆਈ ਹੈ। ਸ਼ਨੀਵਾਰ ਸਵੇਰੇ ਮੇਵਲਾ ਫਲਾਈਓਵਰ ਦੇ ਨਜ਼ਦੀਕ ਇੱਕ ਜਨਾਨੀ ਦੇ ਸੜਕ 'ਤੇ ਬੇਹੋਸ਼ ਪਏ ਹੋਣ ਦੀ ਸੂਚਨਾ ਨਾਲ ਹੜਕੰਪ ਮੱਚ ਗਿਆ। ਆਸਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ। ਭੀੜ 'ਚ ਮੌਜੂਦ ਕਿਸੇ ਵਿਅਕਤੀ ਨੇ ਜਨਾਨੀ ਦੇ ਸਰੀਰ ਨੂੰ ਕੱਪੜੇ ਨਾਲ ਢੱਕਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਪਰ ਸੀਮਾ ਵਿਵਾਦ 'ਚ ਉਲਝ ਗਈ। ਇਹੀ ਨਹੀਂ ਪੁਲਸ ਜਨਾਨੀ ਨੂੰ ਬਿਨਾਂ ਇਲਾਜ ਦੇ ਹਸਪਤਾਲ ਦੇ ਬਾਹਰ ਛੱਡ ਕੇ ਭੱਜ ਗਈ।
ਕਰੀਬ ਇੱਕ ਘੰਟੇ ਬਾਅਦ ਜਨਾਨੀ ਪਰਚਾ ਬਣਾਉਣ ਵਾਲੇ ਕਾਊਂਟਰ ਦੇ ਬਾਹਰ ਪਈ ਵੇਖੀ ਗਈ। ਡਾਕਟਰਾਂ ਨੇ ਜਨਾਨੀ ਨੂੰ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਅਤੇ ਦਿੱਲੀ ਗੇਟ ਥਾਣਾ ਪੁਲਸ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਦੁਪਹਿਰ ਕਰੀਬ 12 ਵਜੇ ਸਦਰ ਬਾਜ਼ਾਰ ਪੁਲਸ ਨੂੰ ਜਾਣਕਾਰੀ ਮਿਲੀ ਕਿ ਜ਼ਿਲ੍ਹਾ ਹਸਪਤਾਲ 'ਚ ਦਾਖਲ ਹੋਣ ਵਾਲੀ ਜਨਾਨੀ ਭੈਂਸਾਲੀ ਬੱਸ ਅੱਡੇ ਤੋਂ ਅਗਵਾ ਹੋਈ ਸੀ।
ਐੱਸ.ਓ. ਸਦਰ ਵਿਜੇ ਗੁਪਤਾ ਪੁਲਸ ਦੀ ਟੀਮ ਨਾਲ ਹਸਪਤਾਲ 'ਚ ਪਹੁੰਚ ਗਏ। ਜਨਾਨੀ ਤੋਂ ਪੁੱਛਗਿੱਛ ਕੀਤੀ ਅਤੇ ਫਿਰ ਉਸ ਨੂੰ ਜ਼ਿਲ੍ਹਾ ਜਨਾਨਾ ਹਸਪਤਾਲ 'ਚ ਰੈਫਰ ਕਰਵਾਇਆ। ਪੁਲਸ ਦੇ ਅਨੁਸਾਰ ਹਸਪਤਾਲ 'ਚ ਹੋਸ਼ ਆਉਣ ਤੋਂ ਬਾਅਦ ਪੀੜਤਾ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਰਾਤ ਨੂੰ ਭੈਂਸਾਲੀ ਬੱਸ ਅੱਡੇ ਤੋਂ ਇੱਕ ਬੱਸ 'ਚ ਬੈਠੀ ਸੀ।
ਇਸ ਤੋਂ ਬਾਅਦ ਬੱਸ ਚਾਲਕ ਅਤੇ ਡਰਾਇਵਰ ਨੇ ਕੋਲਡ ਡਰਿੰਕ 'ਚ ਨਸ਼ੀਲਾ ਪਦਾਰਥ ਪਿਲਾ ਕੇ ਚੱਲਦੀ ਬੱਸ 'ਚ ਪੂਰੀ ਰਾਤ ਕੁਕਰਮ ਕੀਤਾ। ਜਨਾਨੀ ਸਰਧਨਾ ਖੇਤਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ। ਉਸਦਾ ਪਤੀ ਹਸਪਤਾਲ ਪਹੁੰਚ ਗਿਆ। ਪੁਲਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਨਾਨੀ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਕੁਕਰਮ ਦੀ ਪੁਸ਼ਟੀ ਹੋਵੇਗੀ।