ਔਰਤ ਨੇ ਜੱਜ ਸਾਹਮਣੇ ਪਾੜ ''ਤੇ ਤਲਾਕ ਦੇ ਕਾਗਜ਼ ! ਭੱਜ ਕੇ ਪਤੀ ਦੇ ਲੱਗ ਗਈ ਗਲੇ, ਹੈਰਾਨ ਕਰੇਗਾ ਮਾਮਲਾ

Friday, Jun 12, 2026 - 04:34 PM (IST)

ਔਰਤ ਨੇ ਜੱਜ ਸਾਹਮਣੇ ਪਾੜ ''ਤੇ ਤਲਾਕ ਦੇ ਕਾਗਜ਼ ! ਭੱਜ ਕੇ ਪਤੀ ਦੇ ਲੱਗ ਗਈ ਗਲੇ, ਹੈਰਾਨ ਕਰੇਗਾ ਮਾਮਲਾ

ਨੈਸ਼ਨਲ ਡੈਸਕ : ਰਿਸ਼ਤਿਆਂ 'ਚ ਜੇਕਰ ਹੰਕਾਰ ਨੂੰ ਛੱਡ ਦਿੱਤਾ ਜਾਵੇ ਤਾਂ ਟੁੱਟਦੇ ਹੋਏ ਘਰਾਂ ਨੂੰ ਬਚਾਇਆ ਜਾ ਸਕਦਾ ਹੈ। ਦਿੱਲੀ ਦੀ ਇੱਕ ਜ਼ਿਲ੍ਹਾ ਅਦਾਲਤ 'ਚ ਤਲਾਕ ਦੀ ਸੁਣਵਾਈ ਦੌਰਾਨ ਇੱਕ ਅਜਿਹਾ ਭਾਵੁਕ ਦ੍ਰਿਸ਼ ਦੇਖਣ ਨੂੰ ਮਿਲਿਆ, ਜਿਸ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਅਦਾਲਤ 'ਚ ਚੱਲ ਰਹੀ ਸੁਣਵਾਈ ਦੌਰਾਨ ਪਤਨੀ ਨੇ ਅਚਾਨਕ ਜੱਜ ਦੇ ਸਾਹਮਣੇ ਹੀ ਤਲਾਕ ਦੇ ਕਾਗਜ਼ ਪਾੜ ਦਿੱਤੇ ਤੇ ਦੌੜ ਕੇ ਆਪਣੇ ਪਤੀ ਦੇ ਗਲੇ ਲੱਗ ਗਈ। ਹੁਣ ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਸੌਰਭ ਤੇ ਸ਼ਿਖਾ ਸਿੰਘ ਦਾ ਵਿਆਹ ਸਾਲ 2020 'ਚ ਹੋਇਆ ਸੀ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦੋਵਾਂ ਵਿਚਾਲੇ ਆਪਸੀ ਕਾਟੋ-ਕਲੇਸ਼ ਇੰਨਾ ਵਧ ਗਿਆ ਕਿ ਗੱਲ ਅਦਾਲਤ ਤੱਕ ਪਹੁੰਚ ਗਈ। ਗੁੱਸੇ 'ਚ ਆ ਕੇ ਸ਼ਿਖਾ ਨੇ ਦਾਜ ਦਾ ਕੇਸ ਦਰਜ ਕਰਵਾ ਦਿੱਤਾ ਸੀ ਤੇ ਤਲਾਕ ਦੀ ਮੰਗ ਕੀਤੀ ਸੀ। 

तलाक और धोखेबाजी के दौर में ये ख़बर आपको सुकूँ देगी। ❤️🤗

प्रेम में ईगो हटा दें तो जन्नत जैसा गुज़रेगा हर दिन अपने साथी के साथ। प्रेम समर्पण माँगता है।

2020 में शादी हुई सौरभ-शिखा सिंह की। किसी बात पर पति से झगड़ा हो गया। बस फिर क्या केस कर दिया खुद ही दहेज उत्पीड़न का और तलाक… pic.twitter.com/7TkjYOvfNK

— Ashwini Yadav (@iamAshwiniyadav) June 12, 2026

ਇਸ ਵਜ੍ਹਾ ਕਾਰਨ ਬਦਲ ਗਿਆ ਪੂਰਾ ਮਾਮਲਾ
ਰਿਸ਼ਤੇ 'ਚ ਇਹ ਨਵਾਂ ਮੋੜ ਉਦੋਂ ਆਇਆ, ਜਦੋਂ ਸੁਣਵਾਈ ਤੋਂ ਮਹਿਜ਼ 10 ਦਿਨ ਪਹਿਲਾਂ ਸ਼ਿਖਾ ਦੇ ਪਿਤਾ ਨੂੰ ਦਿਲ ਦਾ ਦੌਰਾ ਪੈ ਗਿਆ। ਜਿਵੇਂ ਹੀ ਸੌਰਭ ਨੂੰ ਆਪਣੇ ਸਹੁਰੇ ਦੀ ਹਾਲਤ ਬਾਰੇ ਪਤਾ ਲੱਗਿਆ, ਉਹ ਆਪਣਾ ਸਾਰਾ ਗੁੱਸਾ ਤੇ ਗਿਲੇ-ਸ਼ਿਕਵੇ ਭੁੱਲ ਕੇ ਤੁਰੰਤ ਹਸਪਤਾਲ ਪਹੁੰਚ ਗਿਆ। ਸੌਰਭ ਨੇ ਆਪਣੇ ਸਹੁਰੇ ਨੂੰ ਸਰਕਾਰੀ ਹਸਪਤਾਲ ਤੋਂ ਡਿਸਚਾਰਜ ਕਰਵਾ ਕੇ ਗੁਰੂਗ੍ਰਾਮ ਦੇ ਨਾਮੀ ਮੇਦਾਂਤਾ ਹਸਪਤਾਲ 'ਚ ਭਰਤੀ ਕਰਵਾਇਆ ਤੇ ਇੱਕ ਪੁੱਤਰ ਦਾ ਫਰਜ਼ ਨਿਭਾਉਂਦੇ ਹੋਏ ਉਨ੍ਹਾਂ ਦੀ ਜਾਨ ਬਚਾਈ। ਇਸ ਸਬੰਧੀ ਜਦੋਂ ਦਿੱਲੀ ਡਿਸਟ੍ਰਿਕਟ ਕੋਰਟ 'ਚ ਤਲਾਕ ਦੇ ਕੇਸ ਦੀ ਸੁਣਵਾਈ ਸ਼ੁਰੂ ਹੋਈ, ਤਾਂ ਸ਼ਿਖਾ ਦੇ ਦਿਲ 'ਚ ਹੁਣ ਗੁੱਸਾ ਨਹੀਂ ਬਲਕਿ ਆਪਣੇ ਪਤੀ ਲਈ ਸਤਿਕਾਰ ਅਤੇ ਪਿਆਰ ਸੀ। ਅਦਾਲਤ ਦੇ ਕਮਰੇ ਵਿੱਚ ਸਭ ਦੇ ਸਾਹਮਣੇ ਉਸ ਨੇ ਤਲਾਕ ਦੇ ਕਾਗਜ਼ ਪਾੜ ਕੇ ਸੁੱਟ ਦਿੱਤੇ ਅਤੇ ਆਪਣੇ ਪਤੀ ਸੌਰਭ ਨੂੰ ਗਲੇ ਲਗਾ ਲਿਆ। ਇਸ ਮੌਕੇ ਜੱਜ ਅਤੇ ਵਕੀਲ ਵੀ ਭਾਵੁਕ ਹੋ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News