''ਬਿੱਲਾ'' ਬਣ ਗਿਆ ਸਮੱਗਲਰ ! ਜੇਲ੍ਹ ''ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ ਮਾਮਲਾ

Sunday, Jul 26, 2026 - 05:57 PM (IST)

''ਬਿੱਲਾ'' ਬਣ ਗਿਆ ਸਮੱਗਲਰ ! ਜੇਲ੍ਹ ''ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ ਮਾਮਲਾ

ਇੰਟਰਨੈਸ਼ਨਲ ਡੈਸਕ- ਰੂਸ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਇਕ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਇੱਥੋਂ ਦੀ ਇੱਕ ਹਾਈ-ਸਕਿਓਰਿਟੀ ਜੇਲ੍ਹ (ਪੀਨਲ ਕਾਲੋਨੀ) ਦੇ ਬਾਹਰ ਸੁਰੱਖਿਆ ਕਰਮਚਾਰੀਆਂ ਨੇ ਇੱਕ ਅਜਿਹੇ ਬਿੱਲੇ ਨੂੰ ਕਾਬੂ ਕੀਤਾ ਹੈ, ਜਿਸ ਦੀ ਵਰਤੋਂ ਕੈਦੀਆਂ ਤੱਕ ਚੋਰੀ-ਛਿਪੇ ਨਸ਼ੀਲੇ ਪਦਾਰਥ ਪਹੁੰਚਾਉਣ ਲਈ ਕੀਤੀ ਜਾ ਰਹੀ ਸੀ।

ਜਾਣਕਾਰੀ ਅਨੁਸਾਰ ਅਧਿਕਾਰੀਆਂ ਨੂੰ ਜੇਲ੍ਹ ਦੀ ਕੰਧ ਦੇ ਨੇੜੇ ਘੁੰਮ ਰਹੇ ਇੱਕ ਬਿੱਲੇ 'ਤੇ ਸ਼ੱਕ ਹੋਇਆ। ਜਦੋਂ ਉਸ ਨੂੰ ਫੜ ਕੇ ਤਲਾਸ਼ੀ ਲਈ ਗਈ ਤਾਂ ਉਸ ਦੇ ਗਲ਼ੇ 'ਚ ਬੰਨ੍ਹੇ ਪੱਟੇ ਦੇ ਅੰਦਰੋਂ ਨਸ਼ੀਲੇ ਪਦਾਰਥਾਂ ਦੇ ਛੋਟੇ-ਛੋਟੇ ਪੈਕੇਟ ਬਰਾਮਦ ਹੋਏ। ਜੇਲ੍ਹ ਪ੍ਰਸ਼ਾਸਨ ਮੁਤਾਬਕ, ਜੇਲ੍ਹ ਦੇ ਅੰਦਰ ਬੈਠੇ ਕੈਦੀਆਂ ਨੇ ਬਾਹਰਲੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਬਿੱਲੇ ਨੂੰ ਪਾਲਿਆ ਸੀ। ਬਿੱਲਾ ਅਕਸਰ ਜੇਲ੍ਹ ਦੇ ਅੰਦਰ-ਬਾਹਰ ਆਉਂਦਾ-ਜਾਂਦਾ ਰਹਿੰਦਾ ਸੀ, ਜਿਸ ਦਾ ਫਾਇਦਾ ਚੁੱਕ ਕੇ ਉਸ ਨੂੰ ਨਸ਼ਾ ਸਪਲਾਈ ਕਰਨ ਲਈ 'ਕੁਰੀਅਰ' ਵਜੋਂ ਵਰਤਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ- ਮਿਡਲ ਈਸਟ ਜੰਗ 'ਚ ਖਿੱਚਿਆ ਜਾਵੇਗਾ ਇਕ ਹੋਰ ਦੇਸ਼ ! ਇਰਾਨੀ ਜਹਾਜ਼ 'ਤੇ ਹਮਲੇ ਮਗਰੋਂ ਵਧਿਆ ਖ਼ਤਰਾ

ਜੇਲ੍ਹ ਅਧਿਕਾਰੀਆਂ ਨੇ ਬਿੱਲੇ ਨੂੰ ਹਿਰਾਸਤ 'ਚ ਲੈ ਕੇ ਉਸ ਤੋਂ ਮਿਲੇ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰ ਲਿਆ ਹੈ। ਹੁਣ ਅਧਿਕਾਰੀਆਂ ਨੇ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਜੇਲ੍ਹ ਦੇ ਅੰਦਰ ਕਿਹੜੇ ਕੈਦੀ ਇਸ ਬਿੱਲੇ ਰਾਹੀਂ ਨਸ਼ੀਲੇ ਪਦਾਰਥ ਅੰਦਰ ਮੰਗਵਾ ਰਹੇ ਸਨ ਅਤੇ ਬਾਹਰੋਂ ਇਸ ਬਿੱਲੇ ਨੂੰ ਨਸ਼ੇ ਦੀ ਸਪਲਾਈ ਕੌਣ ਕਰ ਰਿਹਾ ਸੀ।

ਜ਼ਿਕਰਯੋਗ ਹੈ ਕਿ ਰੂਸੀ ਜੇਲ੍ਹਾਂ ਵਿੱਚ ਪਹਿਲਾਂ ਵੀ ਅਜਿਹੇ ਅਨੋਖੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਕੈਦੀਆਂ ਤੱਕ ਮੋਬਾਈਲ ਫੋਨ, ਸਿਮ ਕਾਰਡ ਅਤੇ ਨਸ਼ਾ ਪਹੁੰਚਾਉਣ ਲਈ ਬਿੱਲੀਆਂ ਅਤੇ ਕਬੂਤਰਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਫਿਲਹਾਲ ਅਧਿਕਾਰੀਆਂ ਨੇ ਉਸ ਦੇ ਗਲ਼ੇ ਦਾ ਪਟਾ ਉਤਾਰ ਕੇ ਨਸ਼ੀਲਾ ਪਦਾਰਥ ਜ਼ਬਤ ਕਰ ਕੇ ਬਿੱਲੇ ਨੂੰ ਜੰਗਲ 'ਚ ਛੱਡ ਦਿੱਤਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News