ਜਹਾਜ਼ ’ਚ ਔਰਤ ਨਾਲ ਛੇੜਛਾੜ, ਮੁਲਜ਼ਮ ਯਾਤਰੀ ਗ੍ਰਿਫ਼ਤਾਰ

Sunday, Oct 19, 2025 - 09:25 PM (IST)

ਜਹਾਜ਼ ’ਚ ਔਰਤ ਨਾਲ ਛੇੜਛਾੜ, ਮੁਲਜ਼ਮ ਯਾਤਰੀ ਗ੍ਰਿਫ਼ਤਾਰ

ਹੈਦਰਾਬਾਦ -ਚੇਨਈ ਤੋਂ ਹੈਦਰਾਬਾਦ ਜਾ ਰਹੀ ਇਕ ਉਡਾਣ ’ਚ 38 ਸਾਲਾ ਮਹਿਲਾ ਆਈ. ਟੀ. ਪੇਸ਼ੇਵਰ ਨਾਲ ਛੇੜਛਾੜ ਦੇ ਦੋਸ਼ ’ਚ ਇਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਚੇਨਈ ਵਿਚ ਕੰਮ ਕਰਨ ਵਾਲਾ ਇਕ 45 ਸਾਲਾ ਵਿਅਕਤੀ ਹੈਦਰਾਬਾਦ ਹੁੰਦੇ ਹੋਏ ਉੱਤਰ ਪ੍ਰਦੇਸ਼ ਜਾ ਰਿਹਾ ਸੀ ਅਤੇ ਕਥਿਤ ਤੌਰ ’ਤੇ ਨਸ਼ੇ ਵਿਚ ਸੀ।

ਔਰਤ ਆਪਣੇ ਪਤੀ ਦੇ ਨਾਲ ਬੈਠੀ ਸੀ, ਜਦਕਿ ਮੁਲਜ਼ਮ ਯਾਤਰੀ ਉਨ੍ਹਾਂ ਕੋਲ ਬੈਠਾ ਸੀ। ਪਤੀ-ਪਤਨੀ ਜਹਾਜ਼ ਵਿਚ ਸੌਂ ਗਏ ਸਨ ਅਤੇ ਜਦੋਂ ਜਹਾਜ਼ ਇੱਥੇ ਹਵਾਈ ਅੱਡੇ ’ਤੇ ਉਤਰਨ ਵਾਲਾ ਸੀ ਤਾਂ ਔਰਤ ਨੂੰ ਮਹਿਸੂਸ ਹੋਇਆ ਕਿ ਕੋਈ ਉਸ ਨੂੰ ਗਲਤ ਢੰਗ ਨਾਲ ਛੂਹ ਰਿਹਾ ਹੈ ਅਤੇ ਉਸਨੇ ਰੌਲ਼ਾ ਪਾ ਦਿੱਤਾ। ਜਹਾਜ਼ ਦੇ ਹਵਾਈ ਅੱਡੇ ਉਤੇ ਉਤਰਨ ਤੋਂ ਬਾਅਦ ਔਰਤ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਮੁਲਜ਼ਮ ਨੂੰ ਬਾਅਦ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ।


author

Hardeep Kumar

Content Editor

Related News