ਸ਼ਰਮਨਾਕ! ਰੱਸੀ ਨਾਲ ਬੰਨ੍ਹ ਕੇ ਮਹਿਲਾ ਨਾਲ ਛੇੜਛਾੜ, ਪਖਾਨੇ ਲਈ ਗਈ ਸੀ ਘਰੋਂ ਬਾਹਰ

Monday, Aug 05, 2024 - 05:34 PM (IST)

ਸ਼ਰਮਨਾਕ! ਰੱਸੀ ਨਾਲ ਬੰਨ੍ਹ ਕੇ ਮਹਿਲਾ ਨਾਲ ਛੇੜਛਾੜ, ਪਖਾਨੇ ਲਈ ਗਈ ਸੀ ਘਰੋਂ ਬਾਹਰ

ਨੈਸ਼ਨਲ ਡੈਸਕ : ਉੱਨਾਵ ਵਿਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪਖਾਨੇ ਦੇ ਲਈ ਗਈ ਇਕ ਮਹਿਲਾ ਨੂੰ ਗੁਆਂਢੀ ਪਿੰਡ ਦੇ ਲੋਕਾਂ ਵੱਲੋਂ ਬਿਜਲੀ ਦੇ ਖੰਬੇ ਨਾਲ ਬੰਨ੍ਹ ਕੇ ਵਾਰੀ ਵਾਰੀ ਉਸ ਨਾਲ ਛੇੜਛਾੜ ਕੀਤੀ ਗਈ ਤੇ ਉਸ ਨਾਲ ਜਬਰ ਜਨਾਹ ਦੀ ਵੀ ਕੋਸ਼ਿਸ਼ ਕੀਤੀ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀੜਤਾ ਨੇ ਉੱਨਾਵ ਕਪਤਾਨ ਨੂੰ ਸ਼ਿਕਾਇਤੀ ਪੱਤਰ ਦੇ ਕੇ ਹੱਡ ਬੀਤੀ ਦੱਸੀ।

ਪੂਰਾ ਮਾਮਲਾ ਜ਼ਿਲ੍ਹੇ ਦੇ ਅਚਲਗੰਜ ਥਾਣਾ ਖੇਤਰ ਦਾ ਹੈ ਜਿਥੇ ਇਕ ਮਹਿਲਾ ਨੇ ਖੁਦ ਨੂੰ ਬੰਧਕ ਬਣਾ ਕੇ ਜਬਰ ਜਨਾਹ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ। ਤਸਵੀਰਾਂ ਵਿਚ ਬਿਜਲੀ ਦੇ ਖੰਬੇ ਨਾਲ ਰੱਸੀ ਨਾਲ ਉਸ ਨੂੰ ਬੰਧਕ ਬਣਇਆ ਜਾਣਾ ਆਪਣੇ ਆਪ ਵਿਚ ਸਬੂਤ ਹੈ। ਮਹਿਲਾ ਦੇ ਮੁਤਾਬਕ ਉਸ ਦੇ ਨਾਲ ਛੇੜਖਾਨੀ ਵੀ ਕੀਤੀ ਹੈ। ਗੱਲ ਦੀ ਪੁਸ਼ਟੀ ਕਰਨ ਲਈ ਇਕ ਵੀਡੀਓ ਵੀ ਹੈ, ਜਿਸ ਉਸ ਦੇ ਦੁਪੱਟੇ ਨੂੰ ਹਟਾ ਕੇ ਵੀਡੀਓ ਬਣਾਇਆ ਗਿਆ ਹੈ ਤੇ ਇਸ ਦੌਰਾਨ ਕੁਝ ਲੋਕਾਂ ਵੱਲੋਂ ਉਸ ਦੇ ਸਰੀਰ ਨੂੰ ਛੂਹਿਆ ਜਾ ਰਿਹਾ ਹੈ।

ਇਹ ਸਭ ਆਪਣੇ ਆਪ 'ਚ ਹੀ ਬਹੁਤ ਸ਼ਰਮਨਾਕ ਹੈ। ਉਸ ਨੇ ਦੱਸਿਆ ਕਿ ਪੁਲਸ ਨੇ ਉਸ ਨੂੰ ਮੁਕਤ ਤਾਂ ਕਰਵਾਇਆ ਪਰ ਮਾਮਲੇ ਦੇ ਸਬੰਧ ਵਿਚ ਕੋਈ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਕਪਤਾਨ ਦੇ ਇਥੇ ਹਾਜ਼ਰੀ 'ਤੇ ਉਸ ਨੂੰ ਜਾਂਚ ਤੋਂ ਬਾਅਦ ਕਾਰਵਾਈ ਦੀ ਭਰੋਸਾ ਦਿੱਤਾ ਗਿਆ।


author

Baljit Singh

Content Editor

Related News