ਰੱਖੜੀ ''ਤੇ ਵਾਪਰੀ ਵੱਡੀ ਘਟਨਾ: 3 ਜਵਾਕਾਂ ਨੂੰ ਲੱਕ ਤੇ ਲੱਤਾਂ ਨਾਲ ਬੰਨ੍ਹ ਔਰਤ ਨੇ ਕੀਤਾ ਅਜਿਹਾ ਕਾਂਡ, ਉੱਡਣਗੇ ਹੋਸ਼

Sunday, Aug 10, 2025 - 08:19 AM (IST)

ਰੱਖੜੀ ''ਤੇ ਵਾਪਰੀ ਵੱਡੀ ਘਟਨਾ: 3 ਜਵਾਕਾਂ ਨੂੰ ਲੱਕ ਤੇ ਲੱਤਾਂ ਨਾਲ ਬੰਨ੍ਹ ਔਰਤ ਨੇ ਕੀਤਾ ਅਜਿਹਾ ਕਾਂਡ, ਉੱਡਣਗੇ ਹੋਸ਼

ਬਾਂਦਾ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਨਰੈਨੀ ਕੋਤਵਾਲੀ ਖੇਤਰ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਔਰਤ ਨੇ ਆਪਣੇ 3 ਮਾਸੂਮ ਬੱਚਿਆਂ ਨਾਲ ਨਹਿਰ ’ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਸ਼ਨੀਵਾਰ ਨੂੰ ਹੋਈ ਇਸ ਦਿਲ ਕੰਬਾਅ ਦੇਣ ਵਾਲੀ ਘਟਨਾ ਨਾਲ ਪੂਰੇ ਇਲਾਕੇ ’ਚ ਸੋਗ ਫੈਲ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਇਸ ਮਾਮਲੇ ਦੀ ਕਾਰਵਾਈ ਕਰਦੇ ਹੋਏ ਚਾਰਾਂ ਦੀਆਂ ਲਾਸ਼ ਬਰਾਮਦ ਕਰ ਕੇ ਔਰਤ ਦੇ ਪਤੀ ਨੂੰ ਹਿਰਾਸਤ ’ਚ ਲਿਆ ਹੈ।

ਪੜ੍ਹੋ ਇਹ ਵੀ - ਵਿਧਾਇਕਾਂ ਦੀਆਂ ਲੱਗੀਆਂ ਮੌਜਾਂ: ਹਰ ਮਹੀਨੇ ਘੁੰਮਣ-ਫਿਰਨ ਲਈ ਮਿਲਣਗੇ ਇੰਨੇ ਪੈਸੇ

ਦੱਸ ਦੇਈਏ ਕਿ ਪੁਲਸ ਦੇ ਵਧੀਕ ਸੁਪਰਡੈਂਟ ਸ਼ਿਵਰਾਜ ਮੁਤਾਬਕ ਰਿਸੌਰਾ ਪਿੰਡ ਨਿਵਾਸੀ ਅਖਿਲੇਸ਼ ਆਰਖ ਦੀ ਪਤਨੀ ਰੀਨਾ (30) ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਪਤੀ ਨਾਲ ਝਗੜੇ ਤੋਂ ਬਾਅਦ ਘਰੋਂ ਲਾਪਤਾ ਹੋ ਗਈ ਸੀ। ਸਵੇਰ ਤੱਕ ਪਰਿਵਾਰ ਅਤੇ ਪਿੰਡ ਵਾਸੀ ਉਨ੍ਹਾਂ ਦੀ ਤਲਾਸ਼ ਕਰਦੇ ਰਹੇ। ਦੁਪਹਿਰ ਬਾਅਦ ਪਿੰਡ ਤੋਂ ਲੱਗਭਗ ਇਕ ਕਿਲੋਮੀਟਰ ਦੂਰ ਨਹਿਰ ਕੰਢੇ ਰੀਨਾ ਦੇ ਕੰਗਣ ਅਤੇ ਬੱਚਿਆਂ ਦੇ ਕੱਪੜੇ ਮਿਲੇ। ਇਸ ਤੋਂ ਬਾਅਦ ਉਕਤ ਸਥਾਨ 'ਤੇ ਪੁਲਸ ਪਹੁੰਚ ਗਈ। 

ਪੜ੍ਹੋ ਇਹ ਵੀ - ਹੋ ਗਈ ਡਰਾਉਣੀ ਭਵਿੱਖਬਾਣੀ, 15 ਸਾਲਾਂ 'ਚ AI ਦਿਖਾਏਗਾ 'ਨਰਕ'

ਪੁਲਸ ਨੇ ਇਸ ਮਾਮਲੇ ਦੇ ਸਬੰਧ ਵਿਚ ਕਾਰਵਾਈ ਕਰਦੇ ਹੋਏ ਪਾਣੀ ਬੰਦ ਕਰਵਾ ਕੇ ਗੋਤਾਖੋਰਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸ਼ਾਮ ਲੱਗਭਗ 4 ਵਜੇ ਰੀਨਾ ਅਤੇ ਉਸ ਦੇ ਤਿੰਨਾਂ ਬੱਚਿਆਂ ਹਿਮਾਂਸ਼ੂ (9), ਅੰਸ਼ੀ (5) ਅਤੇ ਪ੍ਰਿੰਸ (3) ਦੀਆਂ ਲਾਸ਼ਾਂ ਨਹਿਰ ’ਚੋਂ ਬਰਾਮਦ ਹੋਈਆਂ। ਤਿੰਨੇ ਬੱਚੇ ਚਾਦਰ ਨਾਲ ਰੀਨਾ ਦੇ ਲੱਕ ਅਤੇ ਲੱਤਾਂ ਨਾਲ ਬੱਝੇ ਹੋਏ ਸਨ। ਪੁਲਸ ਦਾ ਕਹਿਣਾ ਹੈ ਕਿ ਘਟਨਾ ਦੇ ਪਿੱਛੇ ਘਰੇਲੂ ਕਲੇਸ਼ ਮੁੱਖ ਕਾਰਨ ਜਾਪਦਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਪੜ੍ਹੋ ਇਹ ਵੀ - Gold High Price: ਸੋਨੇ ਦੀਆਂ ਕੀਮਤਾਂ ਨੇ ਤੋੜਿਆ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ, ਜਾਣੋ ਨਵਾਂ ਰੇਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News