ਔਰਤ ਨੇ ਬੱਚਿਆਂ ਸਮੇਤ ਖੂਹ ''ਚ ਮਾਰੀ ਛਾਲ, ਦੋਵੇਂ ਬੱਚਿਆਂ ਦੀ ਮੌਤ
Tuesday, Oct 29, 2024 - 07:58 PM (IST)

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਔਰਤ ਨੇ ਆਪਣੇ ਦੋ ਬੱਚਿਆਂ ਸਮੇਤ ਖੂਹ 'ਚ ਛਾਲ ਮਾਰ ਦਿੱਤੀ। ਪਿੰਡ ਵਾਸੀਆਂ ਨੇ ਔਰਤ ਨੂੰ ਤਾਂ ਬਚਾ ਲਿਆ ਪਰ ਦੋਵੇਂ ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਰਾਜਨਗਰ ਥਾਣਾ ਖੇਤਰ ਦੇ ਭਭੁਵਾ ਪਿੰਡ 'ਚ ਵਾਪਰੀ।
ਵਧੀਕ ਪੁਲਸ ਸੁਪਰਡੈਂਟ (ਏਐੱਸਪੀ) ਵਿਕਰਮ ਸਿੰਘ ਨੇ ਦੱਸਿਆ ਕਿ ਰਾਮਕਲੀ (25) ਨੇ ਕਥਿਤ ਤੌਰ 'ਤੇ ਆਪਣੇ ਬੱਚਿਆਂ ਨਾਲ ਖੂਹ ਵਿੱਚ ਛਾਲ ਮਾਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਬੱਚਿਆਂ ਦੀ ਮੌਤ ਹੋ ਗਈ ਅਤੇ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਿੰਘ ਨੇ ਕਿਹਾ ਕਿ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਪੁਲਸ ਮੁਤਾਬਕ ਔਰਤ ਦੇ ਇਸ ਕਦਮ ਪਿੱਛੇ ਪਰਿਵਾਰਕ ਕਲੇਸ਼ ਹੋ ਸਕਦਾ ਹੈ।