ਸ਼ਰਾਬ ਪੀਣ ਤੋਂ ਇਨਕਾਰ ਕਰਨ ''ਤੇ ਪਤੀ ਨੇ ਦਿੱਤਾ ਤਿੰਨ ਤਲਾਕ
Sunday, Oct 13, 2019 - 09:01 AM (IST)
ਪਟਨਾ—ਦੇਸ਼ 'ਚ ਤਿੰਨ ਤਲਾਕ 'ਤੇ ਕਾਨੂੰਨ ਬਣਨ ਤੋਂ ਬਾਅਦ ਵੀ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਪਟਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੀੜਤ ਔਰਤ ਨੇ ਦੱਸਿਆ ਹੈ ਕਿ ਉਸ ਨੇ ਮਾਡਰਨ ਬਣਨ ਅਤੇ ਸ਼ਰਾਬ ਪੀਣ ਤੋਂ ਇਨਕਾਰ ਕਰਨ 'ਤੇ ਪਤੀ ਨੇ ਤਿੰਨ ਤਲਾਕ ਦੇ ਦਿੱਤਾ ਹੈ। ਇਸ ਮਾਮਲੇ ਸੰਬੰਧੀ ਪੀੜਤਾ ਨੇ ਸੂਬਾ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ, ਜਿਸ ਤੋਂ ਬਾਅਦ ਪੀੜਤਾ ਦੇ ਪਤੀ ਨੂੰ ਨੋਟਿਸ ਭੇਜਿਆ ਗਿਆ ਹੈ।
ਇਹ ਹੈ ਪੂਰਾ ਮਾਮਲਾ-
ਦੱਸਣਯੋਗ ਹੈ ਕਿ ਪੀੜਤਾ ਨੂਰੀ ਫਾਤਮਾ ਨੇ ਦੱਸਿਆ ਹੈ ਕਿ 2015 'ਚ ਉਸ ਦਾ ਵਿਆਹ ਇਮਰਾਨ ਮੁਸਤਫਾ ਨਾਲ ਹੋਇਆ ਸੀ ਅਤੇ ਕੁਝ ਸਮੇਂ ਬਾਅਦ ਉਹ ਦਿੱਲੀ ਰਹਿਣ ਲੱਗ ਪਏ ਸੀ। ਇੱਥੇ ਕੁਝ ਮਹੀਨਿਆਂ ਬਾਅਦ ਹੀ ਜਦੋਂ ਉਸ ਦੇ ਪਤੀ ਨੇ ਛੋਟੇ ਕੱਪੜੇ ਪਹਿਨਣ ਅਤੇ ਨਾਇਟ ਪਾਰਟੀਆਂ 'ਤੇ ਜਾ ਕੇ ਸ਼ਰਾਬ ਪੀਣ ਲਈ ਕਿਹਾ ਪਰ ਪੀੜਤਾਂ ਦੇ ਇਸ ਗੱਲ ਤੋਂ ਇਨਕਾਰ ਕਰਨ 'ਤੇ ਪਤੀ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਫਾਤਮਾ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਕਈ ਸਾਲਾਂ ਤੱਕ ਤਸੀਹੇ ਦੇਣ ਤੋਂ ਬਾਅਦ ਜਦੋਂ ਉਸ ਦੇ ਪਤੀ ਨੇ ਅਚਾਨਕ ਘਰ ਛੱਡਣ ਲਈ ਕਿਹਾ ਪਰ ਪੀੜਤਾਂ ਦੇ ਇਨਕਾਰ ਕਰ ਦਿੱਤਾ ਤਾਂ ਉਸ ਦੇ ਪਤੀ ਨੇ ਤਿੰਨ ਤਲਾਕ ਦੇ ਦਿੱਤਾ।
ਦੂਜੇ ਪਾਸੇ ਸੂਬਾ ਮਹਿਲਾ ਕਮਿਸ਼ਨ ਦੀ ਚੇਅਰਮੈਨ ਦਿਲਮਨੀ ਮਿਸ਼ਰਾ ਨੇ ਦੱਸਿਆ ਹੈ ਕਿ ਅਸੀਂ ਮਾਮਲੇ 'ਤੇ ਨੋਟਿਸ ਲਿਆ ਹੈ। 1 ਸਤੰਬਰ ਨੂੰ ਉਸ ਦੇ ਪਤੀ ਨੇ ਤਿੰਨ ਤਲਾਕ ਦਿੱਤਾ ਸੀ ਅਤੇ ਉਸ ਦੇ ਪਤੀ ਨੂੰ ਨੋਟਿਸ ਭੇਜ ਦਿੱਤਾ ਹੈ।